ਜਲੰਧਰ: ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ ਹੀ ਲੋਕਾਂ ਦੇ ਕੰਮ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ। ਪਹਿਲਾਂ ਲੋਕ ਬਾਜ਼ਾਰਾਂ ਵਿੱਚ ਜਾ ਕੇ ਸਾਮਾਨ ਖ਼ਰੀਦਿਆ ਕਰਦੇ ਸੀ ਪਰ ਅੱਜ-ਕੱਲ੍ਹ ਲੋਕ ਜ਼ਿਆਦਾਤਰ ਆਨਲਾਈਨ ਸਾਮਾਨ ਖਰੀਦਦੇ ਹਨ। ਇਸ ਕਾਰਨ ਠੱਗੀ ਅਤੇ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। ਆਨਲਾਈਨ ਠੱਗੀ ਦੇ ਮਾਮਲਿਆਂ ਨੂੰ ਘਟਾਉਣ ਅਤੇ ਉਨ੍ਹਾਂ ਵਿਰੁੱਧ ਖ਼ਪਤਕਾਰਾਂ ਨੂੰ ਆਵਾਜ਼ ਚੁੱਕਣ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਲਿਆਂਦਾ ਗਿਆ। ਹਰ ਸਾਲ 15 ਮਾਰਚ ਨੂੰ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ ਮਨਾਇਆ ਜਾਂਦਾ ਹੈ। ਇਸ ਵਿੱਚ ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕੀਤਾ ਜਾਂਦਾ ਹੈ। ਜੇਕਰ ਕੋਈ ਵਿਕਰੇਤਾ ਕਿਸੇ ਖ਼ਪਤਕਾਰ ਨਾਲ ਠੱਗੀ ਜਾਂ ਕਿਸੀ ਵੀ ਤਰ੍ਹਾਂ ਦਾ ਧੋਖਾ ਕਰਦਾ ਹੈ ਅਤੇ ਉਹ ਇਸ ਸਬੰਧੀ ਕਿਵੇਂ ਕਾਨੂੰਨੀ ਸਹਾਇਤਾ ਲੈ ਕੇ ਆਪਣੇ ਹੱਕ ਦੀ ਲੜਾਈ ਲੜ ਸਕਦੇ ਹਨ।
ਪਹਿਲਾ ਮਾਮਲਾ
ਜਲੰਧਰ ਦੀ ਇੱਕ ਖ਼ਪਤਕਾਰ ਮੇਹਰ ਸੱਚਦੇਵਾ ਵੀ ਆਨਲਾਈਨ ਠੱਗੀ ਦੀ ਸ਼ਿਕਾਰ ਬਣੀ ਸੀ। ਮੇਹਰ ਸਚਦੇਵਾ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਉਸ ਨੇ ਆਪਣੇ ਦੋਸਤਾਂ ਦੇ ਨਾਲ ਆਪਣੀ ਸਹੇਲੀ ਦੀ ਬਰਥ ਡੇ ਪਾਰਟੀ ਕਰਨੀ ਸੀ ਜਿਸ ਵਿੱਚ ਉਸ ਨੇ ਆਨਲਾਈਨ ਜ਼ੋਮੈਟੋ ਕੰਪਨੀ ਤੋਂ ਪੀਜ਼ਾ ਆਰਡਰ ਕੀਤਾ ਜਿਸ ਦੀ ਕੀਮਤ 1150 ਰੁਪਏ ਸੀ ਜੋ ਉਸ ਨੇ ਆਪਣੇ ਡੈਬਿਟ ਕਾਰਡ ਤੋਂ ਪੇਮੈਂਟ ਕਰ ਦਿੱਤੀ ਸੀ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਆਰਡਰ ਨਹੀਂ ਆਇਆ, ਜਿਸ ਉਤੇ ਉਸ ਨੇ ਕਈ ਫੋਨ ਕੀਤੇ ਪਰ ਉਸ ਨੂੰ ਕੋਈ ਜਵਾਬ ਨਹੀਂ ਆਇਆ।
