ਪੰਜਾਬ

punjab

ETV Bharat / state

ਦੇਵੀ ਤਲਾਬ ਮੰਦਰ ਦੇ ਤਲਾਅ 'ਚ ਡਿੱਗੀ ਬਜ਼ੁਰਗ ਮਹਿਲਾ, ਸੇਵਾਦਾਰ ਨੇ ਬਚਾਈ ਜਾਨ - Elderly woman fell into the pool

ਜਲੰਧਰ ਦੇ ਪ੍ਰਸਿੱਧ ਦੇਵੀ ਤਲਾਬ ਮੰਦਰ ਦੇ ਤਲਾਅ ਵਿੱਚ ਅੱਜ ਸਵੇਰੇ ਇੱਕ ਬਜ਼ੁਰਗ ਔਰਤ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਤਲਾਅ ਵਿੱਚ ਔਰਤ ਦੇ ਡਿੱਗ ਜਾਣ ਨਾਲ ਮੰਦਰ ਵਿੱਚ ਹੜਕੰਪ ਮੰਚ ਗਿਆ।

ਫ਼ੋਟੋ
ਫ਼ੋਟੋ

By

Published : Dec 27, 2020, 9:52 AM IST

ਜਲੰਧਰ: ਜਲੰਧਰ ਦੇ ਪ੍ਰਸਿੱਧ ਦੇਵੀ ਤਲਾਬ ਮੰਦਰ ਦੇ ਤਲਾਅ ਵਿੱਚ ਅੱਜ ਸਵੇਰੇ ਇੱਕ ਬਜ਼ੁਰਗ ਔਰਤ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਤਲਾਅ ਵਿੱਚ ਔਰਤ ਦੇ ਡਿੱਗ ਜਾਣ ਨਾਲ ਮੰਦਰ ਵਿੱਚ ਹੜਕੰਪ ਮੰਚ ਗਿਆ। ਫਿਲਹਾਲ ਤਲਾਅ ਵਿੱਚ ਡਿੱਗੀ ਔਰਤ ਨੂੰ ਮੰਦਰ ਦੇ ਸੇਵਾਦਾਰ ਨੇ ਬਾਹਰ ਕੱਢ ਲਿਆ ਹੈ ਤੇ ਉਸ ਦੀ ਜਾਨ ਵੀ ਬਚ ਗਈ ਹੈ।

ਵੇਖੋ ਵੀਡੀਓ

ਚਸ਼ਮਦੀਦ ਸੁਨੀਤਾ ਨੇ ਕਿਹਾ ਕਿ ਬਜ਼ੁਰਗ ਔਰਤ ਪੋੜੀਆਂ ਦੇ ਕੋਲ ਚੱਲ ਰਹੀ ਸੀ ਕਿ ਅਚਾਨਕ ਹੀ ਉਸ ਦਾ ਪੋੜੀਆਂ ਤੋਂ ਪੈਰ ਫਿਸਲ ਗਿਆ ਤੇ ਉਹ ਤਲਾਅ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਤਲਾਅ ਵਿੱਚ ਡਿੱਗੀ ਬਜ਼ੁਰਗ ਔਰਤ ਨੂੰ ਮੰਦਰ ਦੇ ਸੇਵਾਦਾਰ ਨੇ ਤਲਾਅ ਵਿੱਚੋਂ ਬਾਹਰ ਕੱਢਿਆ।

ਸਬ-ਇੰਸਪੈਕਟਰ ਸੋਢੀ ਲਾਲ ਨੇ ਕਿਹਾ ਕਿ ਜਿਹੜੀ ਬਜ਼ੁਰਗ ਔਰਤ ਤਲਾਅ ਵਿੱਚ ਡਿੱਗੀ ਹੈ ਉਸ ਦੀ ਉਮਰ ਕਰੀਬ 60 ਸਾਲ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਤਲਾਅ ਵਿੱਚ ਡਿਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜ਼ੁਰਗ ਔਰਤ ਨੇ ਆਪਣੇ ਆਪ ਤਲਾਅ ਵਿੱਚ ਛਾਲ ਮਾਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਔਰਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

ABOUT THE AUTHOR

...view details