ਜਲੰਧਰ:ਨੂਰਮਹਿਲ ਕਸਬੇ ਦੇ ਮੁਹੱਲਾ ਖਟਿਕਾ ਵਿਚ ਰਹਿਣ ਵਾਲੇ ਰੋਹਿਤ ਕੁਮਾਰ ਦਾ ਦਿਨ ਦਿਹਾੜੇ ਘਰ ਵਿਚ ਘੁਸ ਕੇ ਗੋਲੀਆ ਮਾਰ ਕੇ ਕਤਲ (Murder) ਕੀਤਾ ਜਾਂਦਾ ਹੈ। ਨੌਜਵਾਨ ਦੀ ਉਮਰ 26 ਸਾਲ ਦੀ ਹੈ। ਨੌਜਵਾਨ ਦੇ ਕਈ ਗੋਲੀਆਂ ਲੱਗੀਆ ਹਨ ਪਰ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਦਾਦੀ ਦਾ ਕਹਿਣਾ ਹੈ ਕਿ ਅਸੀਂ ਅੰਦਰ ਸੌ ਰਹੇ ਸੀ। ਉਨ੍ਹਾਂ ਕਿਹਾ ਕਿ ਰੋਹਿਤ ਦੁੱਧ ਲੈ ਕੇ ਆਇਆ ਸੀ ਅਤੇ ਇਸ ਵਕਤ ਦਰਵਾਜਾ ਖੁੱਲ੍ਹਾ ਸੀ ਅਤੇ ਇਕ ਆਦਮੀ ਅਚਾਨਕ ਆਇਆ ਅਤੇ ਉਸ ਰੋਹਿਤ ਉਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਗੋਲੀਆ ਲੱਗਣ ਕਾਰਨ ਰੋਹਿਤ ਦੀ ਮੌਤ ਹੋ ਗਈ ਹੈ।