ਜਲੰਧਰ: ਕਸਬਾ ਫਿਲੌਰ ਵਿਖੇ ਲਗਾਤਾਰ ਹੀ ਲੁੱਟ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਚੌਧਰੀਆਂ ਮੁਹੱਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਟੇਰੇ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਲੁਟੇਰੇ ਨੇ ਦੁਪਹਿਰ ਦੇ ਸਮੇਂ ਇੱਕ ਘਰ ਨੂੰ ਆਪਣਾ ਨਿਸ਼ਾਨ ਬਣਾਇਆ ਹੈ। ਹਾਲਾਂਕਿ ਲੁੱਟ ਦੀ ਇਹ ਵਾਰਦਾਤ ਸੀਸੀਵੀਟੀ (CCVT) ਵਿੱਚ ਕੈਦ ਹੋ ਗਈ।
ਘਰ ਦੀ ਮਾਲਕਣ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਸਬਜ਼ੀ ਲੈਣ ਲਈ ਬਾਹਰ ਗਈ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਚੋਰ ਦਾਖਲ ਹੋ ਗਿਆ ਹੈ। ਅਤੇ ਜਦੋਂ ਉਹ ਘਰ ਪਹੁੰਚੀ ਤਾਂ ਚੋਰ ਘਰ ਵਿੱਚ ਹੀ ਸੀ।
ਮਕਾਨ ਮਾਲਕਣ ਨੂੰ ਜ਼ਖ਼ਮੀ ਕਰਕੇ ਦਿਨ-ਦਿਹਾੜੇ ਕੀਤੀ ਲੁੱਟ ਮਹਿਲਾ ਮੁਤਾਬਕ ਜਦੋਂ ਉਸ ਨੇ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਵੱਲੋਂ ਮਕਾਨ ਮਾਲਕ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕੀਤਾ ਗਿਆ। ਅਤੇ ਚੋਰ 25 ਹਜ਼ਾਰ ਦੀ ਨਗਦੀ ਲੈਕੇ ਮੌਕੇ ਤੋ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਮੁਹੱਲਾ ਵਾਸੀਆ ਨੇ ਪੀੜਤ ਔਰਤ ਨੂੰ ਜ਼ਖ਼ਮੀ (Injured) ਹਾਲਾਤ ਵਿੱਚ ਸਿਵਲ ਹਸਪਤਾਲ (Civil Hospital ) ਭਰਤੀ ਕਰਵਾਇਆ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (POLICE) ਨਾਲ ਜਦੋਂ ਪੱਤਰਕਾਰਾਂ (Journalists) ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਫ਼ਸਰ ਮੀਡੀਆ (media) ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ ਅਤੇ ਬਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹੀ ਪੁਲਿਸ (POLICE) ਅਫ਼ਸਰ ਵੀ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਦਾ ਘਟਨਾ ਤੋਂ ਬਾਅਦ ਇਸ ਤਰ੍ਹਾਂ ਮੀਡੀਆ (media) ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨ੍ਹਾਂ ਹੀ ਚਲੇ ਜਾਣਾ ਬਹੁਤ ਕੁਝ ਬਿਆਨ ਕਰਦਾ ਹੈ। ਜੋ ਲੋਕ ਪੁਲਿਸ ਦੇ ਭਰੋਸੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਉਨ੍ਹਾਂ ਲਈ ਸਭ ਤੋਂ ਵੱਧ ਚਿਤਾ ਵਾਲੀ ਗੱਲ ਹੈ। ਕਿਉਂਕਿ ਸ਼ਹਿਰ ਵਿੱਚ ਅਪਰਾਧ ਲਗਾਤਾਰ ਵੱਧ ਰਿਹਾ ਹੈ ਅਤੇ ਪੁਲਿਸ ਅਪਰਾਧ ਰੋਕਣ ਵਿੱਚ ਫੇਲ੍ਹ ਸਾਬਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ।
ਫਿਲੌਰ ਵਿੱਚ ਲੁੱਟ ਦੀ ਇਹ ਕੋਈ ਪਹਿਲਾਂ ਵਾਰਦਾਤ ਨਹੀਂ ਹੈ ਸਗੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦਿਨ-ਦਿਹਾੜੇ ਸ਼ਰੇਆਮ ਸੜਕਾਂ ‘ਤੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ, ਪਰ ਪੁਲਿਸ (POLICE) ਲੁਟੇਰਿਆ ਨੂੰ ਕਾਬੂ ਕਰਨ ਦੀ ਥਾਂ ਹੱਥ ‘ਤੇ ਧਰ ਕੇ ਬੈਠੀ ਹੈ।
ਇਹ ਵੀ ਪੜ੍ਹੋ:ਦੂਜੇ ਸੂਬਿਆਂ ਤੋਂ ਪੰਜਾਬ ’ਚ ਝੋਨੇ ਦੀ ਆਮਦ ਜਾਰੀ, ਸਰਕਾਰ ਨੇ ਫੜ੍ਹੇ ਟਰੱਕ