ਜਲੰਧਰ: ਪੰਜਾਬ ਵਿੱਚ ਸਰਕਾਰ ਵੱਲੋਂ ਕੋਰੋਨਾ ਕਰਕੇ ਲਗਾਏ ਗਏ ਕਰਫ਼ਿਊ ਦਾ ਅੱਜ 9ਵਾਂ ਦਿਨ ਹੈ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਵਿੱਚ ਨਾ ਤਾਂ ਕੋਈ ਕਰਫ਼ਿਊ ਦੇ ਹਾਲਾਤ ਦਿਖ ਰਹੇ ਹਨ ਤੇ ਨਾ ਹੀ ਲੋਕਡਾਊਨ ਦੇ। ਪ੍ਰਸ਼ਾਸਨ ਵੱਲੋਂ ਸਬਜ਼ੀ ਵਿਕਰੇਤਾਵਾਂ ਨੂੰ ਕਿਹਾ ਗਿਆ ਸੀ ਕਿ ਲੋਕਾਂ ਨੂੰ ਘਰੇ ਸਬਜ਼ੀ ਮੁਹੱਈਆ ਕਰਵਾਈ ਜਾਵੇ ਪਰ ਲੋਕ ਸਬਜ਼ੀ ਮੰਡੀ ਵਿੱਚ ਹੀ ਸਬਜ਼ੀ ਲੈਣ ਪਹੁੰਚੇ ਗਏ ਅਤੇ ਕਰਫ਼ਿਊ ਦੀਆਂ ਧੱਜੀਆਂ ਉਡਾ ਦਿੱਤੀਆਂ।
ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਸਬਜ਼ੀ ਮੰਡੀ ਵਿੱਚ ਭੀੜ ਨਾ ਹੋਣ ਦਿੱਤੀ ਜਾਵੇ ਪਰ ਪੁਲਿਸ ਦੀ ਮੌਜੂਦਗੀ ਵਿੱਚ ਹੀ ਲੋਕ ਖੁੱਲ੍ਹੇਆਮ ਸਬਜ਼ੀ ਖ਼ਰੀਦ ਰਹੇ ਹਨ। ਕੋਰੋਨਾ ਸਬੰਧੀ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸਖ਼ਤੀ ਵਰਤਦਿਆਂ ਕਰਫ਼ਿਊ ਦਾ ਐਲਾਨ ਕੀਤਾ ਹੋਇਆ ਅਤੇ ਦੂਜੇ ਪਾਸੇ ਅਜਿਹੇ ਹਾਲਾਤਾਂ ਨੂੰ ਦੇਖ ਕੇ ਪ੍ਰਸ਼ਾਸਨ ਦੀਆਂ ਵੱਡੀਆਂ ਨਕਾਮੀਆਂ ਸਾਹਮਣੇ ਆ ਰਹੀਆਂ ਹਨ।