ਜਲੰਧਰ:ਹਾਲ ਹੀ ਵਿੱਚ, ਦਿੱਲੀ ਵਿਖੇ ਜੀ-20 ਸਿਖਰ ਸੰਮੇਲਨ ਹੋਇਆ ਹੈ ਜਿਸ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਅਤੇ 20 ਦੇਸ਼ਾਂ ਦੇ ਨੇਤਾਵਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਡਿਨਰ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਲਾਕਾਰਾਂ ਨੇ ਅਪਣੀ ਭਾਰਤੀ ਸੰਸਕ੍ਰਿਤੀ ਨੂੰ ਸੰਗੀਤ ਰਾਹੀਂ ਪੇਸ਼ ਕੀਤਾ। ਇਸ ਕਲਾਕਾਰੀ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਸੰਦੀਪ ਸਿੰਘ ਵੀ ਮੌਜੂਦ ਰਹੇ, ਜਿਨ੍ਹਾਂ ਨੇ ਜੀ-20 'ਚ ਡਿਨਰ ਦੌਰਾਨ ਦੁਨੀਆ ਭਰ ਦੇ ਉੱਘੇ ਨੇਤਾਵਾਂ ਦੇ ਸਾਹਮਣੇ ਦਿਲਰੁਬਾ ਸਾਜ਼ ਵਜਾਇਆ। ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ 78 ਕਲਾਕਾਰਾਂ ਨੇ ਮਿਲ ਕੇ ਕਰੀਬ 3 ਘੰਟੇ ਦੀ ਪਰਫਾਰਮੈਂਸ ਦਿੱਤੀ ਸੀ।
ਏਆਰ ਰਹਿਮਾਨ ਨਾਲ ਵੀ ਕਰ ਚੁੱਕੇ ਕੰਮ:ਰਘੁਪਤੀ ਰਾਘਵ ਰਾਜਾ ਰਾਮ ਭਜਨ ਸੁਣਨ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਸਾਰੇ ਕਲਾਕਾਰਾਂ ਦੀ ਤਾਰੀਫ਼ ਕੀਤੀ। ਕਰੀਬ 3 ਘੰਟਿਆਂ ਵਿੱਚ ਦੇਸ਼ ਵਿਦੇਸ਼ ਤੋਂ ਆਏ ਨੇਤਾਵਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦਾ ਸੰਗੀਤ ਸੁਣਿਆ। ਜੀ-20 ਵਿੱਚ ਜਲੰਧਰ ਦੇ ਕਲਾਕਾਰ ਸੰਦੀਪ ਨੇ ਦਿਲਰੁਬਾ ਸਾਜ਼ ਵਜਾ ਕੇ ਵਿਸ਼ੇਸ਼ ਮਹਿਮਾਨਾਂ ਦਾ ਮਨੋਰੰਜਨ ਕੀਤਾ। ਸੰਦੀਪ ਪਿਛਲੇ ਕਈ ਸਾਲਾਂ ਤੋਂ ਸਾਜ਼ ਵਜਾ ਰਿਹਾ ਹੈ ਅਤੇ ਏ ਆਰ ਰਹਿਮਾਨ ਵਰਗੇ ਵੱਡੇ ਕਲਾਕਾਰਾਂ ਨਾਲ ਵੀ ਕੰਮ ਕਰ ਚੁੱਕਾ ਹੈ।
ਮੇਰੀ ਜ਼ਿੰਦਗੀ ਦਾ ਬਹੁਤ ਵਧੀਆ ਅਨੁਭਵ : ਤੁਹਾਨੂੰ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਲਰੁਬਾ ਸਾਜ਼ ਕਿਵੇਂ ਵਜਾਉਣਾ ਹੈ ਅਤੇ ਸੰਦੀਪ ਇੱਕ A1 ਕਲਾਕਾਰ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਈ ਪ੍ਰੋਗਰਾਮ ਕੀਤੇ ਹਨ, ਪਰ ਜੀ-20 ਵਿੱਚ ਪ੍ਰਫਾਰਮ ਕਰਨਾ ਮੇਰੀ ਜ਼ਿੰਦਗੀ ਦਾ ਬਹੁਤ ਵਧੀਆ (Musical Folk Instrument Dilruba) ਅਨੁਭਵ ਸੀ। ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਸੰਗੀਤ ਆਰਟ ਅਕੈਡਮੀ ਨੇ ਉਨ੍ਹਾਂ ਨੂੰ ਜੀ-20 ਵਿੱਚ ਪਰਫਾਰਮ ਕਰਨ ਲਈ ਬੁਲਾਇਆ ਸੀ। ਇਸ ਦੇ ਲਈ ਉਸ ਨੂੰ ਕਈ ਦਿਨ ਪਹਿਲਾਂ ਅਕੈਡਮੀ ਬੁਲਾਇਆ ਗਿਆ ਸੀ, ਜਿੱਥੇ ਦਿਨ ਰਾਤ ਅਭਿਆਸ ਕੀਤਾ ਜਾਂਦਾ ਸੀ।