ਪੰਜਾਬ

punjab

ETV Bharat / state

ਫਿਲੌਰ ਵਿਖੇ ਰੇਲ ਗੱਡੀ ਦੀ ਚਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ - ਮ੍ਰਿਤਕ ਦੀ ਦੇਹ

ਕਸਬਾ ਫਿਲੌਰ ਦੇ ਪਿੰਡ ਵੱਕਾਰ ਪੁਲ ਰੇਲਵੇ ਫਾਟਕ ਦੇ ਕੋਲ ਰੇਲ ਗੱਡੀ ਹੇਠਾਂ ਆਉਣ ਦੇ ਨਾਲ ਇਕ ਪੰਜਾਹ ਸਾਲਾ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।

ਮ੍ਰਿਤਕ ਕੁਲਵੰਤ ਸਿੰਘ
ਮ੍ਰਿਤਕ ਕੁਲਵੰਤ ਸਿੰਘ

By

Published : Apr 29, 2021, 3:58 PM IST

ਜਲੰਧਰ: ਕਸਬਾ ਫਿਲੌਰ ਦੇ ਪਿੰਡ ਵੱਕਾਰ ਪੁਲ ਰੇਲਵੇ ਫਾਟਕ ਦੇ ਕੋਲ ਰੇਲ ਗੱਡੀ ਹੇਠਾਂ ਆਉਣ ਦੇ ਨਾਲ ਇਕ ਪੰਜਾਹ ਸਾਲਾ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।

ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਬਜ਼ੁਰਗ ਦੀ ਮੌਤ

ਜਿਸ ਤੋਂ ਬਾਅਦ ਰੇਲਵੇ ਪੁਲਿਸ ਚੌਂਕੀ ਦੇ ਥਾਣੇਦਾਰ ਧਰਮਪਾਲ ਤੇ ਸਿਪਾਹੀ ਕਮਲਜੀਤ ਸਿੰਘ ਉੱਥੇ ਮੌਕੇ ’ਤੇ ਪਹੁੰਚ ਗਏ ਸਨ। ਇਸ ਮੌਕੇ ਬੋਲਦੇ ਹੋਏ ਥਾਣੇਦਾਰ ਧਰਮਪਾਲ ਨੇ ਦੱਸਿਆ ਕਿ ਰੇਲ ਵੇ ਫਾਟਕ ’ਤੇ ਇੱਕ ਪੰਜਾਹ ਸਾਲਾ ਵਿਅਕਤੀ ਰੇਲ ਲਾਈਨ ਪਾਰ ਕਰ ਰਿਹਾ ਸੀ ਤਾਂ ਅਚਾਨਕ ਹੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਕੁਲਵੰਤ ਸਿੰਘ ਜਿਸ ਦੀ ਉਮਰ ਪੰਜਾਹ ਸਾਲ ਹੈ ਪੁੱਤਰ ਜੀਤ ਸਿੰਘ ਵਾਸੀ ਬਕਾਪੁਰ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਪੁਲਿਸ ਦੁਆਰਾ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਛਿੱਕੇ ਟੰਗੇ ਕੋਰੋਨਾ ਨਿਯਮ, ਮੀਟਿੰਗ ਦੌਰਾਨ ਕੀਤਾ ਵੱਡਾ ਇਕੱਠ




ABOUT THE AUTHOR

...view details