ਪੰਜਾਬ

punjab

ETV Bharat / state

ਡਰਾਈਵਰ ਦੀ ਮੌਤ ਹੋਣ ’ਤੇ ਕੋਲਡ ਡਰਿੰਕ ਕੰਪਨੀ ਖ਼ਿਲਾਫ਼ ਕੀਤਾ ਪ੍ਰਦਰਸ਼ਨ - Pepsi Cold Drink Company

ਕਸਬਾ ਫਿਲੌਰ ’ਚ ਪੈਪਸੀ ਕੋਲਡ ਡਰਿੰਕ ਕੰਪਨੀ ’ਚ ਕੰਮ ਕਰਦੇ ਇੱਕ ਡਰਾਈਵਰ ਦੇ ਸੜਕ ਹਾਦਸੇ ’ਚ ਮੌਤ ਹੋ ਗਈ, ਜਿਸ ਤੋਂ ਮਗਰੋਂ ਪੀੜਤ ਪਰਿਵਾਰ ਨੇ ਕੋਲਡ ਡਰਿੰਕ ਕੰਪਨੀ ਦੇ ਬਾਹਰ ਲਾਸ਼ ਰੱਖਕੇ ਪ੍ਰਦਰਸ਼ਨ ਕੀਤਾ।

ਡਰਾਈਵਰ ਦੀ ਮੌਤ ਹੋਣ ’ਤੇ ਕੋਲਡ ਡਰਿੰਕ ਕੰਪਨੀ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਡਰਾਈਵਰ ਦੀ ਮੌਤ ਹੋਣ ’ਤੇ ਕੋਲਡ ਡਰਿੰਕ ਕੰਪਨੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

By

Published : Mar 3, 2021, 3:41 PM IST

ਜਲੰਧਰ: ਕਸਬਾ ਫਿਲੌਰ ’ਚ ਪੈਪਸੀ ਕੋਲਡ ਡਰਿੰਕ ਕੰਪਨੀ ’ਚ ਕੰਮ ਕਰਦੇ ਇੱਕ ਡਰਾਈਵਰ ਦੇ ਸੜਕ ਹਾਦਸੇ ’ਚ ਮੌਤ ਹੋ ਗਈ, ਜਿਸ ਤੋਂ ਮਗਰੋਂ ਪੀੜਤ ਪਰਿਵਾਰ ਨੇ ਕੋਲਡ ਡਰਿੰਕ ਕੰਪਨੀ ਦੇ ਬਾਹਰ ਲਾਸ਼ ਰੱਖਕੇ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਪਿਛਲੇ 13 ਸਾਲਾਂ ਤੋਂ ਮਹਿੰਦਰ ਸਿੰਘ ਨਾਮਕ ਵਿਅਕਤੀ ਇਸ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਤੇ ਬੀਤੇ ਦਿਨੀਂ ਹੀ ਉਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ।

ਉਪਰੰਤ ਕੰਪਨੀ ਵੱਲੋਂ ਉਸ ਦੀ ਕੋਈ ਵੀ ਸਾਰ ਨਹੀਂ ਲਈ ਗਈ ਤੇ ਕੰਪਨੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਕੰਪਨੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਦਿੱਤਾ ਅਤੇ ਮੰਗ ਰੱਖੀ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਕੰਪਨੀ ਵੱਲੋਂ ਮਾਲੀ ਸਹਾਇਤਾ ਮਿਲਣੀ ਚਾਹੀਦੀ ਹੈ।

ਡਰਾਈਵਰ ਦੀ ਮੌਤ ਹੋਣ ’ਤੇ ਕੋਲਡ ਡਰਿੰਕ ਕੰਪਨੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਇਹ ਵੀ ਪੜੋ: ਫਾਰੁਕ ਅਬਦੁੱਲਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਦੇਸ਼ਧ੍ਰੋਹ ਦੇ ਦੋਸ਼ ਵਾਲੀ ਪਟੀਸ਼ਨ ਕੀਤੀ ਖਾਰਜ

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਸ ਬੱਸ ਦੇ ਨਾਲ ਇਸ ਗੱਡੀ ਦਾ ਹਾਦਸਾ ਹੋਇਆ ਸੀ ਉਸ ਡਰਾਈਵਰ ਖ਼ਿਸਾਫ਼ ਵੀ ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਸ ’ਤੇ ਵੀ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ।

ਇਲਾਕਾ ਨਿਵਾਸੀਆਂ ਨੇ ਕਿਹਾ ਕਿ ਹਾਲੇ ਤੱਕ ਕੰਪਨੀ ਦੇ ਮਾਲਕਾਂ ਦੇ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਉਹ ਕੰਪਨੀ ਦੇ ਮਾਲਕਾਂ ਨਾਲ ਗੱਲਬਾਤ ਕਰ ਇਸ ਮਸਲੇ ਦਾ ਹੱਲ ਕਰਨਗੇ।

ABOUT THE AUTHOR

...view details