ਜਲੰਧਰ: ਮਹਿੰਗਾਈ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਮਹਿਲਾ ਸ਼ਹਿਰੀ ਵਿੰਗ ਨੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦਾ ਘਿਰਾਉ ਕੀਤਾ। ਕਾਂਗਰਸ ਮਹਿਲਾ ਵਿੰਗ ਨੇ ਜ਼ਿਲ੍ਹਾ ਪ੍ਰਧਾਨ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਕੇਂਦਰ ਖਿਲਾਫ਼ ਪ੍ਰਦਰਸ਼ਨ ਕੀਤਾ।
ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਕਾਂਗਰਸ ਮਹਿਲਾ ਵਿੰਗ ਨੇ ਮਨੋਰੰਜਨ ਕਾਲਿਆਂ ਨੂੰ ਭੇਂਟ ਕੀਤੀ ਸਬਜ਼ੀਆਂ ਦੀ ਟੋਕਰੀ
ਕੇਂਦਰ 'ਤੇ ਮਹਿੰਗਾਈ ਵਧਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਮਹਿਲਾ ਵਿੰਗ ਨੇ ਭਾਜਪਾ ਆਗੂ ਮਨੋਰੰਜਨ ਕਾਲਿਆਂ ਨੂੰ ਸਬਜ਼ੀਆਂ ਦੀ ਟੋਕਰੀ ਭੇਂਟ ਕਰਕੇ ਰੋਸ ਪ੍ਰਗਟਾਵਾ ਕੀਤਾ।
ਵਿੰਗ ਨੇ ਸਾਬਕਾ ਮੰਤਰੀ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਸਬਜ਼ੀਆਂ ਦੇ ਕੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਮਹਿਲਾ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿਨੋਂ ਦਿਨ ਮਹਿੰਗਾਈ ਵਧਾ ਰਹੀ ਹੈ, ਜਿਸ ਦਾ ਮਾੜਾ ਅਸਰ ਆਮ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਰੇਟ ਇੰਨੇ ਵੱਧ ਗਏ ਹਨ ਕਿ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਜਸਨੀਨ ਸੇਠੀ ਨੇ ਕਿਹਾ ਕਿ ਇੱਕ ਪਾਸੇ ਆਮ ਲੋਕਾਂ ਤੇ ਕੋਰੋਨਾ ਵਾਇਰਸ ਦੀ ਮਾਰ ਪੈ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਮਹਿੰਗਾਈ ਦੇ ਔਖੇ ਸਮੇਂ ਵਿੱਚ ਰੇਟਾਂ ਵਿੱਚ ਲਗਾਤਾਰ ਇਜਾਫਾ ਕਰ ਕੇ ਗਰੀਬ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ।