ਜਲੰਧਰ: ਆਦਰਸ਼ ਨਗਰ ਦੀ ਮੇਨ ਪਾਰਕ ਦੇ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਤਿਆਰ ਕਰਕੇ ਇੱਥੇ ਖੜ੍ਹੇ ਕਰ ਦਿੱਤੇ ਗਏ ਹਨ। ਦੁਸਹਿਰੇ (Dussehra) ਦੀਆਂ ਤਿਆਰੀਆਂ ਮੁਕੰਮਲ ਹੋ ਗਈਆ ਹਨ।
ਉਪਕਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਸਮੀਰ ਮਰਵਾਹਾ ਨੇ ਦੱਸਿਆ ਹੈ ਕਿ ਉਹ ਪਿਛਲੇ 41 ਸਾਲਾਂ ਤੋਂ ਇੱਥੇ ਹਰ ਸਾਲ ਦੁਸਹਿਰੇ (Dussehra) ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਜੋ ਇਹ ਰਾਵਣ ਦੇ ਬੁੱਤ ਲਗਾਏ ਗਏ ਹਨ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਘੱਟ ਪਟਾਕਿਆਂ ਦਾ ਇਸਤੇਮਾਲ ਕੀਤਾ ਗਿਆ ਹੈ ਕਿਉਂਕਿ ਪਲਿਊਸ਼ਨ ਬੋਰਡ (Pollution Board) ਵੱਲੋਂ ਸਖ਼ਤ ਹਦਾਇਤਾਂ ਦੇਣ ਦੇ ਕਰਕੇ ਉਨ੍ਹਾਂ ਵੱਲੋਂ ਘੱਟ ਪਟਾਕੇ ਇਸਤੇਮਾਲ ਕੀਤੇ ਜਾ ਰਹੇ ਹਨ।