ਜਲੰਧਰ:ਪੰਜਾਬ ਵਿੱਚ ਆਏ ਦਿਨੀਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਸ਼ਰੇਆਮ ਕਤਲ ਹੋ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਦੀ ਸੁਰੱਖਿਆ ਹੇਠ ਟਿੰਮੀ ਚਾਵਲਾ ਨਾਂ ਦੇ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ (cloth merchant was shot dead at Nakodar) ਗਿਆ ਹੈ। ਇਸ ਦੌਰਾਨ ਇੱਕ ਸੁਰੱਖਿਆ ਕਰਮੀ ਦੇ ਵੀ ਗੋਲੀ ਵੱਜੀ, ਜਿਸ ਨੂੰ ਕਿ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਕਤ ਸੁਰੱਖਿਆ ਕਰਮੀ ਵੀ ਦਮ ਤੋੜ ਗਿਆ।
ਕੱਪੜਾ ਵਪਾਰੀ ਅਤੇ ਪੁਲਿਸ ਗੰਨਮੈਨ ਦਾ ਗੋਲੀਆਂ ਮਾਰਕੇ ਕਤਲ ਇਹ ਵੀ ਪੜੋ:ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਵਿਜੀਲੈਂਸ ਦੀ ਰੇਡ, ਜਾਣੋ ਕੀ ਹੈ ਮਾਮਲਾ
ਪੁਲਿਸ ਜਵਾਨ ਸ਼ਹੀਦ:ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਜਜ਼ਬੇ ਨੂੰ ਸਲਾਮ ਹੈ। ਜਿਨ੍ਹਾਂ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਕੇ ਸ਼ਹੀਦੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਕਾਬੂ ਕਰੇਗੀ ਅਤੇ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 2 ਕਰੋੜ ਰੁਪਏ ਐਕਸ-ਗ੍ਰੇਟਿਸ ਅਤੇ ਬੀਮਾ ਭੁਗਤਾਨ ਦਾ ਐਲਾਨ ਕੀਤਾ ਹੈ।
20 ਲੱਖ ਦੀ ਮੰਗੀ ਸੀ ਫਰੋਤੀ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਿਸੇ ਗਰੁੱਪ ਵੱਲੋਂ ਕੱਪੜਾ ਵਪਾਰੀ ਤੋਂ 20 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਕੱਪੜਾ ਵਪਾਰੀ ਨੂੰ 2 ਗੰਨਮੈਨ ਵੀ ਮਿਲੇ ਸਨ, ਜੋ ਕਤਲ ਸਮੇਂ ਵੀ ਉਸ ਦੇ ਨਾਲ ਹੀ ਸਨ।
ਸੁਰੱਖਿਆ ਹੇਠ ਕੱਪੜਾ ਵਪਾਰੀ ਦਾ ਗੋਲੀਆਂ ਮਾਰਕੇ ਕਤਲ
ਇਸ ਸਬੰਧੀ ਚਸ਼ਮਦੀਦੀ ਹਰਮਿੰਦਰ ਸਿੰਘ ਨੇ ਕਿਹਾ ਕਿ ਹਮੇਸ਼ਾ ਹੀ ਮੁੰਡੇ ਦੇ ਨਾਲ ਰਹਿੰਦਾ ਸੀ, ਘਟਨਾ ਤੋਂ ਪਹਿਲਾਂ ਮੈਂ ਦੁਕਾਨ ਦੀਆਂ ਚਾਬੀਆਂ ਲੈ ਕੇ ਗੱਡੀ ਵਿੱਚ ਬੈਠਣ ਹੀ ਲੱਗਾ ਸੀ ਕਿ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਉਹਨਾਂ ਨੇ ਕਿਹਾ ਕਿ ਦੁਕਾਨ ਉੱਤੇ ਬੰਦੇ ਆਉਂਦੇ ਹਨ ਤੇ ਅਸੀਂ ਇਹਨਾਂ ਨੂੰ ਵੀ ਗਾਹਕ ਹੀ ਸਮਝਿਆ ਸੀ।
ਆਈਜੀ ਦਾ ਬਿਆਨ:ਇਸ ਸਬੰਧੀ ਆਈਜੀ ਜੀ ਐਸ ਸੰਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ:ਪੁਲਿਸ ਨੇ ਸਹਿਯੋਗ ਨਾਲ 72 ਘੰਟੇ ਵਿੱਚ ਚੋਰੀ ਹੋਇਆ ਬੱਚਾ ਕੀਤਾ ਬਰਾਮਦ