ਜਲੰਧਰ: ਪਿਛਲੇ ਕਰੀਬ 6 ਮਹੀਨਿਆਂ ਤੋਂ ਪੂਰੀ ਦੁਨੀਆਂ ਵਿੱਚ ਦਹਿਸ਼ਤ ਬਣਾਉਣ ਵਾਲੇ ਕੋਰੋਨਾ ਦਾ ਅਸਰ ਉਨ੍ਹਾਂ ਚੀਜ਼ਾਂ ਉੱਤੇ ਪੈ ਰਿਹਾ ਹੈ ਜਿਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਫਾਇਦੇਮੰਦ ਸਮਝਿਆ ਜਾ ਰਿਹਾ ਹੈ। ਇਸ ਕੋਰੋਨਾ ਨੇ ਲੋਕਾਂ ਨੂੰ ਆਪਣੇ ਸਰੀਰ ਦੀ ਦੇਖਭਾਲ ਸਬੰਧੀ ਕਾਫ਼ੀ ਜਾਗਰੂਕ ਕਰ ਦਿੱਤਾ ਹੈ। ਪੇਸ਼ ਹੈ ਇਸੇ ਨੂੰ ਲੈ ਕੇ ਈਟੀਵੀ ਭਾਰਤ ਦੀ ਇੱਕ ਖ਼ਾਸ ਰਿਪੋਰਟ।
ਵਿਟਾਮਿਨ ਸੀ ਨਾਲ ਇਮਿਊਨਿਟੀ ਸਿਸਟਮ ਹੁੰਦਾ ਹੈ ਤਕੜਾ
ਮਾਹਿਰਾਂ ਮੁਤਾਬਕ ਇਸ ਬਿਮਾਰੀ ਦਾ ਅਸਰ ਕਮਜ਼ੋਰ ਇਮਿਊਨਿਟੀ ਸਿਸਟਮ ਵਾਲਿਆਂ ਉੱਤੇ ਤੇਜ਼ੀ ਨਾਲ ਹੁੰਦਾ ਹੈ। ਇਸ ਲਈ ਲੋਕਾਂ ਦਾ ਜ਼ਿਆਦਾ ਰੁਝਾਨ ਵਿਟਾਮਿਨ ਸੀ ਅਤੇ ਮਲਟੀ ਵਿਟਾਮਿਨਾਂ ਅਤੇ ਇਮਿਊਨਿਟੀ ਸਿਸਟਮ ਨੂੰ ਤਕੜਾਬਣਾਉਣ ਵੱਲ ਜ਼ਿਆਦਾ ਹੋ ਗਿਆ ਹੈ।
ਕੋਰੋਨਾ ਦਰਮਿਆਨ ਵਧੀ ਹੈ ਵਿਕਰੀ
ਜਲੰਧਰ ਦੇ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਕੋਰੋਨਾ ਦਰਮਿਆਨ ਉਨ੍ਹਾਂ ਦੀ ਵਿਟਾਮਿਨਾਂ ਦੀ ਦੀਆਂ ਗੋਲੀਆਂ ਤੇ ਕੈਪਸੂਲਾਂ ਦੀ ਵਿਕਰੀ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਲੋਕ ਡਾਕਟਰਾਂ ਕੋਲ ਜਾਣ ਦੀ ਬਜਾਏ ਖ਼ੁਦ ਹੀ ਆਨਲਾਈਨ ਦੇਖ ਕੇ ਵਿਟਾਮਿਨਾਂ ਨੂੰ ਖ਼ਰੀਦ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਟਾਮਿਨਾਂ ਦੀ ਵਿਕਰੀ ਦੇ ਵਿੱਚ ਪਹਿਲਾਂ ਨਾਲੋਂ 50 ਫ਼ੀਸਦ ਦਾ ਵਾਧਾ ਹੋਇਆ ਹੈ।