ਜਲੰਧਰ:ਕੋਰੀਅਨ ਕੌਂਬੈਟ ਮਾਰਸ਼ਲ ਅਕੈਡਮੀ ਟਰੱਸਟ ਮੁੰਬਈ ਵੱਲੋਂ ਕਰਾਈ ਗਈ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਫਗਵਾੜਾ ਦੀ ਸੱਤ ਸਾਲ ਦੀ ਬੱਚੀ ਨੇ ਗੋਲਡ ਮੈਡਲ ਜਿੱਤ ਆਪਣੇ ਮਾਂ-ਬਾਪ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੈਂਪੀਅਨਸ਼ਿਪ ਵਿੱਚ ਫਗਵਾੜਾ ਦੀ ਅਰਬਨ ਅਸਟੇਟ ਇਲਾਕੇ ਦੀ ਰਹਿਣ ਵਾਲੀ ਆਨਿਆ ਨਾਮ ਦੀ ਇਸ ਬੇਟੀ ਨੇ ਇਹ ਗੋਲਡ ਮੈਡਲ ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਕੈਟਾਗਰੀ ਵਿੱਚ ਸਪੀਡ ਕਿਕਿੰਗ ਵਿੱਚ ਹਾਸਿਲ ਕੀਤਾ ਹੈ।
ਆਨਿਆ ਨੇ ਇਸ ਖੇਡ ਵਿਚ ਇਕ ਮਿੰਟ ਵਿਚ ਬਹੱਤਰ ਕਿੱਕਾਂ ਮਾਰ ਕੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਹ ਮੈਡਲ ਹਾਸਲ ਕੀਤਾ। ਹੁਣ ਇਸ ਬੱਚੀ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਓਲੰਪਿਕ ਵਿੱਚ ਹਿੱਸਾ ਲਵੇ ਅਤੇ ਉੱਥੋਂ ਗੋਲਡ ਮੈਡਲ ਜਿੱਤ ਕੇ ਆਵੇ। ਆਨਿਆ ਬਾਰੇ ਉਸ ਦੇ ਪਿਤਾ ਡਾ. ਅਭਿਨੀਤ ਗੋਇਲ ਜੋ ਕਿ ਇੱਕ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਨੇ ਦੱਸਦੇ ਨੇ ਕਿ ਆਨਿਆ ਨੂੰ ਇਸ ਖੇਡ ਦਾ ਸ਼ੌਕ ਇੱਕ ਇੰਗਲਿਸ਼ ਪਿੱਚਰ ਕਰਾਟੇ ਕਿਡ ਦੇਖ ਕੇ ਪੈਦਾ ਹੋਇਆ ਅਤੇ ਕਰੀਬ ਤਿੰਨ ਚਾਰ ਮਹੀਨਿਆਂ ਦੀ ਮਿਹਨਤ ਵਿੱਚ ਹੀ ਆਨਿਆ ਨੇ ਕੋਰੀਅਨ ਕੌਂਬੈਟ ਮਾਰਸ਼ਲ ਆਰਟ ਅਕੈਡਮੀ ਕੁਕੀਵਾਨ ਸਾਊਥ ਕੋਰੀਆ ਵੱਲੋਂ ਕਰਵਾਏ ਗਏ ਇਸ ਈਵੈਂਟ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ।