ਜਲੰਧਰ:ਇਕ ਵੱਲ ਜਿਥੇ ਕੋਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ, ਉਥੇ ਹੀ ਸ਼ਹਿਰ ’ਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਖ਼ਤਮ ਹੋ ਗਈ ਹੈ। ਜਿਨ੍ਹਾਂ ਕੇਂਦਰਾਂ ’ਤੇ ਕੋਰੋਨਾ ਦੀ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਉਸ ਜਗ੍ਹਾ ’ਤੇ ਕਰੋਨਾ ਵੈਕਸੀਨੇਸ਼ਨ ਉਪਲੱਬਧ ਨਾ ਹੋਣ ਦੇ ਪੋਸਟਰ ਚਿਪਕਾ ਦਿੱਤੇ ਗਏ ਹਨ ਸਿਵਲ ਹਸਪਤਾਲ ਦੇ ਅੰਦਰ ਕੋਰੋਨਾ ਸੈਂਟਰ ਵਿਚ ਵੀ ਇਹ ਪਰਚੇ ਚਿਪਕੇ ਹੋਏ ਨਜ਼ਰ ਆਏ ਅਤੇ ਮੌਕੇ ’ਤੇ ਕੁਝ ਲੋਕ ਵੈਕਸੀਨੇਸ਼ਨ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ।
ਲੋਕਾਂ ਦੇ ਮੁਤਾਬਕ ਅੱਜ ਜਦੋਂ ਉਹ ਸਰਕਾਰੀ ਕੰਮਾਂ ਅਤੇ ਪ੍ਰਾਈਵੇਟ ਕੰਮਾਂ ਤੋਂ ਛੁੱਟੀ ਲੈ ਕੇ ਵੈਕਸੀਨੇਸ਼ਨ ਕਰਵਾਉਣ ਆਏ ਸਨ ਤੇ ਕਿਸੇ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੱਗਣੀ ਸੀ। ਪਰ ਜਦੋਂ ਉਨ੍ਹਾਂ ਇੱਥੇ ਆ ਕੇ ਦੇਖਿਆ ਤਾਂ ਕੋਰੋਨਾ ਸੈਂਟਰ ਦੇ ਬਾਹਰ ਲਿਖਿਆ ਹੋਇਆ ਸੀ ਕਿ 'ਕੋਰੋਨਾ ਵੈਕਸੀਨੇਸ਼ਨ ਉਪਲੱਬਧ ਨਹੀਂ ਹੈ ਇਸ ਲਈ ਅੱਜ ਵੈਕਸੀਨੇਸ਼ਨ ਲਈ ਹੀ ਲਗਾਈ ਜਾ ਸਕੇਗੀ।'