ਜਲੰਧਰ: ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਬੀਤੇ ਦਿਨੀਂ ਜਲੰਧਰ ਵਿੱਚ ਕੋਰੋਨਾ ਦੇ 76 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਹਾਂਨਗਰ ਜਲੰਧਰ ’ਚ ਕੋਰੋਨਾ ਦਾ ਪਰਕੋਪ ਅਜੇ ਵੀ ਜਾਰੀ ਹੈ ਪਰ ਜੇਕਰ ਗਰਾਊਂਡ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਤੇ ਘੁੰਮ ਰਹੇ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ। ਸਰਕਾਰ ਦੀਆਂ ਹਦਾਈਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਜ਼ਾਹਿਰ ਜਿਹੀ ਗੱਲ ਹੈ ਜੇਕਰ ਇਹੀ ਸਥਿਤੀ ਬਣੀ ਰਹੀ ਤੇ ਆਉਣ ਵਾਲੇ ਸਮੇਂ ਇਸੇ ਤਰ੍ਹਾਂ ਕੋਰੋਨਾ ਦੇ ਮਾਮਲੇ ਵਧਦੇ ਰਹੇ ਤਾਂ ਹੋ ਸਕਦਾ ਹੈ ਕਿ ਮੁੜ ਲਾਕਡਾਊਨ ਲਗਾ ਦਿੱਤਾ ਜਾਵੇ। ਜਿਸ ਨਾਲ ਲੋਕਾਂ ਨੂੰ ਹੀ ਨਹੀਂ ਬਲਕਿ ਮੱਧਮ ਵਰਗ ਦੇ ਲੋਕਾਂ ਨੂੰ ਵੀ ਬੇਹੱਦ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਲੰਧਰ 'ਚ ਕੋਰੋਨਾ ਮਹਾਂਮਾਰੀ ਮੁੜ ਹੋਈ ਤੇਜ਼, ਲੋਕ ਬੇਖ਼ੌਫ! ਜਦੋਂ ਇਸ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਲੁੱਟਣ ਤੋਂ ਬਾਅਦ ਸਹੂਲਤਾਂ ਦਿੰਦੀ ਹੈ ਉਸ ਨਾਲ ਨਾਂ ਤੇ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਨਾ ਹੀ ਖੁਦ ਦਾ ਕਿਉਂਕਿ ਸਰਕਾਰ ਸਿਰਫ਼ ਪੰਜ ਕਿਲੋ ਆਟਾ ਅਤੇ ਦੱਸ ਰੁਪਏ ਦੇ ਪੱਤੀ ਜੇਹੇ ਪੈਕੇਟਾਂ ਦੇ ਨਾਲ ਇੱਕ ਮਹੀਨੇ ਦਾ ਖਰਚਾ ਨਹੀਂ ਚੱਲਦਾ ਅਤੇ ਨਾ ਹੀ ਘਰ ਦੇ ਵਿੱਚ ਰਹਿ ਰਹੇ 6-6 ਮੈਂਬਰਾਂ ਦਾ ਖਾਣਾ ਪੀਣਾ ਸਹੀ ਢੰਗ ਨਾਲ ਚੱਲ ਪੈਂਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਲੌਕਡਾਊਨ ਲਗਾਉਣਾ ਹੈ ਤੇ ਲਗਾ ਦੇਵੇ ਪਰ ਸਰਕਾਰ ਨੂੰ ਆਮ ਤੇ ਗ਼ਰੀਬ ਜਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਹਰ ਸੁਵਿਧਾ ਦੇਣੀ ਚਾਹੀਦੀ ਹੈ ਜੋ ਕਿ ਇਕ ਮੱਧਮ ਵਰਗ ਦੇ ਪਰਿਵਾਰ ਲਈ ਮੁੱਢਲੀ ਸਹਾਇਤਾ ਹੁੰਦੀ ਹੈ।
ਇਹ ਵੀ ਪੜੋ: ਪੰਜਾਬ 'ਚ ਵਧੀ ਗਰਮੀ, ਆਉਂਦੇ ਦਿਨਾਂ 'ਚ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