ਜਲੰਧਰ: ਸੁੰਦਰਨਗਰ 'ਚ ਇੱਕ 24 ਸਾਲਾਂ ਨੌਜਵਾਨ ਨੇ ਘਰ ਵਿੱਚ ਵੜ ਕੇ 6 ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕੀਤਾ ਸੀ। ਇਸ ਘਟਨਾ ਦੀ ਜਾਣਕਾਰੀ ਬੱਚੀ ਦੇ ਘਰਦਿਆਂ ਨੂੰ ਲੱਗੀ ਤਾਂ ਪੁਲਿਸ ਨੂੰ ਸੂਚਨਾ ਦਿੱਤਾ ਗਈ। ਇਸਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਬੱਚੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਦੋਸ਼ੀ ਕਾਬੂ - ਬੱਚੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ
ਜਲੰਧਰ ਵਿੱਚ 24 ਸਾਲਾਂ ਨੌਜਵਾਨ ਵੱਲੋਂ ਘਰ ਵਿੱਚ ਵੜ ਕੇ 6 ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਾਲ ਦਾ ਦੋਸ਼ੀ ਹਨੀ ਸ਼ਰਾਬੀ ਹਾਲਾਤ ਵਿੱਚ ਕਿਸੇ ਬਹਾਨੇ ਉਸ ਬੱਚੀ ਦੇ ਘਰ ਵਿੱਚ ਵੜ੍ਹ ਗਿਆ ਸੀ ਅਤੇ 6 ਸਾਲ ਦੀ ਬੱਚੀ ਨੂੰ ਅਗਿਆਤ ਥਾਂ 'ਤੇ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਇਸਤੋਂ ਬਾਅਦ ਬੱਚੀ ਨੂੰ ਝਾੜੀਆਂ ਵਿੱਚ ਛੱਡ ਦਿੱਤਾ ਅਤੇ ਖੁਦ ਉੱਥੋਂ ਫ਼ਰਾਰ ਹੋ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਲਮਰਗ ਕਲੋਨੀ ਇਲਾਕੇ ਵਿੱਚ ਨਜ਼ਦੀਕ ਆਰੋਪੀ ਘੁੰਮ ਰਿਹਾ ਹੈ ਤਾਂ ਮੌਕੇ 'ਤੇ ਜਾ ਕੇ ਅਤੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਦਿੱਤਾ ਗਿਆ। ਬੱਚੀ ਦੇ ਮਾਤਾ-ਪਿਤਾ ਇੰਡਸਟਰੀ ਏਰੀਆ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ, ਜਦਕਿ ਆਰੋਪੀ ਵੀ ਇੰਡਸਟਰੀ ਏਰੀਆ ਵਿੱਚ ਹੀ ਲੇਬਰ ਦਾ ਕੰਮ ਕਰਦਾ ਹੈ। ਘਟਨਾ ਦੇ ਸਮੇਂ ਬੱਚੀ ਦੇ ਮਾਤਾ-ਪਿਤਾ ਕੰਮ ਤੇ ਸੀ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।