ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਕੋਲ ਆਪਣੇ ਚੋਣ ਪ੍ਰਚਾਰ ਲਈ ਹੁਣ ਸਿਰਫ 2 ਦਿਨ ਰਹਿ ਗਏ ਹਨ। ਜਿਸ ਦੇ ਚੱਲਦੇ ਨਾ ਸਿਰਫ ਪਾਰਟੀਆਂ ਦੇ ਉਮੀਦਵਾਰ ਬਲਕਿ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੀ ਪੰਜਾਬ ਵਿੱਚ ਆਪਣੀਆਂ-ਆਪਣੀਆਂ ਪਾਰਟੀਆਂ ਅਤੇ ਆਪਣੇ-ਆਪਣੇ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ। ਇਸੇ ਦੇ ਚਲਦੇ ਜਲੰਧਰ ਛਾਉਣੀ ਤੋਂ ਉਮੀਦਵਾਰ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨਾਲ ਈਟੀਵੀ ਭਾਰਤ ਕੀਤੀ ਇਕ ਖਾਸ ਗੱਲਬਾਤ ਕੀਤੀ।
'ਅਕਾਲੀ ਦਲ ਭਾਜਪਾ ਦੇਸ਼ ਦੇ ਵੱਖ ਹੋਣ ਨਾਲ ਕਿਸਾਨਾਂ ਦੇ 2 ਗੁੱਟਾਂ ਚ ਵੰਡੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ'
ਜਲੰਧਰ ਛਾਉਣੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਇਸ ਵੇਲੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ।ਇਸੇ ਦੌਰਾਨ ਉਨ੍ਹਾਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਸਾਡੀ ਗੱਲਬਾਤ ਹੋਈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਵੱਖ-ਵੱਖ ਹੋ ਗਏ ਹਨ। ਇਸ ਦੇ ਨਾਲ ਹੀ ਕਿਸਾਨ ਵੀ 2 ਗੁੱਟਾਂ 'ਚ ਵੰਡੇ ਹੋਏ ਹਨ। ਜਿਸ ਦਾ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਸਿੱਧਾ ਫ਼ਾਇਦਾ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਹਿਲੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ, ਜਿਸ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਇਸ ਵੇਲੇ ਕੋਈ ਮਨ ਮੁਟਾਓ ਨਹੀਂ ਹੈ, ਇਸ ਲਈ ਕਾਂਗਰਸ ਪੂਰੀ ਮਜ਼ਬੂਤ ਸਥਿਤੀ ਵਿੱਚ ਖੜੀ ਹੈ।
ਜਲੰਧਰ ਛਾਉਣੀ ਦਾ ਹੋਇਆ ਪੂਰਾ ਵਿਕਾਸ, ਵਿਰੋਧੀ ਕਰ ਰਹੇ ਨੇ ਬਦਨਾਮ
ਜਲੰਧਰ ਛਾਉਣੀ ਹਲਕੇ ਤੋਂ ਜਿੱਤ ਕੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਬਣੇ ਪਰਗਟ ਸਿੰਘ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਹਲਕੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਗਈ। ਵਿਰੋਧੀਆਂ ਵੱਲੋਂ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲੰਧਰ ਛਾਉਣੀ ਇਲਾਕੇ ਦੇ ਕੁਝ ਪਿੰਡਾਂ ਵਿੱਚ ਹੁਣ ਵੀ ਬਣ ਰਹੀਆਂ ਸੜਕਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਛਾਉਣੀ ਦੇ ਆਲੇ-ਦੁਆਲੇ ਕੀ ਅਜਿਹੇ ਪਿੰਡ ਸਨ, ਜਿਨ੍ਹਾਂ ਦੀਆਂ ਸੜਕਾਂ ਬਣੀਆਂ ਸੀ ਪਰ ਉਸ ਤੋਂ ਪਹਿਲੇ ਉੱਥੇ ਸੀਵਰੇਜ ਵੀ ਪੈਣਾ ਸੀ। ਇਸ ਕਰਕੇ ਸੀਵਰੇਜ ਪੈਣ ਤੋਂ ਬਾਅਦ ਇਨ੍ਹਾਂ ਸੜਕਾਂ ਦਾ ਕੰਮ ਚੋਣ ਜ਼ਾਬਤੇ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜਲੰਧਰ ਛਾਉਣੀ ਹਲਕੇ ਦੇ ਤਕਰੀਬਨ 11 ਪਿੰਡਾਂ ਦੇ ਸੀਵਰੇਜ ਵਿੱਚ 6 ਮਹੀਨੇ ਦੀ ਦੇਰੀ ਜ਼ਰੂਰ ਹੋਈ ਪਰ ਇਹ ਕੰਮ ਪੂਰੀ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ 11 ਪਿੰਡਾਂ ਲਈ ਉਹਨਾਂ ਨੇ 150 ਕਰੋੜ ਰੁਪਏ ਪਾਸ ਕਰਾਇਆ ਸੀ। ਜਿਸ ਨਾਲ ਇਹ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਦਾ ਕੰਮ 99 ਪ੍ਰਤੀਸ਼ਤ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ਵਿੱਚ ਕੁਝ ਕਮੀਆਂ ਹੈਗੀਆਂ ਨੇ ਜਿਨ੍ਹਾਂ ਕਰਕੇ ਇਹ ਹੋ ਜਾਂਦਾ ਹੈ ਪਰ ਸ਼ਹਿਰੀ ਇਲਾਕਿਆਂ ਵਿੱਚ ਲਿਆਂਦੇ ਗਏ ਇਹ 11 ਪਿੰਡਾਂ ਦਾ ਵਿਕਾਸ ਸਭ ਤੋਂ ਜ਼ਿਆਦਾ ਹੋਇਆ ਹੈ ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਪਾਣੀ ਸੜਕਾਂ ਦਾ ਪੂਰਾ ਇੰਤਜ਼ਾਮ ਹੋ ਚੁੱਕਿਆ ਹੈ।