ਜਲੰਧਰ: ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਾਲਜ ਵਾਲਿਆਂ ਨੂੰ ਐਸਸੀ/ਬੀਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਮਿਲਣ ਕਾਰਨ ਕਾਲਜ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਨਹੀਂ ਦੇ ਰਹੇ। ਜਿਸ ਨਾਲ ਉਨ੍ਹਾਂ ਨੂੰ ਅੱਗੇ ਪੜਾਈ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਕਸਬਾ ਆਦਮਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬੀ.ਕਾੱਮ ਦੀ ਵਿਦਿਆਰਥਣ ਉੱਚ ਅਧਿਐਨ ਕਰਨਾ ਚਾਹੁੰਦੀ ਹੈ ਪਰ ਨਿੱਜੀ ਕਾਲਜ ਵਾਲੇ ਉਸ ਨੂੰ ਉਸ ਦੇ ਸੈਟੀਫਿਕੇਟ ਨਹੀਂ ਦੇ ਰਹੇ।
ਸਕਾਲਰਸ਼ਿਪ ਫੀਸ ਨਾ ਆਉਣ ਕਾਰਨ ਵਿਦਿਆਰਥੀਆਂ ਦੀ ਡਿਗਰੀ ਪ੍ਰਾਈਵੇਟ ਕਾਲਜਾਂ 'ਚ ਅੜੀ
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਾਲਜ ਵਾਲਿਆਂ ਨੂੰ ਐਸਸੀ/ਬੀਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਮਿਲਣ ਕਾਰਨ ਕਾਲਜ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਨਹੀਂ ਦੇ ਰਹੇ। ਜਿਸ ਨਾਲ ਉਨ੍ਹਾਂ ਨੂੰ ਅੱਗੇ ਪੜਾਈ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦਿਆਰਥਣ ਨੇ ਕਿਹਾ ਕਿ ਉਸ ਨੇ ਬੀ ਕਾਮ ਦੀ ਸੱਟਡੀ ਪੂਰੀ ਕਰ ਲਈ ਹੈ ਅੱਜ ਜਦੋਂ ਉਹ ਬੀ-ਕਾਮ ਦੀ ਡਿਗਰੀ ਲੈਣ ਦੇ ਲਈ ਜਦ ਉਹ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕੀ ਉਨ੍ਹਾਂ ਨੂੰ ਅਜੇ ਤਕ ਉਨ੍ਹਾਂ ਦੀ ਸਕਾਲਰਸ਼ਿਪ ਫੀਸ ਨਹੀਂ ਮਿਲੀ ਹੈ ਇਸ ਲਈ ਉਨ੍ਹਾਂ ਦੀ ਡਿਗਰੀ ਅਜੇ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਹੀ ਕਾਲਜ ਵਾਲਿਆਂ ਨੇ ਕਿਹਾ ਕਿ ਜੇਕਰ ਉਹ ਕਾਲਜ ਦੀ ਪੂਰੀ ਫੀਸ ਦੇ ਦੇਣ ਤਾਂ ਹੀ ਉਨ੍ਹਾਂ ਨੂੰ ਉਨ੍ਹਾਂ ਡਿਗਰੀ ਦਿੱਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਆਦਮਪੁਰ ਹਲਕਾ ਦੇ ਵਿਧਾਇਕ ਪਵਨ ਟੀਨੂੰ ਨੇ ਕਿਹਾ ਪੰਜਾਬ ਸਰਕਾਰ ਦੀ ਨਾਲਾਇਕੀ ਦੇ ਕਾਰਨ ਕਈ ਵਿਦਿਆਰਥੀਆਂ ਦੀ ਡਿਗਰੀ ਪ੍ਰਾਈਵੇਟ ਕਾਲਜ ਵਾਲੇ ਨਹੀਂ ਦੇ ਰਹੇ ਹਨ ਜਿਸ ਕਾਰਨ ਉਹ ਆਪਣੀ ਅੱਗੇ ਪੜਾਈ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ 309 ਕਰੋੜ ਰੁਪਏ ਭੇਜੇ ਹਨ ਪਰ ਪੰਜਾਬ ਸਰਕਾਰ ਉਸ ਸਕਾਲਰਸ਼ਿਪ ਦੇ ਪੈਸੇ ਨੂੰ ਕਾਲਜ ਵਾਲਿਆਂ ਨੂੰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਦ ਤੱਕ ਉਹ ਵਿਦਿਆਰਥੀਆਂ ਦੀ ਸਕਾਲਰਸ਼ਿਪ ਫੀਸ ਨਹੀਂ ਦੇਣਗੇ ਤਦੋਂ ਤੱਕ ਕਾਲਜ ਵਾਲੇ ਵੀ ਵਿਦਿਆਰਥੀਆਂ ਨੂੰ ਡਿਗਰੀ ਨਹੀਂ ਦੇਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਕਾਲਰਸ਼ਿਪ ਫੀਸ ਦੇ ਕੇ ਵਿਦਿਆਰਥੀਆਂ ਦੀ ਡਿਗਰੀ ਕਾਲਜ ਵਾਲਿਆਂ ਤੋਂ ਦਵਾਉਣੀ ਚਾਹੀਦੀ ਹੈ।