ਪੰਜਾਬ

punjab

ETV Bharat / state

ਜਲੰਧਰ ਦੀਆਂ ਫੈਕਟਰੀਆਂ 'ਚ ਘਟੀ ਹਾਕੀਆਂ ਬਣਾਉਣ ਦੀ ਡਿਮਾਂਡ, ਕਾਰੋਬਰ ਠੱਪ - hockey factories of jalandhar

ਸਪੋਰਟਜ਼ ਹੱਬ ਮੰਨੇ ਜਾਂਦੇ ਜਲੰਧਰ ਦੀਆਂ ਫੈਕਟਰੀਆਂ ਵਿੱਚ ਹਾਕੀਆਂ ਬਣਾਉਣ ਦੀ ਡਿਮਾਂਡ ਦਾ ਕੰਮ ਖ਼ਤਮ ਹੁੰਦਾ ਜਾ ਰਿਹਾ ਹੈ। ਖੇਡਾਂ 'ਤੇ ਅਸਥਾਈ ਰੋਕ ਕਾਰਨ ਹਾਕੀ ਬਣਾਉਣ ਵਾਲਿਆਂ ਦਾ ਕੰਮ ਬੰਦ ਹੋਣ ਦੀ ਕਗਾਰ 'ਤੇ ਹੈ।

ਸਪੋਰਟਜ਼ ਹੱਬ ਜਲੰਧਰ ਦੀਆਂ ਫੈਕਟਰੀਆਂ ਵਿੱਚ ਘਟੀ ਹਾਕੀਆਂ ਬਣਾਉਣ ਦੀ ਡਿਮਾਂਡ
ਸਪੋਰਟਜ਼ ਹੱਬ ਜਲੰਧਰ ਦੀਆਂ ਫੈਕਟਰੀਆਂ ਵਿੱਚ ਘਟੀ ਹਾਕੀਆਂ ਬਣਾਉਣ ਦੀ ਡਿਮਾਂਡ

By

Published : Jul 16, 2020, 12:47 PM IST

ਜਲੰਧਰ: ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੋਏ ਹਨ। ਉੱਥੇ ਹੀ ਖੇਡਾਂ ਦਾ ਸਮਾਨ ਤਿਆਰ ਕਰਨ ਵਾਲੀਆਂ ਫੈਕਟਰੀਆਂ 'ਤੇ ਵੀ ਮੰਦੀ ਛਾਈ ਹੋਈ ਹੈ। ਪ੍ਰਸਿੱਧ ਖੇਡ ਮੰਨੀ ਜਾਣ ਵਾਲੀ ਹਾਕੀ 'ਤੇ ਵੀ ਕੋਰੋਨਾ ਨੇ ਆਪਣਾ ਅਸਰ ਦਿਖਾਇਆ ਹੈ।

ਜਲੰਧਰ ਦੀਆਂ ਫੈਕਟਰੀਆਂ ਵਿੱਚ ਘਟੀ ਹਾਕੀਆਂ ਬਣਾਉਣ ਦੀ ਡਿਮਾਂਡ, ਕਾਰੋਬਾਰ ਠੱਪ

ਸਪੋਰਟਜ਼ ਹੱਬ ਮੰਨੇ ਜਾਂਦੇ ਜਲੰਧਰ ਦੀਆਂ ਫੈਕਟਰੀਆਂ ਵਿੱਚ ਹਾਕੀਆਂ ਬਣਾਉਣ ਦੀ ਡਿਮਾਂਡ ਦਾ ਕੰਮ ਖ਼ਤਮ ਹੁੰਦਾ ਜਾ ਰਿਹਾ ਹੈ। ਖੇਡਾਂ 'ਤੇ ਅਸਥਾਈ ਰੋਕ ਕਾਰਨ ਹਾਕੀ ਬਣਾਉਣ ਵਾਲਿਆਂ ਦਾ ਕੰਮ ਬੰਦ ਹੋਣ ਦੀ ਕਗਾਰ 'ਤੇ ਹੈ।

ਇਸ ਬਾਰੇ ਹਾਕੀ ਬਣਾਉਣ ਵਾਲੇ ਇੰਡੀਅਨ ਮਹਾਰਾਡਜਾ ਦੇ ਮਾਲਕ ਅਨਿਲ ਡੀ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਕਿਸ ਤਰ੍ਹਾਂ ਹੌਲੀ-ਹੌਲੀ ਪੂਰੀ ਤਰ੍ਹਾਂ ਠੱਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਡਾਂ ਦਾ ਆਯੋਜਨ ਨਹੀਂ ਹੋਵੇਗਾ ਤੇ ਖਿਡਾਰੀ ਖੇਡਣਗੇ ਹੀ ਨਹੀਂ ਤਾਂ ਕੋਈ ਹਾਕੀ ਕਿਉਂ ਖਰੀਦੇਗਾ। ਉਨ੍ਹਾਂ ਆਪਣੇ ਅੰਦਾਜ਼ੇ ਨਾਲ ਕਿਹਾ ਕਿ ਕੋਰੋਨਾ ਕਾਰਨ ਹਾਕੀ ਦਾ ਭਵਿੱਖ ਧੁੰਦਲਾ ਦੀ ਜਾਪਦਾ ਹੈ ਤੇ ਹੋ ਸਕਦਾ ਹੈ ਕਿ ਕੋਰੋਨਾ ਤੋਂ ਬਾਅਦ ਹਾਕੀ ਸਿਰਫ 30 ਤੋਂ 40 ਫੀਸਦੀ ਹੀ ਦਿਖਾਈ ਦੇਵੇ।

ਉਨ੍ਹਾਂ ਦੱਸਿਆ ਕਿ ਹਾਕੀ ਖੇਡਣ ਵਾਲੇ ਖਿਡਾਰੀ ਕੋਰੋਨਾ ਕਾਰਨ ਕਿਤੇ ਵੀ ਖੇਡਣ ਲਈ ਨਹੀਂ ਜਾ ਰਹੇ। ਹਾਕੀ ਦੀ ਵਿਕਰੀ ਬਾਰੇ ਉਨ੍ਹਾਂ ਦੱਸਿਆ ਕਿ ਅਗਲੇ ਸਾਲ ਹਾਕੀ ਦੀ ਵਿਕਰੀ ਅਲੱਗ ਤਰੀਕੇ ਨਾਲ ਹੋਵੇਗੀ। ਹਾਕੀ ਨੂੰ ਅਲੱਗ ਮਟੀਰੀਅਲ ਨਾਲ ਤਿਆਰ ਕੀਤਾ ਜਾਵੇਗਾ ਜਿਸ 'ਚ ਨਵੀਂ ਟੈਕਨੋ ਕਵਾਲਿਟੀ ਅਤੇ ਨਵੀਂ ਫਾਈਬਰ ਦੇ ਹਿਸਾਬ ਨਾਲ ਹਾਕੀ ਨੂੰ ਤਿਆਰ ਕੀਤਾ ਜਾਵੇਗਾ।

ਹਾਕੀ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਾਕੀ 2 ਕਿਸਮ ਦੀ ਹੁੰਦੀ ਹੈ, ਇੱਕ ਲੱਕੜ ਦੀ ਤੇ ਦੂਸਰੀ ਫਾਈਬਰ ਦੀ। ਫਾਈਬਰ ਦੀ ਹਾਕੀ ਨਾਲ ਸੰਥੈਟਿਕ ਗ੍ਰਾਉਂਡ 'ਤੇ ਖੇਡਿਆ ਜਾਂਦਾ ਹੈ ਕਿਉਂਕਿ ਸੰਥੈਟਿਕ ਗ੍ਰਾਉਂਡ 'ਤੇ ਪਾਣੀ ਹੁੰਦਾ ਹੈ ਅਤੇ ਲੱਕੜ ਦੀ ਹਾਕੀ ਪਾਣੀ ਕਾਰਨ ਫੁੱਲ ਜਾਂਦੀ ਹੈ ਇਸ ਲਈ ਲੱਕੜ ਦੀ ਹਾਕੀ ਦੀ ਵਰਤੋਂ ਦਾ ਪਾਣੀ ਵਾਲੀ ਗ੍ਰਾਉਂਡ 'ਤੇ ਪਰਹੇਜ਼ ਕੀਤਾ ਜਾਂਦਾ ਹੈ।

ਜੇਕਰ ਇਸੇ ਰਫਤਾਰ ਨਾਲ ਕੋਰੋਨਾ ਸਭ ਦੇ ਰੁਜ਼ਗਾਰ ਅਤੇ ਕਾਰੋਬਾਰ ਤੇ ਆਪਣਾ ਅਸਰ ਦਿਖਾਉਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਕਾਰੀਗਰਾਂ ਨੂੰ ਵੀ ਫਾਕੇ ਝੱਲਣ ਲਈ ਮਜਬੂਰ ਹੋਣਾ ਪਵੇਗਾ।

ABOUT THE AUTHOR

...view details