ਪੰਜਾਬ

punjab

ETV Bharat / state

ਜਲੰਧਰ: ਗੁੰਡਾਗਰਦੀ ਦੀ ਇੱਕ ਹੋਰ ਘਟਨਾ ਆਈ ਸਾਹਮਣੇ - crime news

ਜਲੰਧਰ 'ਚ ਅਭਿਸ਼ੇਕ ਨਾਂਅ ਦੇ ਨੌਜਵਾਨ ਨੇ ਸੰਨੀ ਸੂਈਪੁਰੀਆ ਵਿਰੁੱਧ ਗੁੰਡਾਗਰਦੀ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕਿਹਾ ਕਿ ਪੁਲਿਸ ਨੂੰ ਇਸ ਸੰਬੰਧੀ ਪਹਿਲਾਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਉਸ 'ਤੇ ਮਾਮੂਲੀ ਧਾਰਾ ਲਾ ਛੱਡ ਦਿੰਦੀ ਹੈ।

ਗੁੰਡਾਗਰਦੀ ਦੀ ਇੱਕ ਹੋਰ ਘਟਨਾ ਆਈ ਸਾਹਮਣੇ
ਗੁੰਡਾਗਰਦੀ ਦੀ ਇੱਕ ਹੋਰ ਘਟਨਾ ਆਈ ਸਾਹਮਣੇ

By

Published : Aug 20, 2020, 3:12 PM IST

ਜਲੰਧਰ: ਜ਼ਿਲ੍ਹੇ 'ਚ ਗੁੰਡਾਗਰਦੀ ਦੀ ਵਾਰਦਾਤ ਵੱਧਦੀ ਜਾ ਰਹੀ ਹੈ। ਇਸੇ ਤਰਾਂ ਹੀ ਗੁੰਡਾਗਰਦੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਇੱਕ ਨੌਜਵਾਨ ਨੇ ਥਾਣੇ 'ਚ ਮਾਮਲਾ ਵੀ ਦਰਜ ਕਰਵਾਇਆ ਹੈ। ਅਭਿਸ਼ੇਕ ਨਾਂਅ ਦੇ ਇੱਕ ਨੌਜਵਾਨ ਨੇ ਥਾਣੇ 'ਚ ਸੰਨੀ ਸੂਈਪੁਰੀਆ ਵਿਰੁੱਧ ਗੁੰਡਾਗਰਦੀ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕੀਤੀ ਹੈ।

ਗੁੰਡਾਗਰਦੀ ਦੀ ਇੱਕ ਹੋਰ ਘਟਨਾ ਆਈ ਸਾਹਮਣੇ

ਅਭਿਸ਼ੇਕ ਨੇ ਕੁੱਝ ਕੁ ਤਸਵੀਰਾਂ ਆਪਣੇ ਫੋਨ 'ਚ ਵਿਖਾਈਆਂ ਹਨ ਜਿਸ 'ਚ ਕਈ ਨੌਜਵਾਨ ਇੱਕਠੇ ਹੋ ਕੇ ਅਭਿਸ਼ੇਕ ਨੂੰ ਭੱਦੀ ਸ਼ਬਦਾਵਲੀ ਬੋਲਦਿਆਂ ਉਸ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਅਭਿਸ਼ੇਕ ਮਲਹੋਤਰਾ ਨੇ ਦੱਸਿਆ ਕਿ ਉਸ ਨਾਲ ਪਹਿਲਾਂ ਵੀ ਕੁੱਟਮਾਰ ਹੋ ਚੁੱਕੀ ਹੈ ਅਤੇ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਸੀ। ਅਭਿਸ਼ੇਕ ਨੇ ਇਸ ਮਾਮਲੇ ਸੰਬੰਧੀ ਪੁਲਿਸ 'ਤੇ ਵੀ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਪੁਲਿਸ ਨੂੰ ਇਸ ਸੰਬੰਧੀ ਪਹਿਲਾਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਉਸ 'ਤੇ ਮਾਮੂਲੀ ਧਾਰਾ ਲਾ ਛੱਡ ਦਿੰਦੀ ਹੈ। ਨੌਜਵਾਨ ਅਭਿਸ਼ੇਕ ਅਨੁਸਾਰ ਸੰਨੀ ਬਦਮਾਸ਼ ਰਹੇ ਰਾਜਾ ਸੂਈਪੁਰੀਆ ਦਾ ਪੁੱਤਰ ਹੈ।

ਅਭਿਸ਼ੇਕ ਨੇ ਪੁਲਿਸ 'ਤੇ ਸੰਨੀ ਵਿਚਕਾਰ ਰਿਸ਼ੇਤਦਾਰੀ ਦੀ ਗੱਲ ਆਖੀ ਅਤੇ ਕਿਹਾ ਕਿ ਰਸ਼ਤੇਦਾਰ ਹੋਣ ਕਾਰਨ ਪੁਲਿਸ ਸੰਨੀ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਇਹ ਵੀ ਕਿਹਾ ਕਿ ਸਾਬਕਾ ਵਿਧਾਇਕ ਕੇਡੀ ਭੰਡਾਰੀ ਪੁਲਿਸ ਨੂੰ ਸੰਨੀ ਵਿਰੁੱਧ ਕਾਰਵਾਈ ਕਰਨ ਤੋਂ ਰੋਕ ਰਹੀ ਹੈ ਅਤੇ ਸੰਨੀ ਦਾ ਸਾਥ ਦੇ ਰਹੀ ਹੈ।

ਗੱਲਬਾਤ ਕਰਦਿਆਂ ਐਸਐਚਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਕੁ ਦਿਨਾਂ ਪਹਿਲਾਂ ਸੂਈਪੁਰੀਆ ਨੇ ਅਭਿਸ਼ੇਕ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ 16 ਅਗਸਤ ਨੂੰ ਮੁੜ ਅਭਿਸ਼ੇਕ ਵੱਲੋਂ ਦਾਇਰ ਸ਼ਿਕਾਇਤ 'ਤੇ ਵੀ ਮਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details