ਪੰਜਾਬ

punjab

ETV Bharat / state

ਰਾਸ਼ਟਰਮੰਡਲ ਖੇਡਾਂ 2022: ਫਾਈਨਲ ’ਚ ਭਾਰਤੀ ਹਾਕੀ ਟੀਮ ਦੀ ਹਾਰ ’ਤੇ ਸੁਣੋ ਕੀ ਬੋਲੇ ਮਾਪੇ ? - ਭਾਰਤੀ ਹਾਕੀ ਟੀਮ ਆਸਟਰੇਲੀਆ ਤੋਂ ਹਾਰੀ

ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤੀ ਹਾਕੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਖਿਡਾਰੀਆਂ ਦੇ ਮਾਪਿਆਂ ਨੇ ਉਨ੍ਹਾਂ ਦਾ ਮਾਣ ਵਧਾਉਂਦੇ ਕਿਹਾ ਕਿ ਉਹ ਅਗਲੀ ਵਾਰ ਮਿਹਨਤ ਕਰਕੇ ਉਹ ਗੋਲਡ ਹਾਸਲ ਕਰ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਭਾਰਤ ਪਰਤਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।

ਭਾਰਤੀ ਹਾਕੀ ਟੀਮ ਦੀ ਹਾਰ ਤੇ ਖਿਡਾਰੀਆਂ ਦੇ ਮਾਪਿਆਂ ਦੇ ਪ੍ਰਤੀਕਰਮ
ਭਾਰਤੀ ਹਾਕੀ ਟੀਮ ਦੀ ਹਾਰ ਤੇ ਖਿਡਾਰੀਆਂ ਦੇ ਮਾਪਿਆਂ ਦੇ ਪ੍ਰਤੀਕਰਮ

By

Published : Aug 8, 2022, 9:32 PM IST

ਜਲੰਧਰ: ਰਾਸ਼ਟਰਮੰਡ ਖੇਡਾਂ 2022 (Commonwealth Games 2022) ਵਿੱਚ ਭਾਰਤੀ ਹਾਕੀ ਟੀਮ ਵੱਲੋਂ ਕੱਲ੍ਹ ਸੈਮੀਫਾਈਨਲ ਵਿੱਚ ਸਾਊਥ ਅਫ਼ਰੀਕਾ ਨੂੰ ਹਰਾ ਕੇ ਅੱਜ ਆਸਟ੍ਰੇਲੀਆ ਦੇ ਨਾਲ ਫਾਈਨਲ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 7: 0 ਨਾਲ ਹਰਾ ਕੇ ਜਿੱਥੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਉੱਥੇ ਹੀ ਭਾਰਤ ਨੂੰ ਇਸ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਭਾਰਤ ਚੌਥੇ ਨੰਬਰ ’ਤੇ ਆਇਆ ਸੀ ਉਸ ਤੋਂ ਪਿਛਲੀ ਵਾਰ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਭਾਰਤੀ ਹਾਕੀ ਟੀਮ ਦੀ ਹਾਰ ਤੇ ਖਿਡਾਰੀਆਂ ਦੇ ਮਾਪਿਆਂ ਦੇ ਪ੍ਰਤੀਕਰਮ

ਭਾਰਤੀ ਹਾਕੀ ਟੀਮ ਵੱਲੋਂ ਆਸਟਰੇਲੀਆ ਖ਼ਿਲਾਫ਼ ਫਾਈਨਲ ਹਾਰਨ ਅਤੇ ਸਿਲਵਰ ਜਿੱਤਣ ’ਤੇ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਹਾਲਾਂਕਿ ਉਦੋਂ ਵੀ ਪੂਰੀ ਉਮੀਦ ਸੀ ਕਿ ਟੀਮ ਗੋਲਡ ਮੈਡਲ ਜਿੱਤੇਗੀ ਪਰ ਸਿਲਵਰ ਮੈਡਲ ਜਿੱਤ ਕੇ ਵੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।

ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਟੀਮ ਵੱਲੋਂ ਗੋਲਡ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਭਾਰਤ ਪਰਤਣ ਤੇ ਖਿਡਾਰੀਆਂ ਦਾ ਜ਼ੋਰਦਾਰ ਢੰਗ ਨਾਲ ਸਵਾਗਤ ਕਰਨਗੇ ਕਿਉਂਕਿ ਉਹ ਮੈਡਲ ਜਿੱਤ ਕੇ ਹੀ ਪਰਤ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਮਿਹਨਤ ਕਰਨਗੇ ਅਤੇ ਦੇਸ਼ ਦੀ ਝੋਲੀ ਗੋਲਡ ਮੈਡਲ ਪਾਉਣਗੇ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਵਾਰ ਓਲੰਪਿਕ ਵਿੱਚ ਬਰਾਊਨਜ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਕੈਪਟਨ ਦੀ ਕਾਂਗਰਸ ਸਰਕਾਰ ਨੇ ਹਾਕੀ ਖਿਡਾਰੀਆਂ ਨੂੰ ਨੌਕਰੀ ਅਤੇ ਪ੍ਰਮੋਸ਼ਨ ਦੇਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਅਜੇ ਤੱਕ ਉਸ ’ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਬਾਰੇ ਜ਼ਰੂਰ ਧਿਆਨ ਦੇਵੇਗੀ।

ਇਹ ਵੀ ਪੜ੍ਹੋ:CWG 2022 Medal Tally: 55 ਤਗ਼ਮਿਆਂ ਨਾਲ ਭਾਰਤ 5ਵੇਂ ਨੰਬਰ ਉੱਤੇ ਪਹੁੰਚਿਆ

ABOUT THE AUTHOR

...view details