ਪੰਜਾਬ

punjab

By

Published : Feb 22, 2020, 10:44 PM IST

ETV Bharat / state

ਕਾਂਗਰਸ ਦੇ ਵਟਸਐਪ ਗਰੁੱਪ 'ਚ ਹੌਲਦਾਰ ਨੂੰ ਅਸ਼ਲੀਲ ਵੀਡੀਓ ਪਾਉਣਾ ਪਿਆ ਮਹਿੰਗਾ

ਨਸ਼ਾ ਮੁਕਤੀ ਲਈ ਕਾਂਗਰਸ ਦੇ ਬਣਾਏ ਗਏ ਐਂਟੀ ਨਾਰਕੋਟਿਸ ਸੈੱਲ ਦੇ ਵਟਸਐਪ ਗਰੁੱਪ ਵਿੱਚ ਸੀਆਈਏ ਸਟਾਫ਼ ਦੇ ਹੌਲਦਾਰ ਵੱਲੋਂ ਅਸ਼ਲੀਲ ਵੀਡੀਓ ਪਾਈ ਗਈ। ਇਸ ਸਬੰਧੀ ਐਂਟੀ ਨਾਰਕੋਟਿਸ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਕੈਰੋਂ ਨੇ ਏਡੀਸੀਪੀ ਕ੍ਰਾਈਮ ਦੇ ਗੁਰਮੀਤ ਕਿੰਗਰਾ ਨੂੰ ਸ਼ਿਕਾਇਤ ਦਿੰਦੇ ਹੋਏ ਮੰਗ ਪੱਤਰ ਸੌਂਪਿਆ। ਇਸ 'ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ਼ ਦੇ ਹੌਲਦਾਰ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

Congress Anti-Narcotic Cell calls for action against hawkers who find pornographic video in WhatsApp group
ਫੋਟੋ

ਜਲੰਧਰ: ਨਸ਼ਾ ਮੁਕਤੀ ਲਈ ਕਾਂਗਰਸ ਦੇ ਬਣਾਏ ਗਏ ਐਂਟੀ ਨਾਰਕੋਟਿਸ ਸੈੱਲ ਦੇ ਵਟਸਐਪ ਗਰੁੱਪ ਵਿੱਚ ਸੀਆਈਏ ਸਟਾਫ਼ ਦੇ ਹੌਲਦਾਰ ਵੱਲੋਂ ਅਸ਼ਲੀਲ ਵੀਡੀਓ ਪਾਉਣ ਤੇ ਐਂਟੀ ਨਾਰਕੋਟਿਸ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਕੈਰੋਂ ਨੇ ਏਡੀਸੀਪੀ ਕ੍ਰਾਈਮ ਦੇ ਗੁਰਮੀਤ ਕਿੰਗਰਾ ਨੂੰ ਸ਼ਿਕਾਇਤ ਦਿੰਦੇ ਹੋਏ ਮੰਗ ਪੱਤਰ ਸੌਂਪਿਆ। ਇਸ 'ਤੇ ਕਾਰਵਾਈ ਕਰਦੇ ਹੋਏ ਹੌਲਦਾਰ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

ਵੀਡੀਓ

ਕਾਂਗਰਸ ਪਾਰਟੀ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ। ਇਸ ਦੇ ਚਲਦਿਆਂ ਜਲੰਧਰ ਦੇ ਐਂਟੀ ਨਾਰਕੋਟਿਕਸ ਸੈੱਲ ਦਾ ਵਟਸਐਪ ਗਰੁੱਪ ਬਣਿਆ ਹੋਇਆ ਹੈ। ਇਸ ਵਿੱਚ ਕਈ ਪੁਲੀਸ ਅਫ਼ਸਰ ਅਤੇ ਕਈ ਔਰਤਾਂ ਵੀ ਸ਼ਾਮਿਲ ਹਨ। ਆਪਸੀ ਤਾਲਮੇਲ ਲਈ ਵਟਸਐਪ ਗਰੁੱਪ ਐਂਟੀ ਨਾਰਕੋਟਿਕਸ ਟੀਮ ਜਲੰਧਰ ਦੇ ਨਾਂਅ ਨਾਲ ਬਣਾਇਆ ਸੀ ਜਿਸ 'ਚ ਸੈੱਲ ਦੀ ਟੀਮ ਨਾਲ ਪੰਜਾਬ ਦੇ ਚੇਅਰਮੈਨ ਕਈ ਸਿਆਸੀ ਆਗੂ ਤੇ ਪੁਲਿਸ ਅਧਿਕਾਰੀ ਵੀ ਮੈਂਬਰ ਬਣੇ ਹੋਏ ਹਨ।

ਇਹ ਵੀ ਪੜ੍ਹੋ : ਕਰਤਾਰਪੁਰ 'ਚ ਉਹ ਸਮਰੱਥਾ ਹੈ ਕਿ ਸਵੇਰੇ ਕਿਸੇ ਨੂੰ ਭੇਜੋ, ਸ਼ਾਮ ਤੱਕ ਅੱਤਵਾਦੀ ਬਣਾ ਦਿੱਤਾ ਜਾਵੇਗਾ: ਦਿਨਕਰ ਗੁਪਤਾ

ਹੌਲਦਾਰ ਸੁਖਵਿੰਦਰ ਸਿੰਘ ਨੇ ਇਸ ਗਰੁੱਪ ਵਿਚ ਅਸ਼ਲੀਲ ਵੀਡੀਓ ਪੋਸਟ ਕਰ ਦਿੱਤੀ ਜਿਸ ਤੋਂ ਬਾਅਦ ਗਰੁੱਪ ਦੇ ਮੈਂਬਰ ਭੜਕ ਗਏ ਤੇ ਨਸ਼ਾ ਛੁਡਾਉਣ ਦੇ ਲਈ ਬਣੇ ਇਸ ਗਰੁੱਪ 'ਚ ਬੁਰਾ ਭਲਾ ਕਹਿਣ ਲੱਗੇ ਅਤੇ ਇੱਕ-ਇੱਕ ਕਰਕੇ ਗਰੁੱਪ ਛੱਡਣਾ ਸ਼ੁਰੂ ਕਰ ਦਿੱਤਾ। ਇਸ ਦੇ ਚਲਦਿਆਂ ਸੁਰਿੰਦਰ ਕੈਰੋਂ ਨੇ ਏਡੀਸੀਪੀ ਗੁਰਮੀਤ ਕਿੰਗਰਾ ਨੂੰ ਮੰਗ ਪੱਤਰ ਸੌਂਪਦਿਆਂ ਹੌਲਦਾਰ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ।

ABOUT THE AUTHOR

...view details