ਪੰਜਾਬ

punjab

ETV Bharat / state

ਭਰ ਜ਼ੋਬਨ ਫ਼ਸਲ 'ਤੇ ਕੁਦਰਤ ਨੇ ਵਰ੍ਹਾਇਆ ਕਹਿਰ - ਕਣਕ ਦੀ ਫ਼ਸਲ ਖ਼ਰਾਬ

ਪਿਛਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਨੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।

ਭਰ ਜ਼ੋਬਨ ਫ਼ਸਲ 'ਤੇ ਕੁਦਰਤ ਨੇ ਵਰ੍ਹਾਇਆ ਕਹਿਰ
ਭਰ ਜ਼ੋਬਨ ਫ਼ਸਲ 'ਤੇ ਕੁਦਰਤ ਨੇ ਵਰ੍ਹਾਇਆ ਕਹਿਰ

By

Published : Mar 13, 2020, 8:58 PM IST

ਜਲੰਧਰ: ਖੇਤਾਂ ਵਿੱਚ ਟੁੱਟ ਕੇ ਡਿੱਗੀ ਹੋਈ ਕਣਕ ਦੀ ਫਸਲ ਅਤੇ ਖਾਲੀ ਖੇਤਾਂ ਵਿੱਚ ਭਰਿਆ ਹੋਇਆ ਪਾਣੀ ਇਸ ਗੱਲ ਦਾ ਸਬੂਤ ਹੈ ਕਿ ਦੋ ਦਿਨ ਲਗਾਤਾਰ ਪਏ ਮੀਂਹ ਨੇ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ।

2 ਦਿਨ ਹੋਈ ਇਸ ਬੇਮੌਸਮੀ ਬਾਰਿਸ਼ ਕਾਰਨ ਜਿੱਥੇ ਇੱਕ ਪਾਸੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਡਿੱਗ ਗਈ ਹੈ ਦੂਜੇ ਪਾਸੇ ਜਿਹੜੇ ਕਿਸਾਨ ਖੇਤਾਂ ਵਿੱਚ ਮੱਕੀ ਅਤੇ ਗੰਨਾ ਲਾ ਚੁੱਕੇ ਸੀ ਉਨ੍ਹਾਂ ਨੂੰ ਵੀ ਇਹ ਫ਼ਸਲ ਦੁਬਾਰਾ ਲਾਉਣੀ ਪਵੇਗੀ।

ਇਸ ਬੇਮੌਸਮੇ ਮੀਂਹ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਉਨ੍ਹਾਂ ਦੀ ਕਣਕ ਦੀ ਫ਼ਸਲ ਡਿੱਗ ਜਾਣ ਕਰਕੇ ਉਨ੍ਹਾਂ ਨੂੰ ਹੁਣ ਇਸ ਦੀ ਉਹ ਕੁਆਲਿਟੀ ਨਹੀਂ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਲਗਾਈ ਗਈ ਗੰਨੇ ਅਤੇ ਮੱਕੀ ਦੀ ਫ਼ਸਲ ਵੀ ਉਨ੍ਹਾਂ ਨੂੰ ਜਾਂ ਤਾਂ ਪੂਰੀ ਦੁਬਾਰਾ ਲਗਾਉਣੀ ਪਏਗੀ ਜਾਂ ਫਿਰ ਇਸ ਦੀ ਖ਼ਰਾਬ ਗੁਣਵੱਤਾ ਨਾਲ ਹੀ ਸਬਰ ਕਰਨਾ ਪਵੇਗਾ।

ਭਰ ਜ਼ੋਬਨ ਫ਼ਸਲ 'ਤੇ ਕੁਦਰਤ ਨੇ ਵਰ੍ਹਾਇਆ ਕਹਿਰ

ਕਿਸਾਨਾਂ ਮੁਤਾਬਕ ਜੋ ਕੰਮ ਉਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਕਰਨਾ ਸੀ ਅਤੇ ਉਸ ਲਈ ਬਾਹਰੋਂ ਲੇਬਰ ਵੀ ਮੰਗਾਈ ਸੀ ਪਰ ਹੁਣ ਮੀਂਹ ਪੈਣ ਨਾਲ ਉਹ ਕੰਮ ਵੀ ਲੇਟ ਹੋ ਗਿਆ ਹੈ।

ABOUT THE AUTHOR

...view details