ਪੰਜਾਬ

punjab

ETV Bharat / state

ਦਿੱਲੀ-ਲਾਹੌਰ ਬੱਸ ਹੋਈ ਖ਼ਰਾਬ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ - phagwara

ਦਿੱਲੀ ਤੋਂ ਲਾਹੌਰ ਜਾਣ ਵਾਲੀ 'ਸਦਾ ਏ ਸਰਹੱਦ' ਬੱਸ ਦੇ ਲਾਹੌਰ ਤੋਂ ਵਾਪਸ ਆਉਂਦਿਆਂ ਹੋਇਆ ਜਲੰਧਰ ਦੇ ਲੰਮਾ ਪਿੰਡ ਚੌਂਕ ਕੋਲ ਹੋਈ ਖ਼ਰਾਬ। ਪੁਲਿਸ ਨੂੰ ਪਈਆਂ ਭਾਜੜਾਂ।

ਫ਼ੋਟੋ।

By

Published : Mar 9, 2019, 5:35 PM IST

ਜਲੰਧਰ: ਦਿੱਲੀ ਤੋਂ ਲਾਹੌਰ ਜਾਣ ਵਾਲੀ 'ਸਦਾ-ਏ-ਸਰਹੱਦ' ਬੱਸ ਦੇ ਲਾਹੌਰ ਤੋਂ ਵਾਪਸ ਆਉਂਦਿਆਂ ਹੋਇਆ ਜਲੰਧਰ ਦੇ ਲੰਮਾ ਪਿੰਡ ਚੌਂਕ ਕੋਲ ਅਚਾਨਕ ਖ਼ਰਾਬ ਹੋਣ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ।

ਦਿੱਲੀ-ਲਾਹੌਰ ਬੱਸ ਹੋਈ ਖ਼ਰਾਬ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ

ਜ਼ਿਕਰਯੋਗ ਹੈ ਕਿ ਬੱਸ ਤਕਨੀਕੀ ਕਾਰਨਾਂ ਕਰਕੇ ਖ਼ਰਾਬ ਹੋ ਗਈ ਜਿਸ ਦੇ ਚੱਲਦਿਆਂ ਬੱਸ ਨੂੰ ਫ਼ਗਵਾੜਾ ਬੱਸ ਸਟੈਂਡ 'ਤੇ ਰੋਕਿਆ ਗਿਆ। ਬੱਸ ਦੇ ਅਚਾਨਕ ਰੁਕ ਜਾਣ ਕਾਰਨ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦਾ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਪੁਲਵਾਮਾ ਹਮਲੇ ਦੇ ਬਾਅਦ ਸ਼ਿਵ ਸੈਨਾ ਵੱਲੋਂ ਇਸ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।
ਖ਼ਰਾਬੀ ਆਉਣ ਤੋਂ ਬਾਅਦ ਬੱਸ ਨੂੰ ਜਲਦ ਤੋਂ ਜਲਦ ਠੀਕ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਅਤੇ 20 ਮਿੰਟਾਂ ਦੇ ਅੰਦਰ ਹੀ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਬੱਸ ਨੂੰ ਰਵਾਨਾ ਕਰ ਦਿੱਤਾ ਗਿਆ।

ABOUT THE AUTHOR

...view details