ਜਲੰਧਰ: ਰੈੱਡ ਕਰਾਸ ਭਵਨ (Red Cross Building) ਵਿਖੇ ਕੌਂਸਲਰਾਂ (Counselors) ਦੀ ਇੱਕ ਹਾਊਸ ਮੀਟਿੰਗ (House meeting) ਰੱਖੀ ਗਈ। ਇਸ ਦੌਰਾਨ ਮੇਅਰ ਜਗਦੀਸ਼ ਰਾਜ ਰਾਜਾ ਦੀ ਦੇਖ-ਰੇਖ ਵਿੱਚ ਸਭ ਤੋਂ ਪਹਿਲੇ ਸ਼ੋਕ ਪ੍ਰਸਤਾਵ ਰੱਖਦੇ ਹੋਏ ਕੋਵਿਡ ਦੌਰਾਨ ਵਿਛੜੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਤੋਂ ਬਾਅਦ ਹਾਊਸ ਮੀਟਿੰਗ (House meeting) ਨੂੰ ਚਲਦੇ ਹੀ ਰੱਦ ਕਰ ਦਿੱਤਾ ਗਿਆ। ਹਾਊਸ ਨੂੰ ਰੱਦ ਕਰਨ ਦਾ ਕਾਰਨ ਫੈਸਟੀਵਲ ਸੀਜ਼ਨ ਦੇ ਚੱਲਦੇ ਇਲਾਕੇ ਦੇ ਕੌਂਸਲਰ ਆਪਣੀਆਂ ਵਾਰਡਾਂ ਦੇ ਕੰਮਾਂ ਵਿੱਚ ਰੁਝੇ ਹੋਏ ਸਨ। ਜਿਸ ਕਰਕੇ ਉਹ ਏਜੰਡਾ ਪੜ੍ਹ ਨਹੀਂ ਸਕੇ। ਜਿਸ ਕਰਕੇ ਇਸ ਮੀਟਿੰਗ ਨੂੰ ਰੱਦ ਕਰਨਾ ਪਿਆ।
ਹਾਲਾਂਕਿ ਕੌਂਸਲਰ ਦੇਸ ਰਾਜ ਜੱਸਲ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਅਜਿਹੇ ਮੇਅਰ (Mayor) ਨੂੰ ਬਦਲ ਦੇਣਾ ਚਾਹੀਦਾ ਹੈ ਜੋ ਸਮੇਂ ਦੀ ਬਰਬਾਦੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ ਦੀ ਹਾਈਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲ ਦਿੱਤਾ ਹੈ ਠੀਕ ਉਸੇ ਤਰ੍ਹਾਂ ਪੰਜਾਬ ਕਾਂਗਰਸ ਦੀ ਹਾਈਕਮਾਂਡ ਨੂੰ ਜਲੰਧਰ ਦਾ ਮੇਅਰ ਵੀ ਬਦਲ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢੇ ਕੇ ਲੋਕਾਂ ਦੇ ਮੁੱਦੇ ਲੈਕੇ ਇਸ ਹਾਊਸ ਵਿੱਚ ਬੜੀ ਉਮੀਦਾਂ ਨਾਲ ਆਉਦੇ ਹਾਂ, ਪਰ ਮੇਅਰ ਵੱਲੋਂ ਇਸ ਤਰ੍ਹਾਂ ਹਾਊਸ ਰੱਦ ਕਰਨ ਦਾ ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਜਲੰਧਰ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ।