ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਦੀ ਤੀਜੀ ਲਹਿਰ ਤੋਂ ਨਿਪਟਣ ਦੇ ਲਈ ਕੀ-ਕੀ ਤਿਆਰੀਆਂ ਚੱਲ ਰਹੀਆਂ ਹਨ। ਇਸ ਬਾਰੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਸੀਮਾ (Medical Superintendent Dr. Range) ਨੇ ਦੱਸਿਆ ਕਿ ਜਦੋਂ ਕਰੋਨਾ ਦੀ ਲਹਿਰ ਆਈ ਤਾਂ ਅੰਡਰ ਪੀਐਮ ਕੇਅਰ (Under PM Care) ਵੱਲੋਂ ਪੰਦਰਾਂ ਵੈਂਟੀਲੇਟਰ (Ventilator) ਆਏ ਸਨ। ਜਿਨ੍ਹਾਂ ਵਿਚੋਂ ਸਾਰੇ ਹੀ ਵੈਂਟੀਲੇਟਰਾਂ ਨੂੰ ਉਪਯੋਗ ਵਿੱਚ ਲਾਇਆ ਗਿਆ ਸੀ ਅਤੇ ਜਦੋਂ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਈ ਸੀ ਤਾਂ ਇਨ੍ਹਾਂ ਵੈਂਟੀਲੇਟਰਾਂ (Ventilator) ਤੋਂ ਲਗਪਗ 1500 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲ 284 L 2 ਦੇ ਬੈੱਡ ਹਨ ਅਤੇ 56 L 3 ਦੇ ਬੈੱਡ ਹਨ ਅਤੇ ਤੀਜੀ ਕਰੋਨਾ ਦੀ ਲਹਿਰ ਨੂੰ ਦੇਖਦੇ ਹੋਏ 12 ਹੋਰ ਨਵੇਂ ਬੈੱਡ ਬਣਵਾਏ ਜਾ ਰਹੇ ਹਨ ਅਤੇ 30 ਬੈੱਡ ਅਪਾਤਕਾਲੀਨ ਕੋਰੋਨਾ ਮਰੀਜ਼ਾਂ (Emergency corona patients) ਦੇ ਲਈ ਰੱਖੇ ਹੋਏ ਹਨ ਅਤੇ ਮੌਜੂਦਾ ਉਨ੍ਹਾਂ ਦੇ ਕੋਲ ਹੁਣ ਤਕ 32 ਵਰਕਿੰਗ ਵੈਂਟੀਲੇਟਰ (Working ventilator)102 ਆਕਸੀਜਨ ਕੰਸੇਨਟ੍ਰੇਟਰ (Oxygen concentrator) ਅਤੇ 700 ਐੱਲ. ਪੀ. ਐਮ. ਦਾ ਇਕ ਆਕਸੀਜਨ ਪਲਾਂਟ ਵੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ 1000 ਐਲ. ਪੀ. ਐੱਨ ਦਾ ਪਲਾਂਟ ਵੀ ਸੈਕਸ਼ਨ ਹੋਇਆ ਹੈ ਜੋ ਕਿ ਕੁਝ ਦਿਨਾਂ ਵਿੱਚ ਹੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ 10.000 ਲਿਟਰ ਦਾ ਲਿਕਵਿਡ ਮੈਡੀਕਲ ਆਕਸੀਜਨ ਟੈਂਕ ਵੀ ਦਿੱਤਾ ਹੋਇਆ ਹੈ ਜਿਸ ਦਾ ਕੰਮ ਹਾਲੇ ਚੱਲ ਰਿਹਾ ਹੈ।