ਜਲੰਧਰ: ਪੰਜਾਬ ਸਰਕਾਰ ਨੇ ਕਲੈਰੀਕਲ ਸਟਾਫ਼ ਦੇ ਕਰਮਚਾਰੀਆਂ ਦਾ ਟੈਲੀਫੋਨ ਭਤੇ ਵਿੱਚ ਕਟੌਤੀ ਕੀਤੀ ਹੈ। ਜਿਸ ਦੇ ਰੋਸ ਵਿੱਚ ਕਲੈਰੀਕਲ ਸਟਾਫ ਦੇ ਮੁਲਾਜ਼ਮਾਂ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਪ੍ਰਧਾਨ ਤੇਜਿੰਦਰ ਨੰਗਲ ਨੇ ਕਿਹਾ ਕਿ ਉਹ 6 ਅਗਸਤ ਤੋਂ ਲੈ ਕੇ 18 ਅਗਸਤ ਤੱਕ ਹੜਤਾਲ 'ਤੇ ਸਨ, ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਮੰਨੀ ਅਤੇ ਹੁਣ ਉਹ ਆਪਣੀ ਹੜਤਾਲ 10 ਦਿਨ ਹੋਰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਆਪਣਾ ਕਾਰਜਕਾਲ 3 ਦਿਨ ਦੇ ਲਈ ਬੰਦ ਕਰਕੇ ਘਰ ਵਿੱਚ ਛੁੱਟੀ ਕਰਕੇ ਰਹਿਣਗੇ।
ਕਲੈਰੀਕਲ ਸਟਾਫ਼ ਦੇ ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ - ਕਲੈਰੀਕਲ ਸਟਾਫ਼
ਕਲੈਰੀਕਲ ਸਟਾਫ਼ ਦੇ ਕਰਮਚਾਰੀਆਂ ਦਾ ਟੈਲੀਫੋਨ ਭਤੇ ਵਿੱਚ ਕਟੌਤੀ ਕੀਤੇ ਜਾਣ 'ਤੇ ਸਟਾਫ ਦੇ ਮੁਲਾਜ਼ਮਾਂ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।
ਉਸ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਜਾਰੀ ਸੀ। ਪਰ ਸਰਕਾਰ ਨੇ ਉਨ੍ਹਾਂ ਦੀ ਕਿਸੇ ਵੀ ਮੰਗ 'ਤੇ ਕੋਈ ਵੀ ਗੌਰ ਨਹੀਂ ਕੀਤਾ ਅਤੇ ਹੁਣ ਮਾਹਾਂਮਾਰੀ ਵਿੱਚ ਉਨ੍ਹਾਂ ਦੇ ਟੈਲੀਫੋਨ ਭੱਤੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਉਹ ਆਪਣੀ ਮੰਗਾਂ ਦੀ ਪੂਰਤੀ ਦੇ ਲਈ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਪਰ ਸੋਮਵਾਰ ਨੂੰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਹ ਆਪਣਾ ਦਫ਼ਤਰ 3 ਦਿਨ ਦੇ ਲਈ ਬੰਦ ਕਰਕੇ ਘਰ ਵਿੱਚ ਛੁੱਟੀ ਕਰਕੇ ਰਹਿਣਗੇ। ਉਸ ਤੋਂ ਬਾਅਦ ਉਹ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀ ਲਗਾਤਾਰ ਸੰਘਰਸ਼ ਕਰਦੇ ਰਹਾਂਗੇ।