ਅੰਮ੍ਰਿਤਸਰ: ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ 'ਤੇ ਹੋਈ ਘਟਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਦੁਸ਼ਹਿਰੇ ਨੂੰ ਲੈ ਕੇ ਸਖ਼ਤ ਹੋਇਆ। ਜਲੰਧਰ ਵਿੱਚ ਪ੍ਰਸ਼ਾਸਨ ਵੱਲੋਂ ਦੁਸ਼ਹਿਰਾ ਕਮੇਟੀਆਂ ਨੂੰ ਬਿਨਾਂ ਐਨਓਸੀ ਤੋਂ ਦੁਸ਼ਹਿਰਾ ਮਨਾਉਣ ਦੀ ਮਨਾਹੀ ਦੇ ਹੁਕਮ ਦਿੱਤੇ ਹਨ। ਇਸ ਦਾ ਸਿੱਧਾ ਅਸਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਉੱਤੇ ਪਿਆ ਹੈ। ਕਾਰੀਗਰਾਂ ਨੂੰ ਇਸ ਵਾਰ ਨਵੇਂ ਪੁਤਲੇ ਬਣਾਉਣ ਦੇ ਆਰਡਰ ਨਹੀ ਮਿਲੇ।
ਦੁਸ਼ਹਿਰੇ ਦਾ ਤਿਉਹਾਰ ਅਕਤੂਬਰ ਮਹੀਨੇ ਵਿੱਚ ਆ ਰਿਹਾ ਹੈ ਪਰ ਇਸ ਦੀਆਂ ਰੌਣਕਾਂ ਇਸ ਵਾਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲਿਆਂ ਦੇ ਚਿਹਰਿਆਂ ਉਤੇ ਨਜ਼ਰ ਨਹੀਂ ਆ ਰਹੀਆਂ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਾਲੇ ਕਾਰੀਗਰ ਇਸ ਕਰਕੇ ਨਿਰਾਸ਼ ਹਨ ਕਿਉਂਕਿ ਇੱਕ ਪਾਸੇ ਮਹਿੰਗਾਈ ਦੀ ਮਾਰ ਅਤੇ ਦੂਜੇ ਪਾਸੇ ਇਨ੍ਹਾਂ ਨੂੰ ਇਸ ਵਾਰ ਪੁਤਲੇ ਬਣਾਉਣ ਦੇ ਆਰਡਰ ਵੀ ਬਹੁਤ ਘੱਟ ਮਿਲੇ ਹਨ।
ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਹੁਣ ਵੱਖ-ਵੱਖ ਦੁਸ਼ਹਿਰਾ ਕਮੇਟੀਆਂ ਨੂੰ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਉਹ ਪ੍ਰਸ਼ਾਸਨ ਤੋਂ ਐਨਓਸੀ ਲਏ ਬਗੈਰ ਦੁਸ਼ਹਿਰੇ ਦਾ ਆਯੋਜਨ ਨਹੀਂ ਕਰ ਸਕਦੇ ਇਹੀ ਕਾਰਨ ਹੈ।