ਪੰਜਾਬ

punjab

ETV Bharat / state

ਕੋਰੋਨਾ ਨੇ ਗਣੇਸ਼ ਚਤੁਰਥੀ 'ਤੇ ਮੂਰਤੀਆਂ ਦੀ ਵਿਕਰੀ ਨੂੰ ਲਾਇਆ ਖੋਰਾ

ਗਣੇਸ਼ ਚਤੁਰਥੀ 'ਤੇ ਹਰ ਸਾਲ ਭਰਵੀਂ ਗਿਣਤੀ 'ਚ ਵਿਕਣ ਵਾਲੀਆਂ ਮੂਰਤੀਆਂ ਨੇ ਇਸ ਸਾਲ ਪਰਵਾਸੀ ਮਜ਼ਦੂਰਾਂ ਨੂੰ ਨਿਰਾਸ਼ ਕੀਤਾ ਹੈ। ਕੋਰੋਨਾ ਕਾਰਨ ਮੂਰਤੀਆਂ ਦਾ ਕਾਰੋਬਾਰ ਬਹੁਤ ਘੱਟ ਰਿਹਾ। ਲੋਕ ਘਰਾਂ ਵਿੱਚ ਹੀ ਮੂਰਤੀਆਂ ਜਲ-ਪ੍ਰਵਾਹ ਕਰਨ ਵੱਲ ਧਿਆਨ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਵੀ ਵੱਡੀਆਂ ਮੂਰਤੀਆਂ ਬਣਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਛੋਟੀਆਂ ਮੂਰਤੀਆਂ ਹੀ ਦੁੱਗਣੇ ਰੇਟਾਂ 'ਤੇ ਵਿਕ ਰਹੀਆਂ ਹਨ।

ਕੋਰੋਨਾ ਨੇ ਗਣੇਸ਼ ਚਤੁਰਥੀ 'ਤੇ ਮੂਰਤੀਆਂ ਦੀ ਵਿਕਰੀ ਨੂੰ ਲਾਇਆ ਖੋਰਾ
ਕੋਰੋਨਾ ਨੇ ਗਣੇਸ਼ ਚਤੁਰਥੀ 'ਤੇ ਮੂਰਤੀਆਂ ਦੀ ਵਿਕਰੀ ਨੂੰ ਲਾਇਆ ਖੋਰਾ

By

Published : Aug 21, 2020, 6:58 PM IST

ਜਲੰਧਰ: ਸੜਕਾਂ ਦੇ ਕਿਨਾਰੇ ਰੱਖੀਆਂ ਮੂਰਤੀਆਂ, ਜਿਨ੍ਹਾਂ ਨੂੰ ਵੱਖ-ਵੱਖ ਸੂਬਿਆਂ ਤੋਂ ਪਰਵਾਸੀ ਲੋਕ ਹਰ ਸਾਲ ਆ ਕੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਹਨ। ਪਰਵਾਸੀ ਲੋਕਾਂ ਨੂੰ ਗਣੇਸ਼ ਚਤੁਰਥੀ ਦੇ ਤਿਉਹਾਰ ਦੇ ਇਸ ਦਿਨ ਦਾ ਇੰਤਜ਼ਾਰ ਪੂਰੇ ਸਾਲ ਰਹਿੰਦਾ ਹੈ, ਕਿਉਂਕਿ ਇਹ ਕੁੱਝ ਤਿਉਹਾਰ ਅਜਿਹੇ ਹੁੰਦੇ ਹਨ, ਜੋ ਇਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੁੰਦੇ ਹਨ। ਕੋਰੋਨਾ ਕਾਰਨ ਲੋਕਾਂ ਵਿੱਚ ਉਤਸ਼ਾਹ ਤਾਂ ਇਸ ਸਾਲ ਵੀ ਹੈ ਪਰ ਪਹਿਲਾਂ ਵਰਗਾ ਨਹੀਂ, ਜਿਸ ਨੇ ਪਰਵਾਸੀਆਂ ਨੂੰ ਨਿਰਾਸ਼ ਕੀਤਾ ਹੈ।

ਗਣੇਸ਼ ਚਤੁਰਥੀ ਦੇ ਇਸ ਤਿਉਹਾਰ 'ਤੇ ਮੂਰਤੀ ਖਰੀਦਣ ਆਈ ਇੱਕ ਲੜਕੀ ਨੇ ਕਿਹਾ ਕਿ ਇਸ ਵਾਰ ਕਾਰੀਗਰਾਂ ਨੇ ਵੱਡੀਆਂ ਮੂਰਤੀਆਂ ਦੀ ਥਾਂ ਛੋਟੀਆਂ ਮੂਰਤੀਆਂ ਹੀ ਬਣਾਈਆਂ ਹਨ, ਜਿਨ੍ਹਾਂ ਨੂੰ ਵੀ ਉਹ ਦੁੱਗਣੇ ਰੇਟ 'ਤੇ ਵੇਚ ਰਹੇ ਹਨ।

ਕੋਰੋਨਾ ਨੇ ਗਣੇਸ਼ ਚਤੁਰਥੀ 'ਤੇ ਮੂਰਤੀਆਂ ਦੀ ਵਿਕਰੀ ਨੂੰ ਲਾਇਆ ਖੋਰਾ

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਹ ਘਰ ਵਿੱਚ ਹੀ ਗਨੇਸ਼ ਜੀ ਦੀ ਮੂਰਤੀ ਜਲ ਪ੍ਰਵਾਹ ਕਰਨਗੇ, ਕਿਉਂਕਿ ਕੋਰੋਨਾ ਦਾ ਡਰ ਹੈ।

ਮੂਰਤੀ ਬਣਾਉਣ ਵਾਲੀ ਇੱਕ ਕਾਰੀਗਰ ਲੀਲਾ ਦਾ ਕਹਿਣਾ ਹੈ ਕਿ ਉਹ ਹਰ ਸਾਲ ਗਨੇਸ਼ ਚਤੁਰਥੀ ਮੌਕੇ ਰਾਜਸਥਾਨ ਤੋਂ ਜਲੰਧਰ ਵਿੱਚ ਮੂਰਤੀਆਂ ਬਣਾ ਕੇ ਵੇਚਣ ਲਈ ਆਉਂਦੇ ਹਨ। ਇਸ ਸਾਲ ਉਨ੍ਹਾਂ ਨੂੰ ਵੱਡੀਆਂ ਮੂਰਤੀਆਂ ਬਣਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ, ਜਿਸ ਕਾਰਨ ਇਸ ਵਾਰ ਮੂਰਤੀਆਂ ਬਿਨਾਂ ਨਾਰੀਅਲ ਤੋਂ ਬਣਾਈਆਂ ਜਾ ਰਹੀਆਂ ਹਨ। ਇਸ ਦੇ ਚੱਲਦੇ ਮੂਰਤੀਆਂ ਪਿਛਲੇ ਸਾਲ ਦੀ ਥਾਂ ਇਸ ਸਾਲ ਮਹਿੰਗੀ ਵਿਕ ਰਹੀਆਂ ਹਨ।

ਉਸ ਨੇ ਦੱਸਿਆ ਕਿ ਕੋਰੋਨਾ ਕਾਰਨ ਪਿਛਲੇ ਸਾਲ ਦੀ ਥਾਂ ਇਸ ਸਾਲ ਉਨ੍ਹਾਂ ਦੀ ਆਮਦਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ, ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਨੂੰ ਕੋਈ ਆਮਦਨ ਬਹੁਤ ਘੱਟ ਹੋਈ ਹੈ।

ABOUT THE AUTHOR

...view details