ਪੰਜਾਬ

punjab

ETV Bharat / state

ਜਲੰਧਰ ਵਿੱਚ ਇਹ ਨੇ ਕਾਂਗਰਸ ਦੇ ਉਮੀਦਵਾਰ

ਪੰਜਾਬ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 8 ਉਪਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ 8 ਸੀਟਾਂ ਵਿਚੋਂ 7 ਸੀਟਾਂ ਉਪਰ ਕਾਂਗਰਸ ਵੱਲੋਂ ਆਪਣੇ ਪੁਰਾਣੇ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਗਈ ਹੈ ਜਦਕਿ ਆਦਮਪੁਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ।

ਜਲੰਧਰ ਵਿੱਚ ਇਹ ਨੇ ਕਾਂਗਰਸ ਦੇ ਉਮੀਦਵਾਰ
ਜਲੰਧਰ ਵਿੱਚ ਇਹ ਨੇ ਕਾਂਗਰਸ ਦੇ ਉਮੀਦਵਾਰ

By

Published : Jan 16, 2022, 5:21 PM IST

ਜਲੰਧਰ: ਪੰਜਾਬ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 8 ਉਪਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ 8 ਸੀਟਾਂ ਵਿਚੋਂ 7 ਸੀਟਾਂ ਉਪਰ ਕਾਂਗਰਸ ਵੱਲੋਂ ਆਪਣੇ ਪੁਰਾਣੇ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਗਈ ਹੈ ਜਦਕਿ ਆਦਮਪੁਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਿਲਹਾਲ ਕਾਂਗਰਸ ਵੱਲੋਂ ਨਕੋਦਰ ਵਿਧਾਨ ਸਭਾ ਹਲਕੇ ਉੱਤੇ ਆਪਣਾ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਗਿਆ ਹੈ।

ਜਲੰਧਰ ਛਾਉਣੀ ਤੋਂ ਪਰਗਟ ਸਿੰਘ

ਇਨ੍ਹਾਂ 8 ਉਮੀਦਵਾਰਾਂ ਵਿਚੋਂ ਇੱਕ ਜਲੰਧਰ ਛਾਉਣੀ ਤੋਂ ਪਿਛਲੀ ਵਾਰ ਚੋਣਾਂ ਜਿੱਤ ਕੇ ਵਿਧਾਇਕ ਬਣੇ ਪਰਗਟ ਸਿੰਘ ਪੰਜਾਬ ਸਰਕਾਰ ਵਿੱਚ ਖੇਡ ਅਤੇ ਸਿੱਖਿਆ ਮੰਤਰੀ ਅਰਜੁਨ ਐਵਾਰਡੀ ਪਰਗਟ ਸਿੰਘ ਹਾਕੀ ਓਲੰਪੀਅਨ ਵਹਿ ਚੁੱਕੇ ਹਨ ਅਤੇ ਪੰਜਾਬ ਪੁਲਿਸ ਵਿੱਚ ਬਤੌਰ ਅਫ਼ਸਰ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਪੰਜਾਬ ਦੇ ਸਪੋਰਟਸ ਮਹਿਕਮੇ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਪਰਗਟ ਸਿੰਘ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਅਕਾਲੀ ਦਲ ਤੋਂ ਕੀਤੀ ਸੀ। ਉਨ੍ਹਾਂ ਨੇ ਅਕਾਲੀ ਦਲ ਵੱਲੋਂ 2012 ਵਿੱਚ ਚੋਣਾਂ ਲੜੀਆਂ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ, ਪਰ ਇਸ ਤੋਂ ਬਾਅਦ 2016 ਵਿੱਚ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਹੱਥ ਫੜਦੇ ਹੋਏ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਈ ਗਈ ਪਾਰਟੀ ਆਵਾਜ਼ ਏ ਪੰਜਾਬ ਦਾ ਹਿੱਸਾ ਬਣੇ।

ਪਰਗਟ ਸਿੰਘ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨਾਲ

ਇਸ ਤੋਂ ਬਾਅਦ 2017 ਵਿੱਚ ਪਰਗਟ ਸਿੰਘ ਕਾਂਗਰਸ ਵੱਲੋਂ ਜਲੰਧਰ ਛਾਉਣੀ ਤੋਂ ਚੋਣਾਂ ਲੜਦੇ ਹੋਏ ਆਪਣੇ ਵਿਰੋਧੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਹਰਾ ਕੇ ਇੱਥੋਂ ਵਿਧਾਇਕ ਬਣੇ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਸਾਢੇ 4 ਸਾਲ ਬੀਤਣ ਤੋਂ ਬਾਅਦ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਾਇਆ ਗਿਆ ਤਾਂ ਇਸ ਦੇ ਨਾਲ ਹੀ ਪਰਗਟ ਸਿੰਘ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਬਣਾਏ ਗਏ। ਅੱਜ ਇੱਕ ਵਾਰ ਫੇਰ ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਰ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨਾਲ ਹੈ ਜੋ ਪਰਗਟ ਸਿੰਘ ਨੂੰ ਇੱਕ ਕੜੀ ਟੱਕਰ ਦੇ ਸਕਦੇ ਹਨ

ਜਲੰਧਰ ਸੈਂਟਰਲ ਹਲਕੇ ਤੋਂ ਰਾਜਿੰਦਰ ਬੇਰੀ

ਜਲੰਧਰ ਸੈਂਟਰਲ ਹਲਕੇ ਤੋਂ 2017 ਵਿੱਚ ਰਾਜਿੰਦਰ ਬੇਰੀ ਨੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜਦੇ ਹੋਏ ਆਪਣੇ ਵਿਰੋਧੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਰਾਜਿੰਦਰ ਬੇਰੀ ਜੋ ਕਿ ਇਸ ਤੋਂ ਪਹਿਲੇ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ ਦੇ ਪਾਰਸ਼ਦ ਹੁੰਦੇ ਸੀ ਅਤੇ ਪਿਛਲੀ ਵਾਰ ਪਹਿਲੀ ਵਾਰ ਉਹ ਕਾਂਗਰਸ ਵੱਲੋਂ ਵਿਧਾਇਕ ਚੁਣੇ ਗਏ। ਇਸ ਵਾਰ ਫਿਰ ਕਾਂਗਰਸ ਨੇ ਰਾਜਿੰਦਰ ਬੇਰੀ ਉੱਪਰ ਆਪਣਾ ਦਾਅ ਖੇਡਿਆ ਹੈ, ਪਰ ਵਜਿੰਦਰ ਬੇਰੀ ਦੀਆਂ ਮੁਸ਼ਕਿਲਾਂ ਇਹ ਨੇ ਕਿ ਰਜਿੰਦਰ ਬੇਰੀ ਦੇ ਸਾਹਮਣੇ ਜੇ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਆ ਜਾਂਦੇ ਨੇ ਤਾਂ ਰਜਿੰਦਰ ਬੇਰੀ ਲਈ ਇਕ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ ਇਹੀ ਨਹੀਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਿਲ ਅਮਨ ਅਰੋੜਾ ਅਤੇ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਵੀ ਰਜਿੰਦਰ ਬੇਰੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਕਿਉਂਕਿ ਰਾਜਿੰਦਰ ਬੇਰੀ ਦੇ ਖ਼ਿਲਾਫ਼ ਖ਼ੁਦ ਉਨ੍ਹਾਂ ਦੇ ਆਪਣੇ ਕਾਂਗਰਸੀ ਲੀਡਰ ਅਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਵੀ ਬਗ਼ਾਵਤ ਕਰਦੇ ਹੋਏ ਨਜ਼ਰ ਆ ਰਹੇ ਹਨ। ਜਗਦੀਸ਼ ਰਾਜਾ ਅਤੇ ਉਨ੍ਹਾਂ ਦੇ ਸਾਥੀ ਤਾਂ ਹਾਈਕਮਾਨ ਨੂੰ ਇਸ ਸੀਟ ਰਜਿੰਦਰ ਬੇਰੀ ਕੋਲੋਂ ਲੈ ਕੇ ਕਿਸੇ ਹੋਰ ਨੂੰ ਦੇਣ ਦੀ ਗੁਜ਼ਾਰਿਸ਼ ਤੱਕ ਦਾ ਮਨ ਬਣਾ ਚੁੱਕੇ ਹਨ। ਫਿਲਹਾਲ ਹੁਣ ਇਹ ਦੇਖਣਾ ਹੈ ਕਿ ਰਾਜਿੰਦਰ ਬੇਰੀ ਇਨ੍ਹਾਂ ਸਾਰੀਆਂ ਮੁਸ਼ਕਲਾਂ ਤੋਂ ਕਿੱਦਾਂ ਬਾਹਰ ਨਿਕਲਦੇ ਹਨ।

ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ

ਜਲੰਧਰ ਦਾ ਜਲੰਧਰ ਵੈਸਟ ਹਲਕਾ ਭਾਜਪਾ ਦਾ ਗੜ੍ਹ ਰਿਹਾ ਹੈ, ਇਸ ਹਲਕੇ ਵਿੱਚ ਕਈ ਵਾਰ ਭਾਜਪਾ ਦੇ ਉਮੀਦਵਾਰ ਭਗਤ ਚੂਨੀ ਲਾਲ ਜਿੱਤ ਕੇ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਜਲੰਧਰ ਦੇ ਇਸ ਹਲਕੇ ਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ, ਪਰ ਪਿਛਲੀ ਵਾਰ ਸੁਸ਼ੀਲ ਕੁਮਾਰ ਰਿੰਕੂ ਰਹੇ ਕਾਂਗਰਸ ਵੱਲੋਂ ਚੋਣਾਂ ਲੜਦੇ ਹੋਏ ਜਲੰਧਰ ਵੈਸਟ ਹਲਕੇ ਵਿਚ ਆਪਣੀ ਜਿੱਤ ਹਾਸਿਲ ਕੀਤੀ। ਸੁਸ਼ੀਲ ਰਿੰਕੂ ਵੀ ਪਹਿਲੇ ਇਸੇ ਇਲਾਕੇ ਤੋਂ ਪਾਰਸਲ ਰਹਿ ਚੁੱਕੇ ਹਨ। ਉਨ੍ਹਾਂ ਨੇ 2017 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸੀ ਅਤੇ ਜਿੱਤ ਹਾਸਿਲ ਕੀਤੀ ਸੀ। ਸੁਸ਼ੀਲ ਰਿੰਕੂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਖਾਸਮ ਖਾਸ ਮੰਨਿਆ ਜਾਂਦਾ ਹੈ। ਕਾਂਗਰਸ ਵੱਲੋਂ ਟਿਕਟਾਂ ਅਨਾਊਂਸ ਨਾ ਹੋਣ ਵੇਲੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਟਿਕਟ ਸੁਸ਼ੀਲ ਰਿੰਕੂ ਨੂੰ ਸ਼ਾਇਦ ਨਾ ਮਿਲੇ, ਪਰ ਕਾਂਗਰਸ ਵੱਲੋਂ ਇੱਕ ਵਾਰ ਫੇਰ ਸੁਸ਼ੀਲ ਰਿੰਕੂ ਦੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ ਇੱਥੋਂ ਆਪਣਾ ਉਮੀਦਵਾਰ ਚੁਣਿਆ ਗਿਆ ਹੈ। ਜਲੰਧਰ ਵੈਸਟ ਹਲਕੇ ਵਿਚ ਸੁਸ਼ੀਲ ਰਿੰਕੂ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਰਾਤੋ ਰਾਤ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸ਼ੀਤਲ ਅੰਗੂਰਾਲ ਅਤੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ BSP ਦੇ ਉਮੀਦਵਾਰ ਅਨਿਲ ਕੁਮਾਰ ਵੀ ਚੋਣਾਂ ਲੜ ਰਹੇ ਹਨ। ਇਸ ਸੀਟ ਉਪਰ ਹੁਣ ਦੇਖਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਕਿਉਂਕਿ ਇਸ ਸੀਟ ਉਪਰ ਅਹਿਮ ਟੱਕਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚ ਹੀ ਰਹਿਣ ਵਾਲੀ ਹੈ।

ਜਲੰਧਰ ਨੌਰਥ ਤੋਂ ਅਵਤਾਰ ਸਿੰਘ ਹੈਨਰੀ ਜੂਨੀਅਰ

ਜਲੰਧਰ ਨੌਰਥ ਤੋਂ ਅਵਤਾਰ ਸਿੰਘ ਹੈਨਰੀ ਜੂਨੀਅਰ 2017 ਵਿੱਚ ਉਦੋਂ ਪਹਿਲੀ ਵਾਰ ਚੋਣ ਲੜੇ ਸੀ ਜਦ ਇਸ ਸੀਟ ਉਪਰ ਉਨ੍ਹਾਂ ਦੇ ਪਿਤਾ ਅਵਤਾਰ ਹੈਨਰੀ ਦੀ ਵੋਟ ਕੱਟੇ ਜਾਣ ਕਰਕੇ ਉਨ੍ਹਾਂ ਨੂੰ ਇਹ ਸੀਟ ਨਹੀਂ ਦਿੱਤੀ ਜਾ ਸਕੀ ਸੀ। ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਵੱਲੋਂ ਇਹ ਸੀਟ ਅਵਤਾਰ ਹੈਨਰੀ ਦੇ ਬੇਟੇ ਅਵਤਾਰ ਸਿੰਘ ਹੈਨਰੀ ਜੂਨੀਅਰ ਨੂੰ ਦੇ ਦਿੱਤੀ ਗਈ ਸੀ। ਅਵਤਾਰ ਹੈਨਰੀ ਜੂਨੀਅਰ ਦੇ ਖ਼ਿਲਾਫ਼ 2017 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇ ਡੀ ਭੰਡਾਰੀ ਨੇ ਚੋਣਾਂ ਲੜੀਆਂ ਸਨ ਪਰ ਉਹ ਇਹ ਚੋਣਾਂ ਹਾਰ ਗਏ। ਜਦਕਿ ਇਸ ਤੋਂ ਪਹਿਲੇ 2012 ਦੀ ਅਕਾਲੀ ਭਾਜਪਾ ਸਰਕਾਰ ਵਿੱਚ ਕਿਹੜੀ ਭੰਡਾਰੀ ਇਸ ਇਲਾਕੇ ਤੋਂ ਵਿਧਾਇਕ ਸਨ ਅਤੇ ਉਹ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹਿ ਚੁੱਕੇ ਹਨ। ਇਸ ਵਾਰ ਵੀ ਜੇ ਇਸ ਇਲਾਕੇ ਵਿੱਚ ਚੋਣਾਂ ਦੀ ਜੰਗ ਦੀ ਗੱਲ ਕਰੀਏ ਤਾਂ ਇਹ ਜੰਗ ਅਵਤਾਰ ਹੈਨਰੀ ਜੂਨੀਅਰ ਅਤੇ ਬੀਜੇਪੀ ਦੇ ਉਮੀਦਵਾਰ ਵਿੱਚ ਹੋਣ ਵਾਲੀ ਹੈ। ਹਾਲਾਂਕਿ ਇਸ ਸੀਟ ਉਪਰ ਬੀਜੇਪੀ ਨੇ ਹਾਲੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ। ਉਧਰ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਇਹ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇਣ ਤੋਂ ਬਾਅਦ ਆਪਣੇ ਹੀ ਅਕਾਲੀ ਦਲ ਦੇ ਇੱਕ ਪਾਰਸ਼ਦ ਕੁਲਦੀਪ ਸਿੰਘ ਲੁਬਾਣਾ ਨੂੰ ਰਾਤੋਂ-ਰਾਤ ਬਹੁਜਨ ਸਮਾਜ ਪਾਰਟੀ ਜੁਆਇਨ ਕਰਾਂਗੇ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਬਣਾਇਆ ਗਿਆ ਕੀ ਹੈ। ਫਿਲਹਾਲ ਅਵਤਾਰ ਸਿੰਘ ਹੈਨਰੀ ਜੂਨੀਅਰ ਇਸ ਸੀਟ ਦੀ ਲੜਾਈ ਵਿੱਚ ਅੱਗੇ ਚੱਲ ਰਹੇ ਹਨ, ਪਰ ਹੁਣ ਆਉਣ ਵਾਲਾ ਸਮਾਂ ਜਦ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਉਮੀਦਵਾਰ ਘੋਸ਼ਿਤ ਕਰ ਦਿੱਤਾ ਜਾਏਗਾ ਹੀ ਦੱਸੇਗਾ ਕਿ ਇਹ ਸੀਟ ਦੀ ਲੜਾਈ ਦਾ ਅੰਤ ਆਖਿਰ ਕਿਸ ਪਾਸੇ ਹੋਵੇਗਾ।

ਜਲੰਧਰ ਦੇ ਆਦਮਪੁਰ ਹਲਕੇ ਤੋਂ ਸੁਖਵਿੰਦਰ ਕੋਟਲੀ

ਜਲੰਧਰ ਵਿੱਚ ਘੋਸ਼ਿਤ ਕੀਤੇ ਗਏ ਇਨ੍ਹਾਂ ਉਮੀਦਵਾਰਾਂ ਵਿੱਚੋਂ ਸਭ ਤੋਂ ਖ਼ਾਸ ਸੁਖਵਿੰਦਰ ਸਿੰਘ ਕੋਟਲੀ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਚੋਣਾਂ ਦੇ ਐਲਾਨ ਤੋਂ ਪਹਿਲੇ ਆਦਮਪੁਰ ਦੀ ਇਸ ਸੀਟ ਉਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਅਤੇ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਪਰ ਇਸ ਦੇ ਦੂਸਰੇ ਪਾਸੇ ਸੁਖਵਿੰਦਰ ਸਿੰਘ ਕੋਟਲੀ ਜੋ ਕਿ ਬਹੁਜਨ ਸਮਾਜ ਪਾਰਟੀ ਦੇ ਇੱਕ ਅਣਥੱਕ ਆਗੂ ਰਹੇ ਨੇ ਅਤੇ ਹੁਣੇ-ਹੁਣੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਆਏ ਨੇ ਨੂੰ ਇਹ ਸੀਟ ਦੇ ਦਿੱਤੀ ਗਈ। ਸੁਖਵਿੰਦਰ ਸਿੰਘ ਕੋਟਲੀ ਨੂੰ ਇਹ ਟਿਕਟ ਦਿਵਾਉਣ ਲਈ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਂਗਰਸ ਪੰਜਾਬ ਚੋਣ ਪਰਿਵਾਰੀ ਹਰੀਸ਼ ਚੌਧਰੀ ਅਤੇ ਹੋਰ ਕਈ ਆਗੂਆਂ ਵੱਲੋਂ ਅਸਵਸਥ ਦਿੱਤਾ ਗਿਆ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਕੋਟਲੀ ਨੂੰ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰਾਉਣ ਅਤੇ ਟਿਕਟ ਦਿਵਾਉਣ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ।

ਜਲੰਧਰ ਦੇ ਆਦਮਪੁਰ ਹਲਕਾ ਜਿਥੇ ਐਸੀ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ

ਜ਼ਿਕਰਯੋਗ ਹੈ ਕਿ ਜਲੰਧਰ ਦਾ ਆਦਮਪੁਰ ਹਲਕਾ ਜਿਥੇ ਐਸੀ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਇਲਾਕੇ ਵਿੱਚ ਬਹੁਜਨ ਸਮਾਜ ਪਾਰਟੀ ਐਸੀ ਵੋਟ ਹੋਣ ਕਰਕੇ ਆਪਣੇ ਆਪ ਨੂੰ ਚੰਗੀ ਜਗ੍ਹਾ ਤੇ ਗਿਣਦੀ ਹੈ। ਪਰ ਏਸੇ ਵੇਲੇ ਸੁਖਵਿੰਦਰ ਸਿੰਘ ਕੋਟਲੀ ਦਾ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਅਤੇ ਆਦਮਪੁਰ ਵਰਗੀ ਸੀਟ ਤੋਂ ਚੋਣ ਲੜਨਾ ਆਦਮਪੁਰ ਸੀਟ ਉੱਤੇ ਬਾਕੀ ਪਾਰਟੀਆਂ ਲਈ ਇੱਕ ਵੱਡਾ ਝਟਕਾ ਹੈ। ਸੁਖਵਿੰਦਰ ਸਿੰਘ ਕੋਟਲੀ ਦਾ ਸੰਬੰਧ ਇੱਕ ਵੱਡੇ ਰਾਜਨੀਤਕ ਪਰਿਵਾਰ ਤੋਂ ਹੈ। ਜਿਸ ਵਿੱਚ ਉਨ੍ਹਾਂ ਦੇ ਮਾਮਾ ਫਕੀਰ ਚੰਦ ਨੇ ਨਕੋਦਰ ਤੋਂ ਚੋਣਾਂ ਲੜੀਆਂ ਜਦਕਿ ਨਾਨਾ ਦੌਲਤ ਰਾਮ ਜਲੰਧਰ ਨੌਰਥ ਤੋਂ ਚੋਣਾਂ ਲੜ ਚੁੱਕੇ ਹਨ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਕਰੀਬੀ ਵੀ ਰਹਿ ਚੁੱਕੇ ਹਨ . ਹੁਣ ਖੁਦ ਸੁਖਵਿੰਦਰ ਸਿੰਘ ਕੋਟਲੀ ਵੀ 1984 ਤੋਂ ਰਾਜਨੀਤੀ ਵਿੱਚ ਆ ਕੇ ਕਰੀਬ ਤਿੰਨ ਦਹਾਕਿਆਂ ਤੋਂ ਬਹੁਜਨ ਸਮਾਜ ਪਾਰਟੀ ਦੀ ਸੇਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਦੇਸ਼ ਅਧਿਅਕਸ਼ ਵੀ ਰਹਿ ਚੁੱਕੇ ਹਨ।

ਜੇਕਰ ਆਦਮਪੁਰ ਸੀਟ ਦੀ ਗੱਲ ਕਰੀਏ ਤਾਂ ਆਦਮਪੁਰ ਸੀਟ ਤੋਂ ਇਸ ਵੇਲੇ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੂੰ ਇੱਕ ਵਾਰ ਫੇਰ ਆਦਮਪੁਰ ਦੀ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹੋਣ ਸੁਖਵਿੰਦਰ ਕੋਟਲੀ ਨੂੰ ਇਹ ਸੀਟ ਮਿਲਣ ਦੇ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਬੰਧਨ ਹੈ ਅਤੇ ਬਹੁਜਨ ਸਮਾਜ ਪਾਰਟੀ ਦੇ ਇਕ ਇੰਨ੍ਹੇ ਵੱਡੇ ਆਗੂ ਦਾ ਬਹੁਜਨ ਸਮਾਜ ਪਾਰਟੀ ਛੱਡ ਕੇ ਜਾਣਾ ਅਤੇ ਆਦਮਪੁਰ ਵਰਗੀ ਸੀਟ ਤੋਂ ਚੋਣਾਂ ਲੜਨਾ ਜ਼ਾਹਿਦ ਦੀ ਗੱਲ ਹੈ ਕਿ ਅਕਾਲੀ ਦਲ ਲਈ ਹੁਣ ਇਸ ਸੀਟ ਨੂੰ ਲੜਨਾ ਇੰਨਾ ਆਸਾਨ ਨਹੀਂ ਹੋਵੇਗਾ।

ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਸੁਰਿੰਦਰ ਸਿੰਘ ਚੌਧਰੀ

ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਇਸ ਵਾਰ ਕਾਂਗਰਸ ਨੇ ਇਸੇ ਹਲਕੇ ਤੋਂ 2017 ਦੀਆਂ ਵਿਧਾਨਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ ਸੁਰਿੰਦਰ ਸਿੰਘ ਚੌਧਰੀ ਨੂੰ ਦੁਬਾਰਾ ਉਮੀਦਵਾਰ ਬਣਾਇਆ ਹੈ। ਸੁਰਿੰਦਰ ਸਿੰਘ ਚੌਧਰੀ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੂਰਵ ਕੈਬਨਿਟ ਮੰਤਰੀ ਸਵਰਗੀ ਚੌਧਰੀ ਜਗਜੀਤ ਸਿੰਘ ਦੇ ਬੇਟੇ ਹਨ। ਸੁਰਿੰਦਰ ਸਿੰਘ ਚੌਧਰੀ ਨੇ 2017 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਕਰਤਾਰਪੁਰ ਇਲਾਕੇ ਤੋਂ ਵਿਧਾਇਕ ਚੁਣੇ ਗਏ ਸੀ। ਅੱਜ ਸੁਰਿੰਦਰ ਸਿੰਘ ਚੌਧਰੀ ਨੂੰ ਕਾਂਗਰਸ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੀ ਟੱਕਰ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੂਰਵ ਡੀਸੀਪੀ ਬਲਕਾਰ ਸਿੰਘ ਨਾਲ ਹੋਣ ਜਾ ਰਹੀ ਹੈ। ਜਲੰਧਰ ਮੁੱਦਾ ਕਰਤਾਰਪੁਰ ਹਲਕਾ ਉਹ ਹਲਕਾ ਹੈ ਜਿੱਥੇ ਅਰਵਿੰਦ ਕੇਜਰੀਵਾਲ ਨੇ ਆ ਕੇ ਉਨ੍ਹਾਂ ਦੀ ਸਰਕਾਰ ਬਣਨ ਤੇ ਪੰਜਾਬ ਦੀ ਹਰ ਮਹਿਲਾ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਇੱਥੋਂ ਹੀ ਇਸ ਕੰਮ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਸੀ। ਜਲੰਧਰ ਦੇ ਕਰਤਾਰਪੁਰ ਹਲਕੇ ਵਿੱਚ ਚੌਧਰੀ ਸੁਰਿੰਦਰ ਸਿੰਘ ਦੀ ਟੱਕਰ ਬਲਵਿੰਦਰ ਕੁਮਾਰ ਜੋ ਕਿ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਨ ਨਾਲ ਹੈ।

