ਜਲੰਧਰ: ਜਾਨਵਰਾਂ ਲਈ ਇਨਸਾਨ ਦੀ ਇਨਸਾਨੀਅਤ ਦੀਆਂ ਮਿਸਾਲਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ, ਦਿੱਲੀ ਦੀ ਰਹਿਣ ਵਾਲੀ ਇੱਕ ਕੁੜੀ ਨੇ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਆਸ਼ਿਕਾ ਨਾਂਅ ਦੀ ਕੁੜੀ ਨੇ ਲੈਬਰਾ ਨਸਲ ਦੇ ਇੱਕ ਅੰਨ੍ਹੇ ਲੈਬਰੇਡੌਰ ਨੂੰ ਅਡਾਪਟ ਕੀਤਾ ਹੈ। ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਉਹ ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਵਿੱਚ 11 ਹਜ਼ਾਰ ਰੁਪਏ ਕਿਰਾਇਆ ਖ਼ਰਚ ਕੇ ਅਨ੍ਹੇ ਕੁੱਤੇ ਨੂੰ ਲੈਣ ਲਈ ਜਲੰਧਰ ਪਹੁੰਚੀ।
ਸਾਬਕਾ ਹਾਕੀ ਖਿਡਾਰੀ ਅਤੇ ਰੇਲਵੇ ਵਿਭਾਗ ਵਿੱਚ ਬਤੌਰ ਟਿਕਟ ਇੰਸਪੈਕਟਰ ਕੰਮ ਕਰ ਰਹੇ ਜਸਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਜਲੰਧਰ ਤੋਂ ਕਿਸੇ ਪਿੰਡ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਰਸਤੇ ਵਿੱਚ ਇੱਕ ਅੰਨਾ ਲੈਬਰੇਡੌਰ ਦੇਖਿਆ ਜੋ ਕਿ ਗੱਡੀਆਂ ਵਿੱਚ ਟਕਰਾਅ ਰਿਹਾ ਸੀ। ਇਸ ਤੋਂ ਬਾਅਦ ਉਹ ਕੁੱਤੇ ਨੂੰ ਆਪਣੇ ਘਰ ਲੈ ਆਏ ਅਤੇ ਸੋਸ਼ਲ ਮੀਡੀਆ 'ਤੇ ਡੋਗ ਦੀ ਵੀਡੀਓ ਬਣਾ ਕੇ ਪਾ ਦਿੱਤੀ। ਜਸਜੀਤ ਨੇ ਦੱਸਿਆ ਕਿ ਕੁੱਤੇ ਦੀ ਵੀਡੀਓ ਦੇਖ ਕੇ ਦਿੱਲੀ ਦੀ ਰਹਿਣ ਵਾਲੀ ਆਸ਼ਿਕਾ ਨਾਂਅ ਦੀ ਇਸ ਕੁੱਤੇ ਨੂੰ ਅਡਾਪਟ ਕਰਨ ਲਈ ਫੋਨ ਕੀਤਾ।