ਪੰਜਾਬ

punjab

ETV Bharat / state

ਜਲੰਧਰ ਕੈਂਟ ਦੇ ਪਿੰਡ ਧੰਨੋਵਾਲੀ ’ਚ ਕੋਰੋਨਾ ਦਾ ਟੀਕਾਕਰਨ ਸ਼ੁਰੂ - ਗਾਈਡਲਾਈਨਾਂ ਨੂੰ ਧਿਆਨ ਵਿੱਚ

ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਜਿਸਦੇ ਚਲਦਿਆਂ ਪਿੰਡ ਧੰਨੋਵਾਲੀ ਵਿੱਚ ਕੋਰੋਨਾ ਦੇ ਟੀਕਾਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਜਲੰਧਰ ਕੈਂਟ ਦੇ ਪਿੰਡ ਧੰਨੋਵਾਲੀ ’ਚ ਕੋਰੋਨਾ ਦਾ ਟੀਕਾਕਰਨ ਸ਼ੁਰੂ
ਜਲੰਧਰ ਕੈਂਟ ਦੇ ਪਿੰਡ ਧੰਨੋਵਾਲੀ ’ਚ ਕੋਰੋਨਾ ਦਾ ਟੀਕਾਕਰਨ ਸ਼ੁਰੂ

By

Published : Mar 22, 2021, 8:44 PM IST

ਜਲੰਧਰ: ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਜਿਸਦੇ ਚਲਦਿਆਂ ਪਿੰਡ ਧੰਨੋਵਾਲੀ ਵਿੱਚ ਕੋਰੋਨਾ ਦੇ ਟੀਕਾਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪਿੰਡ ਵਾਸੀ ਟੀਕਾਕਰਨ ਰਾਹੀਂ ਆਪਣੇ ਆਪ ਨੂੰ ਅਤੇ ਹੋਰਨਾ ਨੂੰ ਕੋਰੋਨਾ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਮੁਹਿੰਮ ਦੌਰਾਨ ਜਲੰਧਰ ਕੈਂਟ ਦੇ ਪਿੰਡ ਧੰਨੋਵਾਲੀ ਇਹ ਵੈਕਸੀਨ ਦਾ ਟੀਕਾਕਰਨ ਪਨਤਾਲੀ ਤੋਂ ਸੱਠ ਵਰਗ ਦੇ ਲੋਕਾਂ ਨੂੰ ਲਗਵਾਇਆ ਗਿਆ। ਇਸਦੇ ਨਾਲ ਹੀ ਇਸ ਦੌਰਾਨ ਜਿਨ੍ਹਾਂ ਲੋਕਾਂ ਨੂੰ ਕੋਈ ਬਿਮਾਰੀ ਜਾਂ ਹੋਰ ਕੋਈ ਇਲਾਜ ਚੱਲ ਰਿਹਾ ਹੈ ਉਹਨਾ ਨੂੰ ਆਪਣਾ ਧਿਆਨ ਰੱਖਣ ਦੀ ਹਿਦਾਇਤ ਦਿੱਤੀ ਗਈ ਸੀ। ਆਮ ਲੋਕਾਂ ਨੂੰ ਕੋਰੋਨਾ ਤੋਂ ਬਚਣ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਤਿਆਤ ਵਰਤਣ ਲਈ ਵੀ ਖ਼ਾਸ ਤੌਰ ’ਤੇ ਦੱਸਿਆ ਗਿਆ।

ਡਾਕਟਰਾਂ ਦਾ ਕਹਿਣਾ ਹੈ ਕਿ ਇੱਥੇ ਜੋ ਫਰੰਟ ਲਾਈਨ ’ਤੇ ਕੋਰੋਨਾ ਵਾਰੀਅਰ ਸਨ, ਜਿਵੇਂ ਕਿ ਪੁਲੀਸ ਅਧਿਕਾਰੀ ਜਾਂ ਹੋਰ ਸਭ ਉਨ੍ਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਵੀ ਜ਼ਰੂਰਤ ਪਈ ਤੇ ਇਨ੍ਹਾਂ ਤਿੰਨਾਂ ਦਿਨਾਂ ਚੋਂ ਹੋਰ ਮਿਆਦ ਵਧਾਈ ਜਾ ਸਕਦੀ ਹੈ।

ਇਸ ਮੌਕੇ ਸਟਾਫ ਨਰਸ ਗੁਰਸ਼ਰਨ ਕੌਰ ਨੇ ਦੱਸਿਆ ਕਿ ਫਿਲਹਾਲ ਪੂਰੇ ਦੇਸ਼ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਉਥੇ ਹੀ ਸਰਕਾਰ ਵੱਲੋਂ ਵੀ ਨਿਰੰਤਰ ਆਪਣੇ ਵਲੋਂ ਯਤਨ ਕੀਤੇ ਜਾ ਰਹੇ ਹਨ। ਇਸਦੇ ਚੱਲਦਿਆਂ ਪੰਜਾਬ ਵਿੱਚ ਵੀ ਕੋਰੋਨਾ ਵੈਕਸੀਨ ਦੇ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵੀ ਕੋਰੋਨਾ ਦੀ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਨਾਂਦੇੜ ਸਾਹਿਬ ਤੋਂ ਭੱਜ ਕੇ ਤਰਨਤਾਰਨ ਵਿੱਚ ਲੁਕੇ ਹੋਏ ਸੀ ਦੋਵੇਂ ਨਿਹੰਗ, ਕਤਲ ਦਾ ਸੀ ਮਾਮਲਾ ਦਰਜ

ABOUT THE AUTHOR

...view details