ਜਲੰਧਰ: ਇਸ ਗੱਲ ਵਿੱਚ ਰੱਤੀ ਭਰ ਵੀ ਸੰਦੇਹ ਨਹੀਂ ਕਿ ਪੜ੍ਹਨ ਲਿਖਣ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ ਵਾਲੇ ਬੱਚੇ ਕਿਸੇ ਵੀ ਮੁਕਾਮ ਨੂੰ ਹਾਸਿਲ ਕਰ ਲੈਂਦੇ ਹਨ ਤਾਂ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਜੇਕਰ ਕਿਤੇ ਧੀਆਂ ਏਦਾਂ ਕਿਸੇ ਮੁਕਾਮ ਤੇ ਪਹੁੰਚ ਜਾਂਦੀਆਂ ਹਨ ਤਾਂ ਮਾਤਾ ਪਿਤਾ ਦੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ। ਜੀ ਹਾਂ, ਏਦਾਂ ਈ ਜਲੰਧਰ ਦੀ ਬੇਟੀਆਂ ਪ੍ਰਿਆ ਨਾਹਰ ਪਲਵੀ ਨੇ ਗੋਆ ਵਿੱਚ ਹੋਈ ਨੈਸ਼ਨਲ ਸਾਂਭੋ ਚੈਂਪੀਅਨਸ਼ਿਪ 2021 ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ ਪਰਚਮ ਲਹਿਰਾਇਆ ਹੈ।
ਜਲੰਧਰ ਕੈਂਟ ਦੇ ਮੁਹੱਲਾ ਨੰਬਰ ਬੱਤੀ ਦੇ ਰਹਿਣ ਵਾਲੇ ਹਰਦੇਵ ਨਾਹਰ ਦੀ ਬੇਟੀ ਪ੍ਰਿਆ ਨਾਹਰ ਪਰਾਗਪੁਰ ਦੀ ਰਹਿਣ ਵਾਲੀ ਕਿਰਨਦੀਪ ਕਟਾਰੀਆ ਅਤੇ ਜਲੰਧਰ ਸ਼ਹਿਰ ਦੀ ਚੁਗਿੱਟੀ ਇਲਾਕੇ ਦੀ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਬੇਟੀ ਪਲਵੀ ਨੇ ਗੋਆ ਵਿੱਚ ਨੈਸ਼ਨਲ ਸਾਂਭੋ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਕੌਮ ਅਤੇ ਮਾਤਾ ਪਿਤਾ ਦੇ ਨਾਲ ਨਾਲ ਮਹਾਨਗਰ ਜਲੰਧਰ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਬੋਲਦੇ ਹੋਏ ਪ੍ਰਿਯਾ ਨਾਹਰ, ਕਿਰਨਦੀਪ ਅਤੇ ਪੱਲਵੀ ਨੇ ਦੱਸਿਆ ਕਿ ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਆਪਣੀ ਲਗਨ ਦੇ ਨਾਲ ਇਸ ਮੁਕਾਮ ਤਕ ਪੁੱਜੀਆਂ ਹਨ। ਪ੍ਰਿਆ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਜਲੰਧਰ ਕੈਂਟ ਦੇ ਐੱਨਸੀ ਮਾਡਲ ਸਕੂਲ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਚ ਦਾਖਲਾ ਲਿਆ ਅਤੇ ਹੁਣ ਉਹ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਹੈ।