ਪੰਜਾਬ

punjab

ETV Bharat / state

ਕੋਰੋਨਾ ਮਹਾਂਮਾਰੀ: ਖਰੀਦਦਾਰੀ ਨਾ ਹੋਣ ਕਾਰਨ ਸੋਨੇ-ਚਾਂਦੀ ਦੀ ਚਮਕ ਪਈ ਫਿੱਕੀ - corona efect on gold silver

ਕੋਰੋਨਾ ਕਾਰਨ ਭਾਵੇਂ ਸੋਨੇ-ਚਾਂਦੀ ਦੀਆਂ ਕੀਮਤਾਂ ਛੇ ਮਹੀਨਿਆਂ ਵਿੱਚ ਅਸਮਾਨੀ ਪਹੁੰਚ ਗਈਆਂ, ਪਰ ਇਸਦਾ ਸੁਨਿਆਰਿਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਪਹਿਲਾਂ ਜਿਥੇ ਦੁਕਾਨਾਂ 'ਤੇ ਭੀੜ ਹੁੰਦੀ ਸੀ, ਹੁਣ ਉਥੇ ਕੁੱਝ-ਇੱਕ ਗ੍ਰਾਹਕ ਹੀ ਵਿਖਾਈ ਦੇ ਰਹੇ ਹਨ, ਜਿਸ ਕਾਰਨ ਸੋਨੇ-ਚਾਂਦੀ ਦੀ ਚਮਕ ਵੀ ਫਿੱਕੀ ਪਈ ਵਿਖਾਈ ਦੇ ਰਹੀ ਹੈ।

ਕੋਰੋਨਾ ਮਹਾਂਮਾਰੀ: ਖਰੀਦਦਾਰੀ ਨਾ ਹੋਣ ਕਾਰਨ ਸੋਨੇ-ਚਾਂਦੀ ਦੀ ਚਮਕ ਪਈ ਫਿੱਕੀ
ਕੋਰੋਨਾ ਮਹਾਂਮਾਰੀ: ਖਰੀਦਦਾਰੀ ਨਾ ਹੋਣ ਕਾਰਨ ਸੋਨੇ-ਚਾਂਦੀ ਦੀ ਚਮਕ ਪਈ ਫਿੱਕੀ

By

Published : Sep 4, 2020, 5:25 AM IST

ਜਲੰਧਰ: ਪੂਰੀ ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਹਰ ਵਪਾਰ ਵਿਚ ਮੰਦੀ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਸੋਨੇ-ਚਾਂਦੀ ਦੀ ਚਮਕ ਵੀ ਅਛੂਤੀ ਨਹੀਂ ਰਹੀ ਹੈ। ਭਾਵੇਂ ਸੋਨੇ-ਚਾਂਦੀ ਦੀਆਂ ਕੀਮਤਾਂ ਛੇ ਮਹੀਨਿਆਂ ਵਿੱਚ ਅਸਮਾਨੀ ਪਹੁੰਚ ਗਈਆਂ, ਪਰ ਸੁਨਿਆਰਿਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਕੋਰੋਨਾ ਦੇ ਚਲਦੇ ਪਿਛਲੇ ਛੇ ਮਹੀਨਿਆਂ ਵਿੱਚ ਵਿਆਹ ਤੇ ਹੋਰ ਸਮਾਗਮ ਨਾ ਹੋਣ ਕਰਕੇ ਅਤੇ ਐਨਆਰਆਈਜ਼ ਦਾ ਦੇਸ਼ ਨਾ ਪਰਤਣਾ ਵਪਾਰ ਦੇ ਠੱਪ ਹੋਣ ਦਾ ਮੁੱਖ ਕਾਰਨ ਦੱਸੇ ਜਾ ਰਹੇ ਹਨ।

ਕੋਰੋਨਾ ਮਹਾਂਮਾਰੀ: ਖਰੀਦਦਾਰੀ ਨਾ ਹੋਣ ਕਾਰਨ ਸੋਨੇ-ਚਾਂਦੀ ਦੀ ਚਮਕ ਪਈ ਫਿੱਕੀ
ਇੱਕ ਸੁਨਿਆਰੇ ਅਨਿਲ ਚੌਹਾਨ ਨੇ ਕਿਹਾ ਕਿ ਛੇ ਮਹੀਨਿਆਂ ਦੌਰਾਨ ਪਹਿਲਾ ਤਾਂ ਬਾਜ਼ਾਰ ਹੀ ਬੰਦ ਰਹੇ ਅਤੇ ਜੇ ਹੁਣ ਖੁੱਲ੍ਹੇ ਵੀ ਹਨ ਤਾਂ ਸ਼ਾਮ ਨੂੰ ਜਲਦ ਬੰਦ ਹੋ ਜਾਂਦੇ ਹਨ। ਵਪਾਰ ਬਿਲਕੁੱਲ ਬੰਦ ਹੋ ਚੁੱਕਿਆ ਹੈ। ਉਸਨੇ ਦੱਸਿਆ ਕਿ ਪਹਿਲਾਂ ਦੁਕਾਨ 'ਤੇ ਗ੍ਰਾਹਕਾਂ ਦੀ ਭੀੜ ਹੁੰਦੀ ਸੀ ਪਰ ਹੁਣ ਕੋਰੋਨਾ ਕਾਰਨ ਵਿਆਹ ਨਾ ਹੋਣ ਕਰਕੇ ਲੋਕਾਂ ਨੇ ਖਰੀਦਦਾਰੀ ਨਹੀਂ ਕੀਤੀ ਹੈ।

ਉਸਨੇ ਕਿਹਾ ਕਿ ਪੰਜਾਬ ਵਿੱਚ ਐਨਆਰਆਈਜ਼ ਵਿਆਹਾਂ ਵਿੱਚ ਸ਼ਾਮਿਲ ਹੋਣ ਆਉਂਦੇ ਸੀ ਤਾਂ ਉਹ ਸ਼ਾਪਿੰਗ ਕਰਦੇ ਸੀ, ਪਰ ਕੋਰੋਨਾ ਕਾਰਨ ਉਹ ਇਸ ਵਾਰ ਨਹੀਂ ਆਏ ਹਨ। ਇਸਦੇ ਅਸਰ ਨੇ ਸੋਨੇ-ਚਾਂਦੀ ਦੀ ਚਮਕ ਨੂੰ ਫਿੱਕਾ ਕਰ ਦਿੱਤਾ ਹੈ। ਉਨ੍ਹਾਂ ਨੂੰ ਵੀ ਰੋਜ਼ੀ-ਰੋਟੀ ਲਈ ਦੋ-ਚਾਰ ਹੋਣਾ ਪੈ ਰਿਹਾ ਹੈ।

ਉਧਰ ਗਹਿਣੇ ਖਰੀਦਣ ਆਈ ਇੱਕ ਗ੍ਰਾਹਕ ਮੀਲੀ ਨੇ ਕਿਹਾ ਕਿ ਕੋਰੋਨਾ ਕਾਰਨ ਸਰਕਾਰ ਦੀਆਂ ਹਦਾਇਤਾਂ ਕਾਰਨ ਇੱਕ ਤਾਂ ਦੁਕਾਨਾਂ ਛੇਤੀ ਬੰਦ ਹੋ ਜਾਂਦੀਆਂ ਹਨ। ਦੂਜਾ ਕੋਈ ਵਿਆਹ-ਸ਼ਾਦੀ ਜਾਂ ਸਮਾਗਮ ਵੀ ਨਹੀਂ ਹੋ ਰਹੇ, ਜਿਸ ਕਾਰਨ ਸ਼ਾਪਿੰਗ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ।

ABOUT THE AUTHOR

...view details