ਜਲੰਧਰ ਦੇ ਸ਼ਾਹਕੋਟ ਹਲਕੇ ਤੋਂ ਹਰਦੇਵ ਸਿੰਘ ਲਾਡੀ

ਜਲੰਧਰ ਦੇ ਸ਼ਾਹਕੋਟ ਹਲਕੇ ਤੋਂ ਵੀ ਕਾਂਗਰਸ ਨੇ ਇਸ ਇਲਾਕੇ ਤੋਂ ਆਪਣੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਹੀ ਫਿਰ ਇਸ ਇਲਾਕੇ ਦੀ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਲਾਡੀ ਇਸ ਇਲਾਕੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੂਰਵ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣਾਂ ਜਿੱਤ ਕੇ ਵਿਧਾਇਕ ਬਣੇ ਸੀ ਅਤੇ ਉਨ੍ਹਾਂ ਨੇ ਅਜੀਤ ਸਿੰਘ ਕੋਹਾੜ ਦੇ ਬੇਟੇ ਮਿਹਰ ਸਿੰਘ ਕੁਹਾੜ ਨੂੰ ਹੀ ਇਨ੍ਹਾਂ ਵੋਟਾਂ ਵਿੱਚ ਹਰਾਇਆ ਸੀ। ਪਰ ਇਸ ਵਾਰ ਉਨ੍ਹਾਂ ਦਾ ਸ਼ਾਹਕੋਟ ਇਲਾਕੇ ਵਿੱਚ ਇਹ ਮੁਕਾਬਲਾ ਅਜੀਤ ਸਿੰਘ ਕੋਹਾੜ ਦੇ ਪੋਤੇ ਬਚਿੱਤਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨਾਲ ਹੈ ਹਾਲਾਂਕਿ ਇਸ ਇਲਾਕੇ ਵਿੱਚ ਇਸ ਵਾਰ ਵੀ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਦਾ ਪੂਰਾ ਜ਼ੋਰ ਹੈ। ਜ਼ਾਹਿਰ ਹੈ ਹਰਦੇਵ ਸਿੰਘ ਲਾਡੀ ਨੂੰ ਹਰਾਉਣ ਵਾਸਤੇ ਬਚਿੱਤਰ ਸਿੰਘ ਅਤੇ ਰਤਨ ਸਿੰਘ ਕਾਕੜ ਕਲਾਂ ਨੂੰ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਫਿਲਹਾਲ ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਹੀ ਇਕ ਐਸਾ ਹਲਕਾ ਹੈ ਜਿਸ ਉੱਪਰ ਅਜੇ ਕਾਂਗਰਸ ਵੱਲੋਂ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਗਿਆ ਹੈ। ਇਸ ਤੋਂ ਪਹਿਲੇ 2017 ਵਿੱਚ ਜਗਬੀਰ ਸਿੰਘ ਬਰਾੜ ਜੋ ਹੁਣ ਅਕਾਲੀ ਦਲ ਵੱਲੋਂ ਜਲੰਧਰ ਛਾਉਣੀ ਦੀ ਸੀਟ ਦੇ ਇਲੈਕਸ਼ਨ ਲੜ ਰਹੇ ਨੇ ਇਸ ਇਲਾਕੇ ਦੇ ਕਾਂਗਰਸ ਦੇ ਉਮੀਦਵਾਰ ਚੁੱਕੇ ਨੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ 2017 ਦੀਆਂ ਚੋਣਾਂ ਵਿੱਚ ਮਾਤ ਦਿੰਦੇ ਹੋਏ ਇਹ ਸੀਟ ਜਿੱਤ ਲਈ ਸੀ। ਜੇਕਰ ਇਸ ਤੋਂ ਪਹਿਲੇ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਹੀ ਅਮਰਜੀਤ ਸਿੰਘ ਸਮਰਾ ਇਸ ਇਲਾਕੇ ਤੋਂ ਕਰੀਬ ਚਾਰ ਵਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਉਹ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।

ਜਲੰਧਰ ਦੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਵਿਕਰਮਜੀਤ ਸਿੰਘ ਚੌਧਰੀ

ਇਸ ਸਭ ਵਿੱਚ ਕਾਂਗਰਸ ਵੱਲੋਂ ਜਿਸ ਚੌਧਰੀ ਪਰਿਵਾਰ ਦੇ ਇੱਕ ਵਾਰ ਫੇਰ ਵਿਸ਼ਵਾਸ ਦਿਖਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਚੌਧਰੀ ਪਰਿਵਾਰ ਇਸ ਸੀਟ ਨੂੰ 3 ਵਾਰ ਹਾਰ ਕੇ ਹੈਟ੍ਰਿਕ ਬਣਾ ਚੁੱਕਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਇਸ ਸੀਟ ਨੂੰ ਇਕ ਵਾਰ ਫਿਰ ਚੌਧਰੀ ਪਰਿਵਾਰ ਨੂੰ ਸੌਂਪ ਕੇ ਇਹ ਜ਼ਾਹਿਰ ਕਰ ਚੁੱਕੀ ਹੈ ਕਿ ਸ਼ਾਇਦ ਇਸ ਸੀਟ ਉਪਰ ਲੜਨ ਲਈ ਉਨ੍ਹਾਂ ਕੋਲ ਹੋਰ ਕੋਈ ਕਾਬਿਲ ਉਮੀਦਵਾਰ ਨਹੀਂ। ਜਿੱਥੇ ਤੱਕ ਚੌਧਰੀ ਪਰਿਵਾਰ ਦਾ ਸਵਾਲ ਹੈ ਕਾਂਗਰਸ ਨੇ ਇਸ ਵਾਰ ਫੇਰ ਇਹ ਸੀਟ ਚੌਧਰੀ ਸੰਤੋਖ ਸਿੰਘ ਦੇ ਬੇਟੇ ਵਿਕਰਮ ਸਿੰਘ ਚੌਧਰੀ ਨੂੰ ਦੇ ਦਿੱਤੀ ਹੈ ਜੋ ਪਹਿਲੇ ਹੀ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਖਹਿਰਾ ਤੋਂ ਇਹ ਸੀਟ ਹਾਰ ਚੁੱਕੇ ਹਨ। ਜੇ ਪਿਛਲੇ ਅੰਕੜਿਆਂ ਤੇ ਨਜ਼ਰ ਪਾਈ ਜਾਵੇ ਤਾ 2002 ਵਿੱਚ ਚੌਧਰੀ ਪਰਿਵਾਰ ਨੇ ਇਹ ਸੀਟ ਜਿੱਤੀ ਸੀ। ਜਦੋਂ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸਰਵਨ ਸਿੰਘ ਫਿਲੌਰ ਨੂੰ 4655 ਵੋਟਾਂ ਤੋਂ ਹਰਾਇਆ ਸੀ। ਇਸ ਤੋਂ ਬਾਅਦ ਡੀਜੇ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਲਗਾਤਾਰ ਇਹ ਸੀਟ ਹਾਰਦਾ ਆ ਰਿਹਾ ਹੈ। 2002 ਵਿੱਚ ਕਾਂਗਰਸ ਨੇ ਇਹ ਸੀਟ ਫਿਰ ਇੱਕ ਵਾਰ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ ਪਰ ਚੌਧਰੀ ਸੰਤੋਖ ਸਿੰਘ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਸਰਵਨ ਸਿੰਘ ਫਿਲੌਰ ਤੋਂ ਇਹ ਸੀਟ 273 ਵੋਟਾਂ ਤੋਂ ਹਾਰ ਗਏ।