ਕੁਝ ਦਿਨ ਬਾਅਦ ਹੀ ਉਸ ਨੂੰ ਕਈ ਫੋਨ ਆਉਣ ਲੱਗ ਗਏ, ਜਿਸ ਵਿੱਚ ਉਸ ਦੇ ਕਾਰਡ ਦਾ ਨੰਬਰ ਪੁੱਛਿਆ ਗਿਆ। ਜਾਗਰੂਕ ਹੋਣ ਦੇ ਨਾਤੇ ਉਸ ਨੇ ਆਪਣੇ ਏਟੀਐਮ ਕਾਰਡ ਦੇ ਕੋਈ ਵੀ ਡਿਜਿਟ ਨਹੀਂ ਦੱਸਿਆ। ਅਜਿਹਾ ਹੋਣ ਤੋਂ ਬਾਅਦ ਉਸ ਨੇ ਇਸ ਸਬੰਧੀ ਕੰਪਨੀ ਦੇ ਖ਼ਿਲਾਫ਼ ਲੀਗਲ ਨੋਟਿਸ ਫਾਈਲ ਕੀਤਾ ਸੀ ਜਿਸ ਤੋਂ ਬਾਅਦ ਅਤੇ ਕੰਜ਼ਿਊਮਰ ਕੋਰਟ ਵਿੱਚ ਇਸ ਸਬੰਧੀ ਕੇਸ ਦਰਜ ਕਰਵਾਇਆ ਅਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੱਕ ਵਿਚ ਕੋਟ ਜ਼ਰੂਰ ਫ਼ੈਸਲਾ ਦੇਵੇਗੀ।
ਦੂਜਾ ਮਾਮਲਾ
ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਗੋਬਿੰਦਗੜ੍ਹ ਦੇ ਮੁਹੱਲੇ ਵਿੱਚ ਰਹਿਣ ਵਾਲੇ ਸਾਹਿਲ ਦੇ ਨਾਲ ਹੋਇਆ ਜਿਸ ਨੇ ਐਮਾਜ਼ੋਨ ਤੋਂ ਆਨਲਾਈਨ ਆਈ ਫੋਨ ਆਰਡਰ ਕੀਤਾ ਸੀ ਅਤੇ ਜਦੋਂ ਉਸ ਦਾ ਆਰਡਰ ਘਰ ਪਹੁੰਚਿਆ ਅਤੇ ਉਸ ਨੇ ਉਸ ਬੋਕਸ ਨੂੰ ਅਨਬਾਕਸ ਕਰਦੇ ਹੋਏ ਵੀਡੀਓ ਬਣਾਈ ਅਤੇ ਉਸ ਦੇ ਵਿੱਚੋਂ ਆਈਫੋਨ ਨਹੀਂ ਨਿਕਲਿਆ ਜਿਸ ਤੋਂ ਬਾਅਦ ਉਸਨੇ ਕੰਪਨੀ ਵਾਲਿਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪਰ ਕੰਪਨੀ ਇਸ ਗੱਲ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਇਸ ਉੱਤੇ ਕੰਪਨੀ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਤੁਹਾਡਾ ਆਰਡਰ ਤੁਹਾਨੂੰ ਦੇ ਦਿੱਤਾ ਗਿਆ ਹੈ ਅਤੇ ਹੁਣ ਇਸ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਹੈ ਜਿਸ ਤੋਂ ਬਾਅਦ ਸਾਹਿਲ ਨੇ ਇਸ ਸਬੰਧੀ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਕੰਪਨੀ ਵਾਲਿਆਂ ਨੂੰ ਦੱਸਿਆ ਗਿਆ ਜਿਸਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਸਾਹਿਲ ਦੀ ਪੇਮੇਂਟ ਨੂੰ ਰੀਫੰਡ ਕਰ ਦਿੱਤਾ ਗਿਆ।