ਪੰਜਾਬ

punjab

ETV Bharat / state

ਇੱਕ ਮਹੀਨੇ ਵਿੱਚ ਰਣਇੰਦਰ ਸਿੰਘ ਨੂੰ ਈਡੀ ਵੱਲੋਂ ਤੀਜਾ ਨੋਟਿਸ ਜਾਰੀ - Amarinder Singh

ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਨੇ ਇੱਕ ਵਾਰ ਫੇਰ ਤੋਂ ਤਲਬ ਕੀਤਾ ਹੈ। ਈਡੀ ਨੇ ਰਣਇੰਦਰ ਸਿੰਘ ਨੂੰ 19 ਨਵੰਬਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ।

ed-sent-third-notice-to-raninder-singh
ਇੱਕ ਮਹੀਨੇ ਵਿੱਚ ਰਣਇੰਦਰ ਸਿੰਘ ਨੂੰ ਈਡੀ ਵੱਲੋਂ ਤੀਜਾ ਨੋਟਿਸ

By

Published : Nov 12, 2020, 1:34 PM IST

Updated : Nov 12, 2020, 1:56 PM IST

ਜਲੰਧਰ: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਨੇ ਇੱਕ ਵਾਰ ਫੇਰ ਤੋਂ ਤਲਬ ਕੀਤਾ ਹੈ। ਈਡੀ ਨੇ ਰਣਇੰਦਰ ਸਿੰਘ ਨੂੰ 19 ਨਵੰਬਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਰਣਇੰਦਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜ ਚੁੱਕੀ ਹੈ।

ਦੱਸ ਦਈਏ ਈਡੀ ਦੇ ਨੋਟਿਸ ਭੇਜਣ ਦੇ ਸਮੇਂ 'ਤੇ ਕਈ ਸਿਆਸੀ ਆਗੂਆਂ ਨੇ ਸਵਾਲ ਵੀ ਚੁੱਕੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਕੈਪਟਨ ਇਸ ਸਮੇਂ ਕਿਸਾਨਾਂ ਦੀ ਆਵਾਜ਼ ਹੈ ਤੇ ਕੇਂਦਰ ਵੱਲੋਂ ਜਾਣ ਬੁਝ ਕੇ ਮੁੱਖ ਮੰਤਰੀ ਪੰਜਾਬ ਨੂੰ ਉਲਝਾਇਆ ਜਾ ਰਿਹਾ ਹੈ।

ਪਹਿਲੇ ਨੋਟਿਸ ਦੌਰਾਨ ਰਣਇੰਦਰ ਦੇ ਪੇਸ਼ ਨਾ ਹੋ ਸਕਣ ਬਾਰੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਦੇ ਵਕੀਲ ਨੇ ਓਲੰਪਿਕ ਖੇਡਾਂ ਦਾ ਹਵਾਲਾ ਦਿੱਤਾ ਸੀ। ਦੂਜੇ ਨੋਟਿਸ ਦੌਰਾਨ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੱਤਾ ਗਿਆ

ਦੱਸ ਦਈਏ ਕਿ ਈਡੀ ਰਣਇੰਦਰ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾ ਰਹੀ ਹੈ। ਹੁਣ ਈਡੀ ਨੇ ਰਣਇੰਦਰ ਨੂੰ 19 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਈਡੀ 27 ਅਕਤੂਬਰ ਅਤੇ 6 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਦੇ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਈਡੀ ਵਲੋਂ ਰਣਇੰਦਰ ਨੂੰ ਇਹ ਤੀਜਾ ਨੋਟਿਸ ਹੈ।

Last Updated : Nov 12, 2020, 1:56 PM IST

ABOUT THE AUTHOR

...view details