ਜਲੰਧਰ : ਸ਼ਾਹਕੋਟ ਵਿਖੇ ਡਿਊਟੀ ਕਰਨ ਵਾਲੇ ਹਰਪ੍ਰੀਤ ਸਿੰਘ ਵਾਸੀ ਕਪੂਰਥਲਾ ਬਤੌਰ ਕਾਂਸਟੇਬਲ ਤਾਇਨਾਤ ਸੀ। ਅਚਾਨਕ ਉਸ ਦੀ ਡਿਊਟੀ ਰਾਈਫਲ ਵਿਚੋਂ ਗੋਲੀ ਚੱਲਣ ਨਾਲ ਉਹ ਖ਼ੁਦ ਹੀ ਜ਼ਖ਼ਮੀ ਹੋ ਗਿਆ। ਜਿਸਨੂੰ ਸ਼ਾਹਕੋਟ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੁੰਦੀ ਦੇਖ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਸਿਪਾਹੀ ਦੀ ਆਪਣੀ ਹੀ ਬੰਦੂਕ ਬਣੀ ਮੌਤ ਦਾ ਕਾਰਨ - Duty Gun
ਕਹਿੰਦੇ ਹਨ ਕਿ ਮੌਤ ਨੂੰ ਕੋਈ ਵੀ ਨਹੀਂ ਰੋਕ ਸਕਦਾ, ਚਾਹੇ ਕਾਰਨ ਕੋਈ ਵੀ ਹੋਵੇ। ਡਿਊਟੀ 'ਤੇ ਤਾਇਨਾਤ ਸਿਪਾਹੀ ਹਰਪ੍ਰੀਤ ਸਿੰਘ ਜਦੋਂ ਡਿਊਟੀ ਆਇਆ ਤਾਂ ਚੈਕਿੰਗ ਦੌਰਾਨ ਉਸ ਦੀ ਆਪਣੀ ਬੰਦੂਕ ਹੀ ਉਸ ਦੀ ਮੌਤ ਦਾ ਕਾਰਨ ਬਣ ਗਈ।
ਫ਼ੋਟੋ।
ਸ਼ਾਹਕੋਟ ਦੇ ਡੀਐੱਸਪੀ ਲਖਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ ਕਾਂਸਟੇਬਲ ਕਾਵਾਂ ਵਾਲੇ ਪੱਤਣ ਵਿਖੇ ਆਪਣੀ ਡਿਊਟੀ ਕਰ ਰਿਹਾ ਸੀ ਅਤੇ ਜਦੋਂ ਡਿਊਟੀ 'ਤੇ ਆਉਣ ਤੋਂ ਪਹਿਲਾ ਉਹ ਆਪਣੀ ਬੰਦੂਕ ਦੀ ਜਾਂਚ ਕਰਨ ਲੱਗਾ ਤਾਂ ਅਚਾਨਕ ਉਸ ਦੀ ਡਿਊਟੀ ਵਾਲੀ ਬੰਦੂਕ ਵਿਚੋਂ ਗੋਲੀ ਚੱਲ ਕੇ ਉਸ ਦੇ ਆਪ ਹੀ ਛਾਤੀ ਵਿੱਚ ਵੱਜੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ 172 ਦੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਹਰਪ੍ਰੀਤ ਦੀ ਲਾਸ਼ ਨੂੰ ਸਿਵਲ ਹਾਸਪਾਤਲ ਵਿੱਚ ਮੁਰਦਾਘਰ ਵਿਖੇ ਪੋਸਟਮਾਰਟਮ ਲਈ ਰੱਖਿਆ ਹੋਇਆ ਹੈ।