ਜਲੰਧਰ:ਬੀਤੇ ਦਿਨ ਹੀ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਆਈ.ਸੀ.ਯੂ ਵਾਰਡ ਦੇ ਬਾਹਰ ਦਰਜਨਾਂ ਚੂਹੇ ਦੀ ਵੀਡਿਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰੀਡੈਂਟ ਡਾ.ਸੀਮਾ ਵੱਲੋਂ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਿਵਲ ਹਸਪਤਾਲ ਵਿਖੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ।
ਅਤੇ ਮੁਰਦਾਘਰ ਵਿਖੇ ਵੀ ਕੰਸਟ੍ਰਕਸ਼ਨ ਚੱਲ ਰਹੀ ਹੈ ਤੇ ਪਿੱਛੇ ਟਰੌਮਾ ਸੈਂਟਰ ਵਿੱਚ ਵੀ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਸਿਵਲ ਹਸਪਤਾਲ ਵਿਖੇ ਲਿਫ਼ਟ ਵੀ ਬਣਾਈ ਜਾ ਰਹੀ ਹੈ।
ਜਿਸ ਦੇ ਚਲਦਿਆਂ ਥੱਲੋਂ ਮਿੱਟੀ ਵੀ ਪੁੱਟੀ ਗਈ ਹੈ ਅਤੇ ਬੀਤੇ ਕੁਝ ਦਿਨ ਪਹਿਲੇ ਬਰਸਾਤਾਂ ਵੀ ਹੋਈਆਂ ਸਨ। ਜਿਸਦੇ ਚਲਦਿਆਂ ਚੂਹੇ ਬਾਹਰ ਆ ਗਏ ਹਨ ਅਤੇ ਸਿਵਲ ਹਸਪਤਾਲ ਵਿਚ ਇਸ ਤਰ੍ਹਾਂ ਘੁੰਮਦੇ ਦਿਖਾਈ ਦਿੱਤੇ ਹਨ, ਪਰ ਉਨ੍ਹਾਂ ਵੱਲੋਂ ਆਪਣੇ ਹੀ ਸਟਾਫ਼ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ।
ਜਲਦ ਹੀ ਚੂਹਿਆਂ ਵਾਲੀ ਸਮੱਸਿਆਵਾਂ ਨੂੰ ਵੀ ਹੱਲ ਕਰ ਦਿੱਤਾ ਜਾਵੇਗਾ। ਬਾਕੀ ਉਨ੍ਹਾਂ ਵੱਲੋਂ ਜਲੰਧਰ ਦੇ ਮਰੀਜ਼ਾਂ ਦੇ ਲਈ ਕੋਈ ਵੀ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਕਮੀ ਨਹੀਂ ਰੱਖੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਦੇ ਨਾਲ ਬਿਲਕੁਲ ਵੀ ਖਿਲਵਾੜ ਨਹੀਂ ਕਰ ਰਿਹਾ।