ਪੰਜਾਬ

punjab

ETV Bharat / state

ਜਲੰਧਰ 'ਚ ਕੋਰੋਨਾ ਕੇਸਾਂ ਦਾ ਵਧਿਆ ਅੰਕੜਾ, ਡੀਸੀ ਨੇ ਲੋਕਾਂ ਨੂੰ ਕੀਤੀ ਅਪੀਲ ਕਿਹਾ... - ਕੋਰੋਨਾ ਟੈਸਟ

ਜਲੰਧਰ ਵਿੱਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ ਇੱਕ ਹਜ਼ਾਰ ਤੋਂ ਪਾਰ ਪਹੁੰਚ ਚੁੱਕਾ ਹੈ। ਇਸ ਮਾਮਲੇ ਉੱਤੇ ਜਲੰਧਰ ਦੇ ਡੀਸੀ ਘਣਸ਼ਿਆਮ ਥੋਰੀ ਨੇ ਚਿੰਤਾ ਪ੍ਰਗਟਾਈ ਹੈ ਅਤੇ ਜਲੰਧਰ ਵਾਸੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਵੀ ਕੀਤੀ ਹੈ।

Corona Case Increase In Jalandhar, DC Ghanshyam Thori, Corona case Punjab, covid Vaccination
cਜਲੰਧਰ 'ਚ ਕੋਰੋਨਾ ਕੇਸਾਂ ਦਾ ਵਧਿਆ ਅੰਕੜਾ!

By

Published : Jan 20, 2022, 10:41 PM IST

ਜਲੰਧਰ: ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ, ਜਲੰਧਰ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਵਿੱਚ 1,015 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 925 ਜਲੰਧਰ ਜ਼ਿਲ੍ਹੇ ਦੇ, ਜਦਕਿ 90 ਮਾਮਲੇ ਜਲੰਧਰ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਜਲੰਧਰ ਦੇ ਡੀ.ਸੀ. ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਵਿੱਚ ਕਰੀਬ ਸਾਢੇ ਚਾਰ ਹਜ਼ਾਰ ਕੋਰੋਨਾ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ।

ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਡੀਸੀ ਥੋਰੀ ਨੇ ਜਲੰਧਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ। ਕੋਵਿਡ ਟੀਕਾਕਰਨ ਲਈ ਕੁਝ ਸਿਹਤ ਸੈਂਟਰਾਂ ਦਾ ਪਤਾ ਵੀ ਸ਼ਕਰੀਨ ਉੱਤੇ ਸ਼ੇਅਰ ਕੀਤਾ ਹੈ।

ਡੀਸੀ ਘਣਸ਼ਿਆਮ ਥੋਰੀ ਨੇ ਵਾਸੀਆਂ ਨੂੰ ਟੀਕਾਕਰਨ ਲਈ ਕੀਤੀ ਅਪੀਲ।

ਡੀਸੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਜਲੰਧਰ ਵਿੱਚ ਕੋਵਿਡ ਟੀਕਾਕਰਨ ਲਈ ਯੋਗ ਲੋਕ ਕਰੀਬ 16 ਲੱਖ, 20 ਹਜ਼ਾਰ ਹਨ, ਜੋ ਪੰਦਰਾਂ ਸਾਲ ਤੋਂ ਉਪਰ ਦੇ ਹਨ ਅਤੇ ਉਨ੍ਹਾਂ ਦਾ ਟੀਕਾਕਰਨ ਹੋਣਾ ਚਾਹੀਦਾ ਸੀ, ਪਰ, ਅਜੇ ਵੀ ਜਲੰਧਰ ਦੇ ਕਰੀਬ 44,000 ਲੋਕ ਅਜਿਹੇ ਹਨ, ਜਿਨ੍ਹਾਂ ਨੇ ਕੋਰੋਨਾ ਦਾ ਪਹਿਲਾ ਟੀਕਾ ਵੀ ਨਹੀਂ ਲਗਵਾਇਆ। ਇਸ ਤੋਂ ਇਲਾਵਾ ਕਰੀਬ 4 ਲੱਖ, 28 ਹਜ਼ਾਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਪਹਿਲੀ ਡੋਜ਼ ਦਾ ਤਾਂ ਲਗਵਾ ਲਈ ਹੈ, ਪਰ ਦੂਜੀ ਡੋਜ਼ ਉਨ੍ਹਾਂ ਨੂੰ ਅਜੇ ਵੀ ਨਹੀਂ ਲੱਗੀ।

ਡੀਸੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਜਲਦ ਤੋਂ ਜਲਦ ਕੋਵਿਡ ਦਾ ਟੀਕਾ ਲਗਵਾਉਣਾ ਚਾਹੀਦਾ ਹੈ, ਤਾਂ ਕਿ ਇਸ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲੰਧਰ ਜ਼ਿਲ੍ਹੇ ਵਿੱਚ ਕਰੀਬ 200 ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕੋਵਿਡ ਟੀਕਾਕਰਨ ਪ੍ਰਕਿਰਿਆ ਚੱਲ ਰਹੀ ਹੈ।

ਇਹ ਵੀ ਪੜ੍ਹੋ :ਜੇ ਮੇਰੇ ਪੁੱਤ ਨੂੰ ਚੀਮੇ ਤੋਂ ਘੱਟ ਵੋਟਾਂ ਮਿਲੀਆਂ ਤਾਂ ਰਾਜਨੀਤੀ ਛੱਡ ਦੇਵਾਂਗਾ: ਰਾਣਾ ਗੁਰਜੀਤ

ABOUT THE AUTHOR

...view details