ਪੰਜਾਬ

punjab

ETV Bharat / state

ਲੋਕਾਂ ਦੀਆਂ ਖੁਸ਼ੀਆਂ ਦੁਗਣੀਆਂ ਕਰਨ ਵਾਲੇ ਢੋਲੀ ਤਾਲਾਬੰਦੀ ਕਾਰਨ ਨਿਰਾਸ਼ - india lockdown

ਸੂਬਾ ਸਰਕਾਰ ਵੱਲੋਂ ਲੌਕਡਾਊਨ ਵਿੱਚ ਕੁੱਝ ਢਿੱਲ ਦੇਣ ਮਗਰੋਂ ਦੁਕਾਨਾਂ ਅਤੇ ਕੁੱਝ ਨਿਜੀ ਅਦਾਰੇ ਖੁੱਲ੍ਹ ਗਏ ਹਨ। ਪਰ ਵਿਆਹ ਸ਼ਾਦੀਆਂ 'ਚ ਰੌਣਕ ਵਧਾਉਣ ਵਾਲੇ ਢੋਲੀ ਆਪਣੇ ਘਰ ਨਿਰਾਸ਼ ਬੈਠੇ ਹਨ, ਕਿਉਂਕਿ ਸਰਕਾਰ ਨੇ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਵਿਆਹ 'ਚ ਘੱਟ ਤੋਂ ਘੱਟ ਲੋਕਾਂ ਦੀ ਹਾਜਰੀ ਹੋਣੀ ਚਾਹੀਦੀ ਹੈ।

ਲੋਕਾਂ ਦੀਆਂ ਖੁਸ਼ੀਆਂ ਦੁਗਣੀਆਂ ਕਰਨ ਵਾਲੇ ਢੋਲੀ ਤਾਲਾਬੰਦੀ ਕਾਰਨ ਨਿਰਾਸ਼
ਲੋਕਾਂ ਦੀਆਂ ਖੁਸ਼ੀਆਂ ਦੁਗਣੀਆਂ ਕਰਨ ਵਾਲੇ ਢੋਲੀ ਤਾਲਾਬੰਦੀ ਕਾਰਨ ਨਿਰਾਸ਼

By

Published : Jun 8, 2020, 6:43 PM IST

ਜਲੰਧਰ: ਕੋਰੋਨਾ ਦੇ ਚੱਲਦੇ ਪੂਰੇ ਦੇਸ਼ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ ਪਰ ਹਰ ਸੂਬੇ ਵੱਲੋਂ ਲੋਕਾਂ ਨੂੰ ਕੁੱਝ ਢਿੱਲ ਦਿੱਤੀ ਗਈ ਹੈ। ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੂੰ ਇਸ ਢਿੱਲ ਦਾ ਕੋਈ ਲਾਭ ਨਹੀਂ ਮਿਲਿਆ, ਉਹ ਦੁੱਖੀ ਹਨ।

ਲੋਕਾਂ ਦੀਆਂ ਖੁਸ਼ੀਆਂ ਦੁਗਣੀਆਂ ਕਰਨ ਵਾਲੇ ਢੋਲੀ ਤਾਲਾਬੰਦੀ ਕਾਰਨ ਨਿਰਾਸ਼

ਪੰਜਾਬ ਵਿੱਚ ਹਰ ਖੁਸ਼ੀ ਦੇ ਸਮਾਗਮ ਅਤੇ ਪੰਜਾਬ ਦੇ ਲੋਕਾਂ ਦੀ ਹਰ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਇਹ ਢੋਲੀ ਅੱਜ ਖ਼ੁਦ ਨਿਰਾਸ਼ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਨੇ ਆਮ ਲੋਕਾਂ ਦੀਆਂ ਸਹੂਲਤਾਂ ਲਈ ਵਪਾਰਕ ਸੰਸਥਾਨ ਅਤੇ ਹੋਰ ਕੰਮਾਂ ਵਿੱਚ ਛੋਟ ਦਿੱਤੀ ਹੋਈ ਹੈ। ਪਰ ਅਜੇ ਵੀ ਪੰਜਾਬ ਵਿੱਚ ਜ਼ਿਆਦਾਤਰ ਲੋਕਾਂ ਦਾ ਇੱਕ ਜਗ੍ਹਾ 'ਤੇ ਇਕੱਠਾ ਹੋਣਾ ਮਨ੍ਹਾ ਹੈ।

ਕੋਰੋਨਾ ਵਾਇਰਸ ਕਾਰਨ ਲੋਕ ਵਿਆਹ ਸ਼ਾਦੀਆਂ ਲਈ ਪੈਲਸ ਅਤੇ ਹੋਟਲ ਬੁੱਕ ਕਰਨ ਦੀ ਬਜਾਏ ਕੁੱਝ ਗਿਣਤੀ ਵਿੱਚ ਰਿਸ਼ਤੇਦਾਰਾਂ ਦੇ ਨਾਲ ਹੀ ਆਪਣੇ ਸਮਾਗਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਢੋਲੀ ਆਪਣੇ ਘਰਾਂ ਵਿੱਚ ਬੈਠੇ ਹਨ। ਢੋਲੀਆਂ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਇਲਾਵਾ ਉਹ ਹੋਰ ਕੋਈ ਕੰਮ ਨਹੀਂ ਕਰਦੇ ਇਸ ਲਈ ਉਹ ਉਡੀਕ ਕਰ ਰਹੇ ਹਨ ਕਿ ਕੱਦ ਕੋਰੋਨਾ ਦਾ ਕਹਿਰ ਖ਼ਤਮ ਹੋਵੇਗਾ ਅਤੇ ਲੋਕ ਪਹਿਲਾਂ ਵਾਂਗ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਸੱਦਾ ਦੇਣਾ ਸ਼ੁਰੂ ਕਰਨਗੇ।

ABOUT THE AUTHOR

...view details