ਪੰਜਾਬ

punjab

ETV Bharat / state

ਦਹਾਕਿਆਂ ਬਾਅਦ ਇੰਡੀਆ ਹਾਕੀ ਪਹੁੰਚੀ ਸੈਮੀਫਾਈਨਲ ਵਿੱਚ, ਖਿਡਾਰੀਆਂ ਦੇ ਪਰਿਵਾਰਾਂ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ

ਗਰੇਟ ਬ੍ਰਿਟੇਨ ਨਾਲ ਕੁਆਟਰਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਅਤੇ ਸੈਮੀਫਾਈਨਲ ਵਿੱਚ ਪਹੁੰਚਣ ਤੇ ਜਿੱਥੇ ਪੂਰੇ ਦੇਸ਼ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਧਰ ਨਾਲ ਹੀ ਖਿਡਾਰੀਆਂ ਦੇ ਘਰਾਂ ਵਿੱਚ ਪੂਰੇ ਖ਼ੁਸ਼ੀ ਦੀ ਲਹਿਰ ਹੈ।

ਦਹਾਕਿਆਂ ਬਾਅਦ ਹਾਕੀ ਪਹੁੰਚੀ ਸੈਮੀਫਾਈਨਲ ਵਿੱਚ, ਖਿਡਾਰੀਆਂ ਦੇ ਪਰਿਵਾਰਾਂ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ
ਦਹਾਕਿਆਂ ਬਾਅਦ ਹਾਕੀ ਪਹੁੰਚੀ ਸੈਮੀਫਾਈਨਲ ਵਿੱਚ, ਖਿਡਾਰੀਆਂ ਦੇ ਪਰਿਵਾਰਾਂ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ

By

Published : Aug 1, 2021, 7:59 PM IST

ਜਲੰਧਰ :ਕਰੀਬ ਚਾਲੀ ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਭਾਰਤੀ ਹਾਕੀ ਟੀਮ ਨੇ ਇੱਕ ਸ਼ਾਨਦਾਰ ਜਿੱਤ ਵਿੱਚ ਗਰੇਟ ਬ੍ਰਿਟੇਨ ਨੂੰ 3-1 ਨਾਲ ਧੂਲ ਚਟਾਈ ਤੇ ਸੈਮੀਫਾਈਨਲ ਵਿੱਚ ਦਾਖਲਾ ਲਿਆ।

ਗਰੇਟ ਬ੍ਰਿਟੇਨ ਨਾਲ ਕੁਆਟਰਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਅਤੇ ਸੈਮੀਫਾਈਨਲ ਵਿੱਚ ਪਹੁੰਚਣ ਤੇ ਜਿੱਥੇ ਪੂਰੇ ਦੇਸ਼ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਧਰ ਨਾਲ ਹੀ ਖਿਡਾਰੀਆਂ ਦੇ ਘਰਾਂ ਵਿੱਚ ਪੂਰੇ ਖ਼ੁਸ਼ੀ ਦੀ ਲਹਿਰ ਹੈ। ਜੇਕਰ ਗੱਲ ਕਰੀਏ ਜਲੰਧਰ ਦੇ ਮਿੱਠਾਪੁਰ ਦਿੱਤਾ ਕਰੀਬ ਚਾਲੀ ਸਾਲਾਂ ਬਾਅਦ ਇਹ ਮੌਕਾ ਉਦੋਂ ਆਇਆ ਜਦੋਂ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਮਿੱਠਾਪੁਰ ਪਿੰਡ ਤੋਂ ਹੈ ਅਤੇ ਇਸ ਤੋਂ ਇਲਾਵਾ ਹੋਰ ਤੂੰ ਖਿਡਾਰੀ ਮਿੱਠਾਪੁਰ ਤੋਂ ਜਿਸ ਨਾਲ ਕੁੱਲ ਚਾਰ ਖਿਲਾੜੀ ਜਲੰਧਰ ਤੋਂ ਖੇਡ ਰਹੇ ਨੇ।

ਦਹਾਕਿਆਂ ਬਾਅਦ ਹਾਕੀ ਪਹੁੰਚੀ ਸੈਮੀਫਾਈਨਲ ਵਿੱਚ, ਖਿਡਾਰੀਆਂ ਦੇ ਪਰਿਵਾਰਾਂ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ

ਅੱਜ ਦੀ ਜਿੱਤ ਬਾਰੇ ਗੱਲ ਕਰਦੇ ਹੋਏ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਕਿ ਇਹ ਪੂਰੇ ਦੇਸ਼ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਰੀਬ ਚਾਲੀ ਸਾਲਾਂ ਬਾਅਦ ਕੁਆਰਟਰ ਫਾਈਨਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਖਾਂ ਵਿੱਚ ਹੰਝੂ ਲਏ ਮਨਦੀਪ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਜਿਸ ਮੈਚ ਵਿਚ ਜਿੱਤ ਕੇ ਭਾਰਤੀ ਟੀਮ ਹਾਕੀ ਸੈਮੀ ਫਾਈਨਲ ਵਿੱਚ ਪਹੁੰਚੀ ਹੈ ਉਸ ਵਿੱਚ ਉਨ੍ਹਾਂ ਦਾ ਬੇਟਾ ਮਨਦੀਪ ਸਿੰਘ ਵੀ ਖੇਡ ਰਿਹਾ ਹੈ।

ਇਹ ਵੀ ਪੜ੍ਹੋ : ਸ਼ਾਬਾਸ ਸਿੰਧੂ ਸ਼ਾਬਾਸ! ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ABOUT THE AUTHOR

...view details