ਪੰਜਾਬ

punjab

ETV Bharat / state

ਸਭ ਤੋਂ ਬਜ਼ੁਰਗ ਮਾਤਾ ਦਾ ਦੇਹਾਂਤ - ਜਲੰਧਰ

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਬੇ ਨੂੰ ਇਸ ਉਮਰ ਚ ਵੀ ਕੋਈ ਬਿਮਾਰੀ ਨਹੀਂ ਸੀ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ, ਸਾਹ ਛੱਡਦੇ ਸਮੇਂ ਵੀ ਉਨ੍ਹਾਂ ਨੂੰ ਹਲਕਾ ਜਿਹਾ ਦਰਦ ਵੀ ਨਹੀਂ ਹੋਇਆ। ਜਦੋ ਉਨ੍ਹਾਂ ਨੇ ਆਪਣੇ ਸਾਹ ਛੱਡੇ ਤਾਂ ਉਨ੍ਹਾਂ ਦੇ ਮੁੰਹ ਚੋਂ ਵਾਹਿਗੁਰੂ ਦਾ ਨਾਂ ਸੀ।

ਪੰਜਾਬ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ
ਪੰਜਾਬ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ

By

Published : Aug 27, 2021, 10:38 AM IST

Updated : Aug 27, 2021, 11:39 AM IST

ਜਲੰਧਰ: ਪੰਜਾਬ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ ਬਸੰਤ ਕੌਰ 132 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਲੋਹੀਆਂ ਖਾਸ ਦੀ ਰਹਿਣ ਵਾਲੀ ਮਾਤਾ ਦੀ ਉਮਰ ਪਰਿਵਾਰ ਮੁਤਾਬਿਕ 132 ਸਾਲ ਸੀ ਜਦਕਿ ਵੋਟਰ ਕਾਰਡ ਮੁਤਾਬਿਕ ਉਨ੍ਹਾਂ ਦੀ ਉਮਰ 124 ਸਾਲ ਦੀ ਸੀ।

ਸਭ ਤੋਂ ਬਜ਼ੁਰਗ ਮਾਤਾ ਦਾ ਦੇਹਾਂਤ

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਬੇ ਨੂੰ ਇਸ ਉਮਰ ਚ ਵੀ ਕੋਈ ਬਿਮਾਰੀ ਨਹੀਂ ਸੀ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ, ਸਾਹ ਛੱਡਦੇ ਸਮੇਂ ਵੀ ਉਨ੍ਹਾਂ ਨੂੰ ਹਲਕਾ ਜਿਹਾ ਦਰਦ ਵੀ ਨਹੀਂ ਹੋਇਆ। ਜਦੋ ਉਨ੍ਹਾਂ ਨੇ ਆਪਣੇ ਸਾਹ ਛੱਡੇ ਤਾਂ ਉਨ੍ਹਾਂ ਦੇ ਮੁੰਹ ਚੋਂ ਵਾਹਿਗੁਰੂ ਦਾ ਨਾਂ ਨਿਕਲ ਰਿਹਾ ਸੀ। ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਮਾਤਾ ਜੀ ਦੇ ਫਿੰਗਰ ਪ੍ਰਿੰਟ ਨਾ ਹੋਣ ਕਾਰਨ ਮਾਤਾ ਜੀ ਦਾ ਨਾਮ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੇ ਤੌਰ ’ਤੇ ਰਿਕਾਰਡ ਦਰਜ ਨਹੀਂ ਕਰਵਾ ਸਕੇ।

ਕਾਬਿਲੇਗੌਰ ਹੈ ਕਿ ਅੱਜ ਦੇ ਸਮੇਂ ਵਿਚ ਜਿੱਥੇ ਇਨਸਾਨ ਦੀ ਜਿੰਦਗੀ ਦਾ 2 ਪਲ ਦਾ ਪਤਾ ਨਹੀਂ ਅਤੇ ਕਈ ਕਈ ਬਿਮਾਰੀਆਂ ਲੋਕਾਂ ਨੂੰ ਘੇਰ ਰਹੀਆਂ ਹਨ ਅਜਿਹੇ ਵਿੱਚ ਬੇਬੇ ਬਸੰਤ ਕੌਰ ਮਿਸਾਲ ਸੀ ਉਨ੍ਹਾਂ ਲੋਕਾਂ ਲਈ ਜੋ ਛੋਟੀ ਉਮਰ ਵਿੱਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਮਾਤਾ ਜੀ ਦੀ ਚੰਗੀ ਖੁਰਾਕ ਹੀ ਉਨ੍ਹਾਂ ਦੀ ਚੰਗੀ ਸਿਹਤ ਦਾ ਰਾਜ਼ ਸੀ।

ਇਹ ਵੀ ਪੜੋ: 14 ਸਾਲਾ ਬੱਚੇ ਦੀ ਜ਼ਿੰਦਾਦਿਲੀ ਬਣੀ ਅਨੌਖੀ ਮਿਸਾਲ

Last Updated : Aug 27, 2021, 11:39 AM IST

ABOUT THE AUTHOR

...view details