ਪੰਜਾਬ

punjab

ETV Bharat / state

ਜ਼ਹਿਰੀਲਾ ਚਾਰਾ ਖਾਣ ਨਾਲ 10 ਦੁਧਾਰੂ ਪਸ਼ੂਆਂ ਦੀ ਮੌਤ, ਮੁਆਵਜ਼ੇ ਦੀ ਮੰਗ - 10 ਦੁਧਾਰੂ ਪਸ਼ੂਆਂ ਦੀ ਮੌਤ

ਨਕੋਦਰ ਦੇ ਪਿੰਡ ਸ਼ੰਕਰਪੁਰਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 10 ਪਸ਼ੂਆਂ ਦੀ ਮੌਤ ਹੋ ਗਈ। ਪਸ਼ੂਆਂ ਦੇ ਮਾਲਕ ਨੇ ਦੱਸਿਆ ਕਿ ਉਸ ਆਪਣੇ ਪਸ਼ੂਆਂ ਨੂੰ ਪਰਾਲੀ (ਝੋਨੇ ਦੀ ਪਰਾਲੀ) ਚਾਰੇ ਵਿਚ ਪਾਈ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਚਾਰੇ ਵਿਚ ਕੋਈ ਜਹਿਰੀਲਾ ਪਦਾਰਥ ਮਿਲਿਆ ਹੋਇਆ ਸੀ। ਪਸ਼ੂਆਂ ਦੇ ਮਾਲਕ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

10 ਪਸ਼ੂਆਂ ਦੀ ਅਚਾਨਕ ਮੌਤ ਤੋਂ ਬਾਅਦ ਸਦਮੇ ‘ਚ ਪਰਿਵਾਰ
10 ਪਸ਼ੂਆਂ ਦੀ ਅਚਾਨਕ ਮੌਤ ਤੋਂ ਬਾਅਦ ਸਦਮੇ ‘ਚ ਪਰਿਵਾਰ

By

Published : Jul 25, 2021, 8:23 PM IST

ਜਲੰਧਰ:ਕਸਬਾ ਨਕੋਦਰ ਦੇ ਪਿੰਡ ਸ਼ੰਕਰਪੁਰਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 10 ਪਸ਼ੂਆਂ ਦੀ ਮੌਤ ਹੋ ਗਈ। ਪਸ਼ੂਆਂ ਦੇ ਮਾਲਕ ਨੇ ਦੱਸਿਆ ਕਿ ਉਸ ਆਪਣੇ ਪਸ਼ੂਆਂ ਨੂੰ ਪਰਾਲੀ (ਝੋਨੇ ਦੀ ਪਰਾਲੀ) ਚਾਰੇ ਵਿਚ ਪਾਈ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਚਾਰੇ ਵਿਚ ਕੋਈ ਜਹਿਰੀਲਾ ਪਦਾਰਥ ਮਿਲਿਆ ਹੋਇਆ ਸੀ। ਪੀੜਤ ਹੁਸੈਨ ਨੇ ਭਰੇ ਮਨ ਨਾਲ ਕਿਹਾ ਕਿ ਉਹ ਇਨ੍ਹਾਂ ਪਸ਼ੂਆਂ ਦੇ ਸਿਰ ‘ਤੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਹੁਣ ਉਹ ਉਸ ਤੋਂ ਵੀ ਆਤਰ ਹੋ ਗਿਆ ਉਸ ਦੀ ਸਹਾਇਤਾ ਕੀਤੀ ਜਾਵੇ।

10 ਪਸ਼ੂਆਂ ਦੀ ਅਚਾਨਕ ਮੌਤ ਤੋਂ ਬਾਅਦ ਸਦਮੇ ‘ਚ ਪਰਿਵਾਰ

ਇਸ ਮੌਕੇ ਘਟਨਾ ਦੀ ਜਾਂਚ ਕਰਨ ਆਏ ਅਧਿਕਾਰੀ ਡਾ. ਗੁਰਦੀਪ ਸਿੰਘ ਨੇ ਦੱਸਿਆ, ਕਿ ਫਿਲਹਾਲ ਪਸ਼ੂਆਂ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਘਟਨਾ ਵਿੱਚ ਜਿਨ੍ਹਾਂ ਪਸ਼ੂਆਂ ਦੀ ਹਾਲਤ ਖ਼ਰਾਬ ਹੋਈ ਹੈ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਲਿਜਾਇਆ ਗਿਆ। ਬਾਕੀ ਜੋ ਵੀ ਰਿਪੋਰਟ ਆਏਗੀ ਉਹ ਜਲਦੀ ਹੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਭਾਰੀ ਬਾਰਿਸ਼, ਹੜ੍ਹ ਨਾਲ ਮਹਾਂਰਾਸ਼ਟਰ 'ਚ 113 ਮੌਤਾਂ,100 ਲਾਪਤਾ

ABOUT THE AUTHOR

...view details