ਪੰਜਾਬ

punjab

ETV Bharat / state

ਅਭਿਨੰਦਨ ਦੀ ਭਾਰਤ ਵਾਪਸੀ 'ਤੇ ਸਰਬਜੀਤ ਦੀ ਭੈਣ ਨੇ ਦਿੱਤੀ ਪਰਿਵਾਰ ਨੂੰ ਵਧਾਈ - india

ਪਾਕਿਸਤਾਨ ਵੱਲੋਂ ਅੱਜ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਧਨ ਨੂੰ ਭਾਰਤ ਵਾਪਿਸ ਭੇਜਣ 'ਤੇ ਪਾਕਿਸਤਾਨ ਦੀ ਜੇਲ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਅਭਿਨੰਧਨ ਦੇ ਪਰਿਵਾਰ ਨੂੰ ਦਿੱਤੀ ਵਧਾਈ।

ਫ਼ੋਟੋ।

By

Published : Mar 2, 2019, 1:07 PM IST

ਜਲੰਧਰ: ਪਾਕਿਸਤਾਨ ਵੱਲੋਂ ਅੱਜ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਧਨ ਨੂੰ ਭਾਰਤ ਵਾਪਿਸ ਭੇਜਣ 'ਤੇ ਪਾਕਿਸਤਾਨ ਦੀ ਜੇਲ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਅਭਿਨੰਧਨ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਵੀਡੀਓ।
ਦਲਬੀਰ ਕੌਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ 'ਤੇ ਵਿਸ਼ਵਾਸ ਨਈ ਕਰਨਾ ਚਾਹੀਦਾ ਕਿਉਂਕਿ ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਨ ਦੀ ਗੱਲ ਕਰ ਰਹੇ ਹਨ ਦੂਜੇ ਪਾਸੇ ਉਨ੍ਹਾਂ ਦੀ ਫ਼ੌਜ ਲਗਾਤਾਰ ਸੀਜ਼ ਫ਼ਾਇਰ ਦੀ ਉਲੰਘਣਾ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਕਰੀਬ 60 ਘੰਟੇ ਰਹਿਣ ਤੋਂ ਬਾਅਦ ਬੀਤੀ ਰਾਤ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਵਾਹਘਾ ਬਾਰਡਰ ਦੇ ਰਸਤੇ ਭਾਰਤ ਦੀ ਜ਼ਮੀਨ ਉੱਤੇ ਕਦਮ ਰੱਖਿਆ। ਅਭਿਨੰਦਨ ਨੂੰ ਪਾਕਿਸਤਾਨ ਨੇ ਅਟਾਰੀ–ਵਾਹਘਾ ਬਾਰਡਰ ਉੱਤੇ ਅਭਿਨੰਦਨ ਨੂੰ ਸ਼ੁੱਕਰਵਾਰ ਰਾਤ ਕਰੀਬ 9.15 ਵਜੇ ਭਾਰਤ ਨੂੰ ਸੌਂਪਿਆ।

ABOUT THE AUTHOR

...view details