ਜਲੰਧਰ:ਕੋਰੋਨਾ ਕਾਰਨ ਸਰਕਾਰ ਵਲੋਂ ਵਧਾਈਆਂ ਗਈਆਂ ਪਾਬੰਦੀਆਂ ਦੇ ਚੱਲਦੇ ਵਪਾਰੀ ਵਰਗ ਕਾਫੀ ਪਰੇਸ਼ਾਨ ਹੈ।ਗਰਮੀਆਂ ਦੇ ਮੌਸਮ ਦੇ ਵਿੱਚ ਏਸੀ,ਕੂਲਰ, ਫਰਿੱਜ ਆਦਿ ਹੋਰ ਸਮਾਨ ਦੀ ਕਾਫੀ ਜ਼ਰੂਰਤ ਪੈਂਦੀ ਹੈ ਪਰ ਇਸ ਵਾਰ ਲੋਕ ਘੱਟ ਹੀ ਇਸ ਸਮਾਨ ਨੂੰ ਖਰੀਦ ਰਹੇ ਹਨ।ਇਸ ਮੌਕੇ ਈਟੀਵੀ ਭਾਰਤ ਦੇ ਵਲੋਂ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣਨ ਦੇ ਉਨ੍ਹਾਂ ਦੇ ਕੋਲ ਪਹੁੰਚ ਕੀਤੀ ਗਈ ।ਇਸ ਸਬੰਧੀ ਜਦੋਂ ਵਪਾਰੀ ਵਰਗ ਦੇ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੋਕ ਇਸ ਸੀਜਨ ਦੇ ਵਿੱਚ ਬਹੁਤ ਘੱਟ ਹੀ ਸਮਾਨ ਖਰੀਦ ਰਹੇ ਹਨ ਕਿਉਂਕਿ ਲੋਕ ਕੋਰੋਨਾ ਕਾਰਨ ਬਹੁਤ ਡਰੇ ਹੋਏ ਹਨ ਜਿਸ ਕਰਕੇ ਉਹ ਸਮਾਨ ਖਰੀਦਣ ਤੋਂ ਕਾਫੀ ਗੁਰੇਜ ਕਰ ਰਹੇ ਹਨ।
CORONA VIRUS:ਕੋਰੋਨਾ ਕਰਕੇ ਘਟੀ AC ਦੀ ਠੰਡਕ - coronavirus update
ਕੋਰੋਨਾ ਕਾਲ ਚ ਸਰਕਾਰ ਵਲੋਂ ਵਧਾਈਆਂ ਗਈਆਂ ਪਾਬੰਦੀਆਂ ਦੇ ਚੱਲਦੇ ਹਰ ਵਰਗ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸਦੇ ਚੱਲਦੇ ਹੀ ਵਪਾਰੀ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਲਈ ਮਜ਼ਬੂਰ ਹੋ ਰਿਹਾ ਹੈ।
ਜਲੰਧਰ ਵਿਚ ਇਲੈਕਟ੍ਰੋਨਿਕ ਸਾਮਾਨ ਦਾ ਸ਼ੋਅਰੂਮ ਚਲਾਉਣ ਵਾਲੇ ਭਾਰਤ ਭੂਸ਼ਨ ਅਰੋੜਾ ਦਾ ਕਹਿਣਾ ਹੈ ਕਿ ਜਿਸ ਸਪੀਡ ਨਾਲ ਅੱਜ ਤੋਂ ਦੋ ਸਾਲ ਪਹਿਲੇ ਏਸੀ ਅਤੇ ਗਰਮੀਆਂ ਵਿੱਚ ਵਿਕਣ ਵਾਲੇ ਹੋਰ ਸਾਮਾਨ ਦੀ ਸੇਲ ਹੁੰਦੀ ਸੀ ਹੁਣ ਕੋਰੋਨਾ ਕਰਕੇ ਅਤੇ ਲੌਕਡਾਊਨ ਕਰਕੇ ਉਹਦੇ ਵਿੱਚ ਤੀਹ ਤੋਂ ਪੈਂਤੀ ਪਰਸੈਂਟ ਸੇਲ ਘੱਟ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਹਰ ਇਨਸਾਨ ਇਹ ਸੋਚਦਾ ਹੈ ਕਿ ਅਚਾਨਕ ਪੈਸੇ ਦੀ ਲੋੜ ਪੈਣ ਤੇ ਉਸ ਕੋਲ ਹੋਰ ਕੋਈ ਹੱਲ ਲਈ ਸਿਵਾਏ ਪੈਸੇ ਦੀ ਬਚਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਲੋਕ ਲਗਜ਼ਰੀ ਚੀਜ਼ਾਂ ਜਿੱਦਾਂ ਕਿ ਫਰਿੱਜ ਏ ਸੀ ਅਤੇ ਹੋਰ ਸਾਮਾਨ ਜੋ ਗਰਮੀਆਂ ਚ ਇਸਤੇਮਾਲ ਹੁੰਦਾ ਹੈ ਘੱਟ ਖਰੀਦ ਰਹੇ ਹਨ
ਇਹ ਵੀ ਪੜੋ:ਮਿਸ਼ਨ ਫ਼ਤਿਹ 2.0 ਦੌਰਾਨ 1.95 ਕਰੋੜ ਲੋਕਾਂ ਦੀ ਕੀਤੀ ਗਈ ਸਕ੍ਰੀਨਿੰਗ: ਬਲਬੀਰ ਸਿੱਧੂ