ਜਲੰਧਰ: ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਦਾ ਗੁੱਸਾ ਉਸ ਸਮੇਂ ਬਾਹਰ ਆਇਆ ਜਦੋਂ ਪਾਰਟੀ ਨੇ ਸੀਟ ਸੰਤੋਖ ਸਿੰਘ ਚੌਧਰੀ ਨੂੰ ਦਿੱਤੀ। ਦੂਜੇ ਪਾਸੇ, ਜਲੰਧਰ ਲੋਕਸਭਾ (ਰਿਜ਼ਰਵ) ਤੋ ਕਾਂਗਰਸ ਦੀ ਟਿਕਟ 'ਤੇ ਦੁਬਾਰਾ ਮੈਦਾਨ 'ਚ ਉਤਰੇ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਕੇਪੀ ਸੀਨੀਅਰ ਹਨ, ਨਾਲ ਚਲਾਂਗੇ।
ਕਾਂਗਰਸ ਪਾਰਟੀ ਨੇ ਮੇਰਾ ਰਾਜਨੀਤਕ ਕਤਲ ਕੀਤਾ ਹੈ: ਕੇਪੀ - ਜਲੰਧਰ
ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਦਾ ਗੁੱਸਾ ਆਇਆ ਬਾਹਰ। ਬੋਲੇ ਉਨ੍ਹਾਂ ਦੀਆਂ 2 ਪੁਸ਼ਤਾਂ ਨੇ ਕਾਂਗਰਸ ਪਾਰਟੀ ਦੀ ਕੀਤੀ ਹੈ ਸੇਵਾ। ਇਸ ਵਾਰ ਟਿਕਟ ਨਾ ਦੇਣ 'ਤੇ ਕੀਤਾ ਮੇਰਾ ਰਾਜਨੀਤਕ ਕਤਲ।
ਮਹਿੰਦਰ ਸਿੰਘ ਕੇਪੀ
ਟਿਕਟ ਨਾ ਮਿਲਣ ਤੋਂ ਨਾਰਾਜ਼ ਕੇਪੀ ਨੇ ਕਿਹਾ ਕਿ ਪਾਰਟੀ ਨੇ ਉਸ ਦਾ ਰਾਜਨੀਤਕ ਕਤਲ ਕੀਤਾ ਹੈ ਤੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਮੇਰੇ ਮਨ ਵਿੱਚ ਗੁੱਸਾ ਵੀ ਹੈ ਤੇ ਨਾਰਾਜ਼ਗੀ ਵੀ ਹੈ ਪਰ ਜਿਸ ਨੂੰ ਪਾਰਟੀ ਨੇ ਮਾਰ ਹੀ ਦਿੱਤਾ ਹੈ ਤਾਂ ਮਰਿਆ ਹੋਇਆ ਬੰਦਾ ਕੀ ਕਰ ਸਕਦਾ ਹੈ।
ਜਲੰਧਰ ਤੋਂ ਆਜ਼ਾਦ ਚੋਣਾਂ ਲੜ੍ਹਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਲੈ ਕੇ ਸਮਰਥਕਾਂ ਵਿੱਚ ਬਹੁਤ ਗੁੱਸਾ ਹੈ ਅਤੇ ਸਮਰਥਕ ਇਸ ਨੂੰ ਲੈ ਕੇ ਫ਼ੈਸਲਾ ਕਰਨਗੇ। ਸਾਰੇ ਮਿਲ ਕੇ ਜੋ ਤੈਅ ਕਰਨਗੇ, ਉਹ ਹੀ ਹੋਵੇਗਾ।