ਪੰਜਾਬ

punjab

ETV Bharat / state

ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਬਕਰ ਈਦ ਦਾ ਤਿਉਹਾਰ - ਜਾਨਵਰ ਦੀ ਕੁਰਬਾਨੀ

ਦੁਨੀਆਂ ਵਿੱਚ ਮੁਸਲਿਮ ਭਾਈਚਾਰੇ (Muslim community) ਵੱਲੋਂ ਬਕਰੀਦ ਦਾ ਤਿਉਹਾਰ ਜਿਸ ਨੂੰ ਈਦ-ਉਲ-ਅਦਾ ਵੀ ਕਿਹਾ ਜਾਂਦਾ ਹੈ, ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਸਰਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਜਿਸ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜਾਨਵਰ ਦੀ ਕੁਰਬਾਨੀ (Animal sacrifice) ਦਿੱਤੀ ਜਾਂਦੀ ਹੈ। ਇਹ ਤਿਉਹਾਰ 9 ਜੁਲਾਈ ਸ਼ਾਮ ਨੂੰ ਸ਼ੁਰੂ ਹੁੰਦਾ ਹੈ ਅਤੇ 10 ਜੁਲਾਈ ਸ਼ਾਮ ਨੂੰ ਇਸ ਦੀ ਸਮਾਪਿਤ ਹੁੰਦਾ ਹੈ।

ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਬਕਰ ਈਦ ਦਾ ਤਿਉਹਾਰ
ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਬਕਰ ਈਦ ਦਾ ਤਿਉਹਾਰ

By

Published : Jul 10, 2022, 10:35 AM IST

ਜਲੰਧਰ:ਅੱਜ ਪੂਰੀ ਦੁਨੀਆਂ ਵਿੱਚ ਮੁਸਲਿਮ ਭਾਈਚਾਰੇ (Muslim community) ਵੱਲੋਂ ਬਕਰੀਦ ਦਾ ਤਿਉਹਾਰ ਜਿਸ ਨੂੰ ਈਦ-ਉਲ-ਅਦਾ ਵੀ ਕਿਹਾ ਜਾਂਦਾ ਹੈ, ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਸਰਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਜਿਸ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜਾਨਵਰ ਦੀ ਕੁਰਬਾਨੀ (Animal sacrifice) ਦਿੱਤੀ ਜਾਂਦੀ ਹੈ। ਇਹ ਤਿਉਹਾਰ 9 ਜੁਲਾਈ ਸ਼ਾਮ ਨੂੰ ਸ਼ੁਰੂ ਹੁੰਦਾ ਹੈ ਅਤੇ 10 ਜੁਲਾਈ ਸ਼ਾਮ ਨੂੰ ਇਸ ਦੀ ਸਮਾਪਿਤ ਹੁੰਦਾ ਹੈ।

ਜਲੰਧਰ (Jalandhar) ਵਿੱਚ ਇਸ ਤਿਉਹਾਰ ਮੌਕੇ ਗੁਲਾਬ ਦੇਵੀ ਰੋਡ ਉੱਪਰ ਸਥਿਤ ਈਦਗਾਹ ਵਿੱਚ ਹਜ਼ਾਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਪੜ੍ਹੀ ਅਤੇ ਇੱਕ ਦੂਜੇ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਬਕਰ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਸਰਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਹੈ। ਜਿਸ ਨੂੰ 10 ਜੁਲਾਈ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਬਕਰ ਈਦ ਦਾ ਤਿਉਹਾਰ

ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦਿਨ ਜੋ ਚਾਨਣ ਦੀ ਕੁਰਬਾਨੀ ਦਿੱਤੀ ਜਾਂਦੀ ਹੈ, ਉਸ ਨੂੰ ਕਈ ਲੋਕ ਗ਼ਲਤ ਢੰਗ ਨਾਲ ਪੇਸ਼ ਕਰਦੇ ਹਨ। ਜਦਕਿ ਅੱਜ ਦੇ ਦਿਨ ਜਾਨਵਰ ਦੀ ਕੁਰਬਾਨੀ ਦੇਣ ਦਾ ਮਤਲਬ ਆਪਣੇ ਅੰਦਰੋਂ ਦਵੇਸ਼, ਇਗੋ ਅਤੇ ਹੋਰ ਬੁਰਾਈਆਂ ਦੀ ਕੁਰਬਾਨੀ ਦੇਣਾ ਹੈ। ਮੁਸਲਿਮ ਭਾਈਚਾਰੇ ਦੇ ਆਗੂ ਨਈਮ ਖ਼ਾਨ ਪ੍ਰਧਾਨ ਈਦਗਾਹ ਕਮੇਟੀ ਅਤੇ ਮੁਸਲਿਮ ਸੰਗਠਨ ਪੰਜਾਬ ਨੇ ਕਿਹਾ ਕਿ ਸਾਡਾ ਦੇਸ਼ ਇੱਕ ਐਸਾ ਦੇਸ਼ ਹੈ, ਜਿਸ ਵਿੱਚ ਹਰ ਭਾਈਚਾਰੇ ਦਾ ਵਿਅਕਤੀ ਬੜੀ ਹੀ ਸ਼ਾਂਤੀ ਨਾ ਰਹਿੰਦਾ ਹੈ, ਪਰ ਜੇ ਅੱਜ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਬਹੁਤ ਸਾਰੀਆਂ ਤਾਕਤਾਂ ਇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਉਹ ਇਹ ਸੰਦੇਸ਼ ਦਿੰਦੇ ਹਨ ਕਿ ਕਿਸੇ ਵੀ ਸ਼ਰਾਰਤੀ ਅਨਸਰ ਦੀ ਗੱਲ ਜਾ ਆਪਣੇ ਮਕਸਦ ਲਈ ਲੋਕਾਂ ਨੂੰ ਗਲਤ ਰਾਹ ‘ਤੇ ਪਾਉਣ ਵਾਲੇ ਸੰਗਠਨ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਇਸ ਭਾਈਚਾਰੇ ਨੂੰ ਕਾਇਮ ਰੱਖਣ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ, ਹੁਣ ਸੂਬੇ ਦੇ ਸਕੂਲਾਂ ਵਿੱਚੋਂ ਕੱਟੇ ਜਾਣਗੇ ਸੁੱਕੇ ਦਰੱਖਤ !

ABOUT THE AUTHOR

...view details