ਇਹ ਵੀ ਪੜ੍ਹੋ:ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਉਮੀਦਵਾਰਾਂ ਦੀ ਟੱਕਰ

ਇਸ ਤੋਂ ਬਾਅਦ 2012 ਵਿੱਚ ਫਿਰ ਕਾਂਗਰਸ ਨੇ ਇੱਕ ਵਾਰ ਚੌਧਰੀ ਸੰਤੋਖ ਸਿੰਘ ਤੇ ਵਿਸ਼ਵਾਸ ਕਰਦੇ ਹੋਏ ਇਹ ਸੀਟ ਉਨ੍ਹਾਂ ਨੂੰ ਦਿੱਤੀ ਪਰ ਚੌਧਰੀ ਸੰਤੋਖ ਸਿੰਘ ਇਸ ਵਾਰ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਵਿਨਾਸ਼ ਚੰਦਰ ਤੋਂ ਇਹ ਸੀਟ ਮਹਿਜ਼ 31 ਵੋਟਾਂ ਤੋਂ ਹਾਰ ਗਏ। ਹਾਲਾਂਕਿ ਇਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਤੇ ਤਾਂ ਕਾਂਗਰਸ ਨੇ ਸਿੱਧਾ ਮੈਂਬਰ ਪਾਰਲੀਮੈਂਟ ਦਾ ਦਾਓ ਖੇਡਿਆ ਅਤੇ ਚੌਧਰੀ ਸੰਤੋਖ ਸਿੰਘ ਜਲੰਧਰ ਦੀ ਸੀਟ ਤੋਂ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਚੁਣ ਲਏ ਗਏ। ਇਸੇ ਦੌਰਾਨ 2017 ਵਿੱਚ ਇੱਕ ਵਾਰ ਫੇਰ ਕਾਂਗਰਸ ਨੇ ਇਸ ਸੀਟ ਤੇ ਦਾਓ ਖੇਡਦੇ ਹੋਏ ਇਹ ਸੀਟ ਚੌਧਰੀ ਸੰਤੋਖ ਸਿੰਘ ਦੇ ਬੇਟੇ ਬਿਕਰਮਜੀਤ ਸਿੰਘ ਚੌਧਰੀ ਨੂੰ ਦੇ ਦਿੱਤੀ। ਪਰ ਇਸ ਵਾਰ ਵੀ ਚੌਧਰੀ ਪਰਿਵਾਰ ਦੀ ਇਹ ਸੀਟ ਤੇ ਹਾਰ ਹੋਈ ਅਤੇ ਬਿਕਰਮਜੀਤ ਸਿੰਘ ਚੌਧਰੀ ਇਸ ਸੀਟ ਨੂੰ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਤੋਂ 3477 ਵੋਟਾਂ ਤੋਂ ਹਾਰ ਗਏ। ਫਿਲਹਾਲ ਜਲੰਧਰ ਦੇ ਨਕੋਦਰ ਵਿਧਾਨ ਸਭਾ ਦੀ ਇਹ ਸੀਟ ਉੱਪਰ ਸਿਰਫ਼ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਹੀ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ

ABOUT THE AUTHOR

...view details