ਜਲੰਧਰ: ਮਹਿਮੂਦਪੁਰ ਪਿੰਡ ਦੀ ਪੰਜਾਹ ਸਾਲ ਦੀ ਦਵਿੰਦਰ ਕੌਰ ਇਕ ਅਜਿਹੀ ਮਹਿਲਾ ਹੈ, ਜੋ ਹਜ਼ਾਰਾਂ ਕੁੜੀਆਂ ਅਤੇ ਮਹਿਲਾਵਾਂ ਨੂੰ ਸਿਲਾਈ, ਕਢਾਈ ਅਤੇ ਹੋਰ ਘਰੇਲੂ ਸਜਾਵਟ ਦਾ ਸਾਮਾਨ ਬਣਾਉਣਾ ਸਿਖਾ ਚੁੱਕੀ ਹੈ। ਦਵਿੰਦਰ ਕੌਰ ਜੋ ਖੁਦ ਅਪਾਹਜ ਹੈ ਅਤੇ ਸਹੀ ਤਰ੍ਹਾਂ ਤੁਰਨ ਫਿਰਨ ਵਿੱਚ ਵੀ ਔਖਾ ਹੁੰਦਾ ਹੈ, ਅੱਜ ਜਲੰਧਰ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ (Disabled Davinder Kaur Jalandhar) ਚੁੱਕੀ ਹੈ। ਉਨ੍ਹਾਂ ਨੂੰ ਅਜਿਹਾ ਹੁਨਰ ਦਿੱਤਾ ਹੈ ਕਿ ਉਹ ਖੁਦ ਕਮਾ ਸਕਦੀਆਂ ਹਨ।
ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਕਰ ਰਹੀ ਜਾਗਰੂਕ : ਦਵਿੰਦਰ ਕੌਰ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਉਹ ਸਾਈਕਲ 'ਤੇ ਪਿੰਡ ਪਿੰਡ ਘੁੰਮ ਕੇ ਕੁੜੀਆਂ ਨੂੰ ਸਿਲਾਈ ਕਢਾਈ ਅਤੇ ਘਰੇਲੂ ਸਜਾਵਟ ਦਾ ਸਾਮਾਨ ਬਣਾਉਣ ਦੇ ਟ੍ਰੇਨਿੰਗ ਦਿੰਦੀ ਸੀ, ਪਰ ਹੁਣ ਉਸ ਨੇ ਇਸ ਕੰਮ ਲਈ ਇਕ ਐਕਟਿਵਾ ਲੈ ਲਈ ਹੈ। ਉਸ ਦੇ ਮੁਤਾਬਿਕ ਉਹ ਹਰ ਪਿੰਡ ਵਿੱਚ ਜਾ ਕੇ ਕੁੜੀਆਂ ਦਾ ਇੱਕ ਗਰੁੱਪ ਬਣਾਉਂਦੀ ਹੈ, ਜਿੱਥੇ ਆਪ ਜਾ ਕੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦੀ ਹੈ, ਤਾਂ ਕਿ ਹਰ ਕੁੜੀ ਦੇ ਹੱਥਾਂ ਵਿੱਚ (training in sewing and embroidery to women) ਕੋਈ ਐਸਾ ਗੁਣ ਜ਼ਰੂਰ ਹੋਵੇ ਜਿਸ ਨਾਲ ਔਖੇ ਸਮੇਂ ਉਹ ਆਪਣੇ ਪਰਿਵਾਰ ਦਾ ਸਾਥ ਦੇ ਸਕੇ। ਦਵਿੰਦਰ ਕੌਰ ਦੇ ਮੁਤਾਬਕ ਉਸ ਨੂੰ ਇਹ ਸਭ ਕਰਕੇ ਬਹੁਤ ਸਕੂਨ ਮਿਲਦਾ ਹੈ। ਇੰਨਾਂ ਹੀ ਨਹੀਂ, ਉਸ ਵੱਲੋਂ ਬਠਿੰਡਾ ਕੁੜੀਆਂ ਨੂੰ ਇਹ ਟਰੇਨਿੰਗ ਦਿੱਤੀ ਗਈ ਹੈ, ਉਹ ਅੱਜ ਘਰ ਬੈਠੇ ਹਜ਼ਾਰਾਂ ਰੁਪਏ ਕਮਾ ਰਹੀਆਂ ਹਨ ਅਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੀਆਂ ਹਨ।
ਜੇਲ੍ਹ ਵਿੱਚ ਵੀ ਜਾ ਕੇ ਦੇ ਚੁੱਕੀ ਹੈ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ : ਦਵਿੰਦਰ ਕੌਰ ਦੱਸਦੀ ਹੈ ਕਿ ਇਹ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਜਾ ਕੇ ਵੀ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਚੁੱਕੀ ਹੈ। ਉਸ ਦੇ ਮੁਤਾਬਿਕ ਇਸ ਲਈ ਉਹ ਲਗਾਤਾਰ ਆਪਣੇ ਪਿੰਡ ਤੋਂ ਕਪੂਰਥਲਾ ਦੀ ਮਾਡਲ ਜੇਲ੍ਹ ਆਪਣੀ ਐਕਟਿਵਾ 'ਤੇ ਜਾਂਦੀ ਹੁੰਦੀ ਸੀ ਜੋ ਕਿ ਉਸਦੇ ਘਰ ਤੋਂ ਕਰੀਬ ਤੀਹ ਕਿਲੋਮੀਟਰ ਦੂਰ ਹੈ। ਦਵਿੰਦਰ ਕੌਰ ਦੱਸਦੀ ਹੈ ਕਿ ਸ਼ੁਰੂ ਸ਼ੁਰੂ ਵਿੱਚ ਜਦੋਂ ਉਹ ਜੇਲ੍ਹ ਵਿੱਚ ਕੁੜੀਆਂ ਨੂੰ ਸਿਖਾਉਣ ਲਈ ਗਈ ਤਾਂ ਹਰ ਕਿਸੇ ਨੇ (training of sewing and embroidery in Jails) ਸੋਚਿਆ ਕੀ ਇਹ ਪਹਿਲਾਂ ਚਾਰ ਦਿਨ ਆਏਗੀ ਫਿਰ ਆਉਣਾ ਬੰਦ ਕਰ ਦੇਵੇਗੀ, ਪਰ ਉਸ ਨੇ ਉਨ੍ਹਾਂ ਮਹਿਲਾਵਾਂ ਇਹ ਇਸ ਸੋਚ ਨੂੰ ਗ਼ਲਤ ਸਾਬਿਤ ਕੀਤਾ ਅਤੇ ਲਗਾਤਾਰ ਉਥੇ ਜਾ ਕੇ ਇਨ੍ਹਾਂ ਮਹਿਲਾਵਾਂ ਦੇ ਸੁੱਖ ਦੁੱਖ ਸੁਣੇ। ਉਨ੍ਹਾਂ ਨੂੰ ਆਪਣਾ ਬਣਾਇਆ ਅਤੇ ਫਿਰ ਉਨ੍ਹਾਂ ਨੂੰ ਸਿਲਾਈ ਦੀ ਟਰੇਨਿੰਗ ਦਿੱਤੀ।