ਜਲੰਧਰ : ਅੱਜ ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਲੰਧਰ ਦੇ ਗੁਲਾਬ ਦੇਵੀ ਰੋਡ 'ਤੇ ਸਥਿਤ ਈਦਗਾਹ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨਾਲ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।
ਜਲੰਧਰੀਆਂ ਨੇ ਈਦ ਦੀ ਨਮਾਜ਼ ਕੀਤੀ ਅਦਾ - Eid celebration in Jalandher
ਬਕਰੀਦ ਦੇ ਪਵਿੱਤਰ ਮੌਕੇ ਈਦਗਾਹ ਵਿਖੇ ਜਲੰਧਰ ਵਾਸੀਆਂ ਨੇ ਕੀਤੀ ਈਦ ਦੀ ਨਮਾਜ਼ ਅਦਾ।
ਜਲੰਧਰੀਆਂ ਨੇ ਈਦ ਦੀ ਕੀਤੀ ਨਮਾਜ਼ ਅਦਾ
ਵੇਖੋ ਵੀਡੀਓ।
ਇਸ ਮੌਕੇ ਜਲੰਧਰ ਦੇ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਅਵਤਾਰ ਹੈਨਰੀ, ਕੇਂਦਰੀ ਵਿਧਾਇਕ ਰਜਿੰਦਰ ਬੇਰੀ ਨੇ ਈਦਗਾਹ ਵਿੱਚ ਸ਼ਿਰਕਤ ਕੀਤੀ ਅਤੇ ਸਾਰੇ ਮੁਸਲਿਮ ਭਾਈਚਾਰੇ ਦੇ ਦੇਸ਼-ਵਾਸੀਆਂ ਨੂੰ ਈਦ ਦੇ ਸ਼ੁੱਭ ਮੌਕੇ ਦੀਆਂ ਵਧਾਈਆਂ ਦਿੱਤੀਆਂ।