ਜਲੰਧਰ: ਦੇਸ਼ ਦੇ ਤਕਰੀਬਨ ਹਰ ਸ਼ਹਿਰ ਵਿੱਚ ਸੈਂਕੜੇ ਪੈਟਰੋਲ ਪੰਪ ਨੇ ਅਤੇ ਇਨ੍ਹਾਂ ਪੈਟਰੋਲ ਪੰਪਾਂ ਦੇ ਉੱਤੇ ਹਜ਼ਾਰਾਂ ਹੀ ਮੁਲਾਜ਼ਮ ਕੰਮ ਕਰਦੇ ਹਨ। ਪਿਛਲੇ ਕਰੀਬ ਦੋ ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫ਼ਿਊ ਤੋਂ ਬਾਅਦ ਇਹ ਸਾਰੇ ਪੈਟਰੋਲ ਪੰਪ ਤਕਰੀਬਨ ਬੰਦ ਹੋ ਚੁੱਕੇ ਸੀ। ਇਨ੍ਹਾਂ ਦਾ ਇਸਤੇਮਾਲ ਸਿਰਫ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਸੀ ਜਿਨ੍ਹਾਂ ਕੋਲ ਆ ਤੇ ਕਰਫਿਊ ਪਾਸ ਹੈ ਜਾਂ ਫਿਰ ਉਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਲਈ ਹਸਪਤਾਲਾਂ ਵਿੱਚ ਜਾਣਾ ਹੁੰਦਾ ਹੈ।
ਇਸ ਦੌਰਾਨ ਇਨ੍ਹਾਂ ਪੈਟਰੋਲ ਪੰਪਾਂ 'ਤੇ ਗਾਹਕਾਂ ਦੇ ਨਾ ਆਉਣ ਕਰਕੇ ਇਹ ਪੈਟਰੋਲ ਪੰਪ ਤਕਰੀਬਨ ਬੰਦ ਵਾਂਗੂੰ ਹੀ ਨਜ਼ਰ ਆਉਂਦੇ ਸਨ। ਇਸ ਦੌਰਾਨ ਇਨ੍ਹਾਂ ਪੈਟਰੋਲ ਪੰਪਾਂ ਉੱਤੇ ਇੱਕਾ ਦੁੱਕਾ ਲੋਕ ਹੀ ਨਜ਼ਰ ਆਉਂਦੇ ਸਨ ਜੋ ਇੱਥੋਂ ਪੈਟਰੋਲ ਡੀਜ਼ਲ ਭਰਵਾਉਂਦੇ ਸੀ।
ਪੈਟਰੋਲ ਪੰਪ ਮਾਲਕਾਂ ਮੁਤਾਬਕ ਪਹਿਲੇ ਤਾਂ ਪੰਜਾਬ ਵਿੱਚ ਕਰਫਿਊ ਅਤੇ ਉਸ ਤੋਂ ਬਾਅਦ ਲੌਕਡਾਊਨ ਕਰਕੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਉਨ੍ਹਾਂ ਦੇ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਮਹਿਜ਼ ਵੀਹ ਤੋਂ ਪੱਚੀ ਪਰਸੈਂਟ ਰਹਿ ਗਈ ਸੀ ਜੋ ਹੁਣ ਕਰਫਿਊ ਖੁੱਲਣ ਤੋਂ ਬਾਅਦ ਲੌਕਡਾਊਨ ਦੌਰਾਨ ਪੈਂਤੀ ਤੋਂ ਚਾਲੀ ਪਰਸੈਂਟ ਹੀ ਹੋਈ ਹੈ।