ਜਲੰਧਰ:ਪੰਜਾਬ ਅੱਜ ਨਸ਼ਾ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਪੰਜਾਬ ਦੇ ਬੇਰੋਜ਼ਗਾਰ ਨੌਜਵਾਨ (Unemployed youth) ਨਸ਼ਿਆਂ ਵੱਲ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਪਰ ਉਹ ਦੇ ਦੂਸਰੇ ਪਾਸੇ ਪੰਜਾਬ ਵਿੱਚ ਅਜਿਹੇ ਨੌਜਵਾਨ ਵੀ ਹਨ, ਜੋ ਹੱਥਾਂ ਪੈਰਾਂ ਅਤੇ ਸਹੀ ਤਰ੍ਹਾਂ ਨਾਲ ਬੋਲਣ ਵਿੱਚ ਅਸਮਰੱਥ ਨਜ਼ਰ ਆਉਂਦੇ ਹਨ, ਪਰ ਬਾਵਜੂਦ ਇਸ ਦੇ ਉਨ੍ਹਾਂ ਲੋਕਾਂ ਲਈ ਇੱਕ ਵੱਡੀ ਮਿਸਾਲ ਬਣੇ ਹੋਏ ਹਨ, ਜੋ ਬੇਰੁਜ਼ਗਾਰੀ ਅਤੇ ਨਸ਼ੇ ਕਰਕੇ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਹਨ।
ਅਜਿਹਾ ਹੀ ਇੱਕ ਨੌਜਵਾਨ ਜਲੰਧਰ ਦੇ ਲੱਦੇਵਾਲੀ ਇਲਾਕੇ (Laddevali area of Jalandhar) ਦਾ ਰਹਿਣ ਵਾਲਾ ਰੂਪਿੰਦਰ ਸਿੰਘ ਹੈ, ਜੋ ਜਨਮ ਤੋਂ ਹੀ ਸਾਈਬਰ ਪੈਲੋਸੀ ਨਾਮ ਦੀ ਇੱਕ ਬੀਮਾਰੀ ਤੋਂ ਪੀੜਤ ਹੈ। ਜਿਸ ਨੂੰ ਬਚਪਨ ਤੋਂ ਹੀ ਬੱਚੇ ਦੇ ਹੱਥ ਪੈਰ ਅਤੇ ਸੁਭਾਨ ਉਹ ਦਾ ਕੰਮ ਨਹੀਂ ਕਰਦੀ, ਰੁਪਿੰਦਰ ਸਿੰਘ ਅੱਜ ਨਾ ਤਾਂ ਚੰਗੀ ਤਰ੍ਹਾਂ ਚੱਲ ਸਕਦਾ ਹੈ ਅਤੇ ਨਾ ਹੀ ਉਸ ਦੀ ਜ਼ੁਬਾਨ ਬੋਲਣ ਵਿੱਚ ਉਸ ਦਾ ਸਾਥ ਦਿੰਦੀ ਹੈ। ਜੇਕਰ ਉਸ ਨੂੰ ਤੁਰਦਾ ਫਿਰਦਾ ਜਾਂ ਕੁਝ ਖਾਂਦੇ ਪੀਂਦੇ ਦੇਖੀਏ ਤਾਂ ਇੰਜ ਲੱਗਦਾ ਹੈ ਕਿ ਉਹ ਸ਼ਾਇਦ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰਦਾ ਹੋਵੇਗਾ, ਪਰ ਰੁਪਿੰਦਰ ਸਿੰਘ ਨੂੰ ਦੇਖ ਉਸ ਬਾਰੇ ਇਹ ਧਾਰਨਾ ਰੱਖਣ ਵਾਲੇ ਲੋਕਾਂ ਦੀ ਸੋਚ ਉਸ ਵੇਲੇ ਗਲਤ ਸਾਬਤ ਹੋ ਜਾਂਦੀ ਹੈ, ਜਦ ਹੱਥੋਂ ਤੋਂ ਸਹੀ ਢੰਗ ਨਾਲ ਚੱਲਣ ਵਿੱਚ ਅਸਮਰੱਥ ਅਤੇ ਜ਼ੁਬਾਨ ਨਾਲ ਸਹੀ ਢੰਗ ਨਾਲ ਬੋਲਣ ‘ਚੋਂ ਅਸਮਰੱਥ ਰੁਪਿੰਦਰ ਰੋਜ਼ ਸਵੇਰੇ ਆਮ ਬੰਦਿਆਂ ਵਾਂਗ ਆਪਣੇ ਘਰੋਂ ਤਿਆਰ ਹੋ ਕੇ ਕੰਮ ਲਈ ਨਿਕਲਦਾ ਹੈ ਅਤੇ ਸਾਰਾ ਦਿਨ ਕੰਮ ਕਰਕੇ ਵਾਪਿਸ ਆਪਣੇ ਘਰ ਲਾਡਵਾ ਹੈ।
ਰੁਪਿੰਦਰ ਰਿਕਸ਼ਾ ਚਲਾ ਕੇ ਕਰਦਾ ਘਰ ਅਤੇ ਪਰਿਵਾਰ ਦਾ ਗੁਜ਼ਾਰਾ:ਰੁਪਿੰਦਰ ਦੇ ਮੁਤਾਬਕ ਇਹ ਜਦ ਪੈਦਾ ਹੋਇਆ ਸੀ ਉਸ ਵੇਲੇ ਤੋਂ ਹੀ ਉਹ ਇਸ ਬਿਮਾਰੀ ਨਾਲ ਪੀੜਤ ਹੈ ਅਤੇ ਬਚਪਨ ਵਿੱਚ ਇਹ ਉਸ ਦੇ ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਪਾਏਗਾ। ਉਸ ਦੇ ਮੁਤਾਬਕ 2013 ਵਿੱਚ ਜਦ ਨਵੇਂ-ਨਵੇਂ ਈ ਰਿਕਸ਼ਾ ਆਏ ਤਾਂ ਉਸ ਨੇ ਆਪਣੇ ਪਿਤਾ ਜੋ ਭਾਰਤੀ ਫ਼ੌਜ ਵਿੱਚ ਬਤੌਰ ਕੈਪਟਨ ਰਿਟਾਇਰਡ ਸੀ ਨੂੰ ਕਿਹਾ ਕਿ ਉਹ ਇਹ ਰਿਕਸ਼ਾ ਚਲਾਉਣਾ ਚਾਹੁੰਦਾ ਹੈ ਅਤੇ ਇਸ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੁੰਦਾ ਹੈ।
ਉਸ ਦੇ ਮੁਤਾਬਕ ਉਸ ਦੇ ਪਿਤਾ ਵੱਲੋਂ ਉਸ ਨੂੰ ਈ ਰਿਕਸ਼ਾ ਲੈ ਕੇ ਦੇ ਦਿੱਤਾ ਗਿਆ ਅਤੇ ਉਦੋਂ ਤੋਂ ਹੁਣ ਤੱਕ ਉਹ ਇਸ ਈ ਰਿਕਸ਼ਾ ਨੂੰ ਚਲਾ ਕੇ ਕਮਾਈ ਕਰ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ। ਰੁਪਿੰਦਰ ਦੱਸਦਾ ਹੈ ਕਿ 2016 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਸ ‘ਤੇ ਆ ਗਈ, ਕਿਉਂਕਿ ਉਹ ਘਰ ਦਾ ਇਕਲੌਤਾ ਬੇਟਾ ਹੈ। ਅੱਜ ਉਹ ਸਵੇਰੇ ਆਪਣਾ ਈ ਰਿਕਸ਼ਾ ਲੈ ਕੇ ਘਰੋਂ ਨਿਕਲਦਾ ਹੈ ਅਤੇ ਆਪਣੇ ਲਾਗੇ ਚਾਗੇ ਦੇ ਪਿੰਡਾਂ ਅਤੇ ਇਲਾਕਿਆਂ ਵਿੱਚ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ।
ਰਿਕਸ਼ਾ ਵਿੱਚ ਹਮੇਸ਼ਾ ਚੱਲਦੀ ਰਹਿੰਦੀ ਹੈ ਗੁਰਬਾਣੀ:ਰੁਪਿੰਦਰ ਦਾ ਕਹਿਣਾ ਹੈ ਕਿ ਉਹ ਸਹੀ ਢੰਗ ਨਾਲ ਬੋਲ ਨਹੀਂ ਸਕਦਾ, ਇਸ ਕਰਕੇ ਸ਼ੁਰੂ-ਸ਼ੁਰੂ ਵਿੱਚ ਸਵਾਰੀਆਂ ਨੂੰ ਲੱਗਦਾ ਸੀ ਕਿ ਸ਼ਾਇਦ ਉਸ ਨੇ ਸ਼ਰਾਬ ਪੀਤੀ ਹੋਈ ਹੈ। ਜਿਸ ਤੋਂ ਬਾਅਦ ਉਸ ਦੇ ਆਪਣੇ ਈ ਰਿਕਸ਼ਾ ਵਿੱਚ ਇੱਕ ਮਿਊਜ਼ਿਕ ਸਿਸਟਮ ਲਵਾਂ ਅਥੇ ਉਹ ਦੇ ‘ਤੇ ਗੁਰਬਾਣੀ ਚਲਾਉਣੀ ਸ਼ੁਰੂ ਕਰ ਦਿੱਤੀ, ਤਾਂ ਕਿ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਉਹ ਨਸ਼ਾ ਨਹੀਂ ਕਰਦਾ। ਉਸ ਦੇ ਮੁਤਾਬਕ ਅੱਜ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਰਿਕਸ਼ਾ ਚਲਾਉਂਦਾ ਹੈ, ਜਿਸ ਨਾਲ ਉਸ ਨੂੰ ਇੰਨੀ ਕਮਾਈ ਹੋ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ।